ਬਲਾਕ ਚੋਹਲਾ ਸਾਹਿਬ ਦੀਆਂ ਆਸ਼ਾ ਵਰਕਰਜ਼ ਨੇ ਲਗਵਾਇਆ ਕੋਵਿਡ-19 ਟੀਕਾ।

ਬਲਾਕ ਚੋਹਲਾ ਸਾਹਿਬ ਦੀਆਂ ਆਸ਼ਾ ਵਰਕਰਜ਼ ਨੇ ਲਗਵਾਇਆ ਕੋਵਿਡ-19 ਟੀਕਾ।

161 ਮੁਲਾਜ਼ਮਾਂ ਨੇ ਲਗਵਾਇਆ ਟੀਕਾ
ਚੋਹਲਾ ਸਾਹਿਬ 23 ਜਨਵਰੀ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ) :  
ਭਾਰਤ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਿਵਲ ਸਰਜਨ ਤਰਨ ਤਾਰਨ ਡਾ: ਰੋਹਿਤ ਮਹਿਤਾ ਦੇ ਦਿਸ਼ਾ ਨਿਰਦੇਸ਼ਾ ਹੇਠ ਡਾ: ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਦੀ ਯੋਗ ਰਹਿਨੁਮਾਈ ਹੇਠ ਸੀਐੱਚਸੀ ਸਰਹਾਲੀ ਵਿੱਚ ਅੱਜ ਚੋਥੇ ਦਿਨ ਵੀ ਮੁਲਾਜ਼ਮਾਂ ਵਿੱਚ ਕੋਰੋਨਾ ਵੈਕਸੀਨੇਸ਼ਨ ਲਗਵਾਉਣ ਸਬੰਧੀ ਉਤਸ਼ਾਹ ਪਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਅੱਜ ਚੋਥੇ ਦਿਨ ਸੀਐੱਚਸੀ ਸਰਹਾਲੀ ਦੇ  54   ਮੁਲਾਜ਼ਮਾਂ ਨੇ ਕੋਰੋਨਾ ਵੈਕਸੀਨੇਸ਼ਨ ਕਰਵਾਈ। ਸੀਐੱਚਸੀ ਸਰਹਾਲੀ ਮੇਨ ਉੱਤੇ ਲਗਭਗ ਸਾਰੇ ਮੁਲਾਜ਼ਮਾਂ ਨੂੰ ਟੀਕੇ ਲਗਾ ਦਿੱਤੇ ਗਏ ਹਨ।ਉਹਨਾਂ ਕਿਹਾ ਕਿ ਸਿਵਲ ਸਰਜਨ ਤਰਨ ਤਾਰਨ ਡਾ ਰੋਹਿਤ ਮਹਿਤ ਦੇ ਹੁਕਮਾਂ ਉੱਤੇ ਅੱਜ ਸੀਐੱਚਸੀ ਸਰਹਾਲੀ ਵਿਖੇ ਕੋਵਿਡ ਵੈਕਸੀਨੇਸ਼ਨ ਸੈਸ਼ਨ ਲਗਾਇਆ ਗਿਆ , ਜਿਸ ਵਿੱਚ ਸਰਹਾਲੀ ਦੇ ਮੁਲਾਜ਼ਮਾਂ ਨੇ ਟੀਕਾਕਰਨ ਕਰਵਾਇਆ। ਇਸ ਸਮੇਂ ਸਤਨਾਮ ਸਿੰਘ ਕੌਂਸਲਰ ਓਟ ਸੈਂਟਰ ਸਰਹਾਲੀ,ਲਵਦੀਪ ਸਿੰਘ ਕੰਪਿਊਟਰ ਆਪ੍ਰੇਟਰ ਓਟ ਸੈਂਟਰ ਸਰਹਾਲੀ,ਹਰਜੀਤ ਕੌਰ ਆਸ਼ਾ ਫਿਸੀਲੀਟੇਟਰ,ਨੋਡਲ ਡਾ:ਜਗਜੀਤ ਸਿੰਘ,ਅਮਰਜੀਤ ਕੌਰ ਆਸ਼ਾ,ਸੰਦੀਪ ਕੌਰ,ਦਇਆ ਕੌਰ,ਰਣਜੀਤ ਕੌਰ,ਕਰਮਜੀਤ ਕੌਰ,ਬਲਜਿੰਦਰ ਕੌਰ,ਰਾਣੀ,ਮਨਜੀਤ ਕੌਰ,ਹਰਜੀਤ ਕੌਰ ਆਦਿ ਨੇ ਟੀਕਾ ਲਗਵਾਇਆ।ਜਿ਼ਕਰਯੋਗ ਹੈ ਕਿ ਸੀਐੱਚਸੀ ਸਰਹਾਲੀ ਵਿੱਚ 19 ਜਨਵਰੀ ਨੂੰ ਪਹਿਲੇ ਦਿਨ 46 ਮੁਲਾਜ਼ਮਾਂ ਨੇ ਦੂਸਰੇ ਦਿਨ 22 ਮੁਲਾਜ਼ਮਾਂ ਨੇ ਤੀਸਰੇ ਦਿਨ 39 ਮੁਲਾਜ਼ਮਾਂ ਨੇ ਅਤੇ ਅੱਜ 54  ਕੋਰੋਨਾ ਵੈਕਸੀਨੇਸ਼ਨ ਕਰਵਾਈ ਸੀ ਅਤੇ ਹੁਣ ਤਕ  161 ਮੁਲਾਜ਼ਮ ਟੀਕੇ ਲਗਵਾ ਚੁੱਕੇ ਹਨ।ਉਹਨਾਂ ਸਮੂਹ ਸਿਹਤ ਕਰਮੀਆਂ ਨੂੰ ਅਪੀਲ ਕੀਤੀ ਕਿ ਉਹ ਜਲਦੀ ਤੋਂ ਜਲਦੀ ਟੀਕਾ ਲਗਵਾਉਣ ਕਿਉਂਕਿ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਰੇਕ ਮੁਲਾਜ਼ਮ ਲਈ ਇੰਜੈਕਸ਼ਨ ਲਗਵਾਉਣਾ ਬਹੁਤ ਜਰੂਰੀ ਹੈ।ਇਸ ਸਮੇਂ ਬਲਾਕ ਐਜੂਕੇਟਰ ਹਰਦੀਪ ਸਿੰਘ ਸੰਧੂ,ਹੈਲਥ ਇੰਸਪੈਕਟਰ ਬਿਹਾਰੀ ਲਾਲ,ਜਸਪਿੰਦਰ ਸਿੰਘ ਹਾਂਡਾ,ਸੁਖਦੀਪ ਸਿੰਘ ਔਲਖ,ਬਲਰਾਜ ਸਿੰਘ ਗਿੱਲ,ਰਜਿੰਦਰ ਸਿੰਘ ਫਤਿਹਗੜ੍ਹਚੂੜੀਆਂ,ਫਾਰਮੇਸੀ ਅਫਸਰ ਪ੍ਰਮਜੀਤ ਸਿੰਘ ਸੰਧੂ,ਚੀਫ ਫਾਰਮੇਸੀ ਅਫਸਰ ਮਨੋਜ਼ ਕੁਮਾਰ,ਪ੍ਰਧਾਨ ਅਵਤਾਰ ਸਿੰਘ ਐਲ.ਟੀ. ਆਦਿ ਹਾਜ਼ਰ ਸਨ।