ਸੀ.ਐਚ.ਸੀ ਮੀਆਂਵਿੰਡ ਵਿਖੇ ਕੰਬਾਈਨ ਮਾਲਕਾਂ , ਡਰਾਈਵਰਾਂ ਦੀ ਸਿਹਤ ਜਾਂਚ ਉਪਰੰਤ ਕੋਰੋਨਾ ਵਾਇਰਸ ਸੰਬੰਧੀ ਜਾਗਰੂਕ ਕੀਤਾ ਗਿਆ
Sun 19 Apr, 2020 0ਰਾਕੇਸ਼ ਬਾਵਾ / ਪਰਮਿੰਦਰ ਚੋਹਲਾ
ਮੀਆਂਵਿੰਡ, ਅਪ੍ਰੈਲ 19 ,2020
ਪੰਜਾਬ ਦੇ ਸਿਹਤ ਮੰਤਰੀ ਸ਼੍ਰੀ ਬਲਬੀਰ ਸਿੰਘ ਸਿੱਧੂ ਅਤੇ ਸਿਵਲ ਸਰਜਨ ਤਰਨ ਤਾਰਨ ਡਾ ਅਨੂਪ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਮੀਆਂਵਿੰਡ ਡਾ ਨਵੀਨ ਖੁੰਗਰ ਜੀ ਦੀ ਯੋਗ ਅਗਵਾਈ ਹੇਠ ਕੋਵਿਡ-19 ਦੀ ਰੋਕਥਾਮ ਸਬੰਧੀ ਬਲਾਕ ਦੇ ਨਾਲ ਸੰਬੰਧਤ ਪਿੰਡਾਂ ਦੇ ਕੰਬਾਈਨ ਮਾਲਕਾਂ , ਡਰਾਈਵਰਾਂ, ਹੈਲਪਰਾਂ, ਫੋਰਮੈਨਾਂ ਨੂੰ ਕਮਿਊਨਿਟੀ ਹੈਲਥ ਸੈਂਟਰ ਮੀਆਂਵਿੰਡ ਵਿਖੇ ਆ ਕੇ ਸਿਹਤ ਜਾਂਚ ਉਪਰੰਤ ਆਈ. ਐੱਲ. ਆਈ ਸਰਟੀਫਿਕੇਟ ਦਿਤੇ ਗਏ ਅਤੇ ਓਹਨਾ ਨੂੰ ਸਮਾਜਿਕ ਦੂਰੀ ਬਣਾਉਣ ਅਤੇ ਕੋਰੋਨਾ ਵਾਇਰਸ ਦੇ ਲੱਛਣ, ਅਤੇ ਬਚਾਓ ਦੇ ਤਰੀਕੇ ਬਾਰੇ ਜਾਗਰੂਕ ਕੀਤਾ ਗਿਆ |
ਸਿਹਤ ਕੇਂਦਰ ਵਿਖੇ ਦਿਨ ਐਤਵਾਰ ਨੂੰ ਮੈਡੀਕਲ ਅਫਸਰ ਡਾ. ਵਿਪਨ ਭਾਟੀਆ, ਡਾ. ਗੁਰਬਿੰਦਰ ਸਿੰਘ ਵੱਲੋਂ ਵੱਖ-ਵੱਖ ਪਿੰਡਾਂ ਤੋਂ ਕੰਬਾਈਨ ਮਾਲਕਾਂ ਅਤੇ ਚਾਲਕਾਂ ਦੀ ਸਿਹਤ ਜਾਂਚ ਕੀਤੀ ਗਈ ਅਤੇ ਆਈ ਐੱਲ ਲਾਈ ਸਰਟੀਫਕੇਟ ਦਿਤੇ ਗਏ। ਇਸ ਮੌਕੇ ਬਲਾਕ ਏਕ੍ਸਟੈਂਸ਼ਨ ਐਜੂਕੇਟਰ ਸੌਰਵ ਸ਼ਰਮਾ ਨੇ ਕੋਰੋਨਾ ਵਾਇਰਸ ਦੇ ਲੱਛਣਾਂ, ਇਸਤੋਂ ਬਚਾਓ ਬਾਰੇ ਜਾਣਕਾਰੀ ਦਿਤੀ ਗਈ, ਅਤੇ ਨਾਲ ਹੀ ਘਰੋਂ ਬਾਹਰ ਨਿਕਲਣ ਵੇਲੇ ਮੂੰਹ ਤੇ ਮਾਸਕ ਜਾਂ ਤਿੰਨ ਤੇਹਾ ਵਾਲੇ ਕਪੜੇ ਨਾਲ ਮੂੰਹ ਢੱਕ ਕੇ ਰੱਖਣ ਲਈ ਕਿਹਾ, ਸਮਾਜਿਕ ਦੂਰੀ ਬਣਾ ਕੇ ਖੇਤਾਂ, ਮੰਡੀਆਂ ਵਿਚ ਕੰਮ ਕਰਨ ਲਈ ਕਿਹਾ ਅਤੇ ਸਮੇਂ ਸਮੇਂ ਤੇ ਆਪਣੇ ਹੱਥਾਂ ਨੂੰ ਸਾਬੁਨ ਨਾਲ 20 ਤੋਂ 40 ਸੈਕੰਡ ਤਕ ਧੋਣ ਬਾਰੇ ਵੀ ਦੱਸਿਆ | ਇਸ ਮੌਕੇ ਮੈਡੀਕਲ ਅਫਸਰ ਡਾ. ਵਿਪਨ ਭਾਟੀਆ ਨੇ ਕਿਹਾ ਕਿ ਕਿਸੇ ਨੂੰ ਬੁਖਾਰ, ਸੁੱਕੀ ਖਾਂਸੀ, ਸਾਹ ਲੈਣ ਵਿਚ ਤਕਲੀਫ ਹੋਵੇ ਜਾਂ ਬਹੁਤ ਜਾਂਦਾ ਥਕਾਵਟ ਹੋਵੇ ਤਾਂ ਤੁਰੰਤ ਬਿਨਾ ਕਿਸੇ ਦੇਰੀ ਤੇ ਆਪਣਾ ਟੈਸਟ ਜਰੂਰ ਕਰਵਾਉਣ ਜੋ ਸਰਕਾਰ ਵਲੋਂ ਬਿਲਕੁਲ ਮੁਫ਼ਤ ਕੀਤਾ ਜਾ ਰਿਹਾ ਹੈ |
ਇਸ ਮੌਕੇ ਡਾ. ਵਿਪਨ ਭਾਟੀਆ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਾਪਤ ਹਦਾਇਤਾਂ ਉੱਤੇ ਅਮਲ ਕਰਦਿਆਂ ਬਲਾਕ ਦੇ ਸਮੂਹ ਕੰਬਾਈਨ ਮਾਲਕਾਂ ਨੂੰ ਦੱਸਿਆ ਗਿਆ ਕਿ ਉਹ ਕਣਕਾਂ ਦੀਆਂ ਵਾਢੀਆਂ ਕਰਨ ਤੋਂ ਪਹਿਲਾਂ ਸਰਕਾਰੀ ਹਸਪਤਾਲ ਮੀਆਂਵਿੰਡ ਵਿਖੇ ਆ ਕੇ ਆਈ ਐੱਲ ਆਈ ਸਰਟੀਫਿਕੇਟ ਪ੍ਰਾਪਤ ਕਰਨ । ਉਨ੍ਹਾਂ ਕਿਹਾ ਕਿ ਇਹ ਸਰਟੀਫਿਕੇਟ ਕੰਬਾਈਨ ਮਾਲਕਾਂ ਅਤੇ ਵਾਢੀਆਂ ਨਾਲ ਸਬੰਧਤ ਵਿਅਕਤੀਆਂ ਦੀ ਸਿਹਤ ਜਾਂਚ ਕਰਨ ਤੋਂ ਬਾਅਦ ਹੀ ਜਾਰੀ ਕੀਤਾ ਜਾ ਰਿਹਾ ਹੈ । ਡਾ ਭਾਟੀਆ ਨੇ ਕਿਹਾ ਕਿ ਇਸ ਸਰਟੀਫਿਕੇਟ ਨੂੰ ਜਾਂਚ ਉਪਰੰਤ ਜਾਰੀ ਕਰਨ ਦਾ ਮੁੱਖ ਮੰਤਵ ਇਹ ਹੈ ਕਿ ਕੰਬਾਈਨ ਨਾਲ ਸਬੰਧਤ ਵਿਅਕਤੀਆਂ ਨੂੰ ਫਲੂ ਦੇ ਲੱਛਣਾਂ ਤੋਂ ਰਹਿਤ ਦੱਸਿਆ ਜਾ ਸਕੇ । ਉਨ੍ਹਾਂ ਕਿਹਾ ਕਿ ਮਾਹਿਰ ਡਾਕਟਰਾਂ ਵੱਲੋਂ ਕੰਬਾਈਨ ਨਾਲ ਸਬੰਧਤ ਵਿਅਕਤੀਆਂ ਦੇ ਫਲੂ ਵਰਗੇ ਲੱਛਣ ਜਿਵੇਂ ਜ਼ੁਕਾਮ, ਖੰਘ, ਬੁਖਾਰ, ਗਲਾ ਦਰਦ ਦੀ ਜਾਂਚ ਕੀਤੀ ਗਈ । ਉਨ੍ਹਾਂ ਕਿਹਾ ਕਿ ਜਿਹੜੇ ਵੀ ਕੰਬਾਈਨ ਚਾਲਕ ਬਲਾਕ ਮੀਆਂਵਿੰਡ ਦੇ ਵਿੱਚ ਆ ਰਹੇ ਹਨ ਅਤੇ ਜਿਹੜੇ ਬਲਾਕ ਦੇ ਵਿਚੋਂ ਬਾਹਰਲੇ ਜ਼ਿਲ੍ਹਿਆਂ ਅਤੇ ਸੂਬਿਆਂ ਵਿੱਚ ਜਾ ਰਹੇ ਹਨ ਉਨ੍ਹਾਂ ਲਈ ਇਹ ਸਰਟੀਫਿਕੇਟ ਪ੍ਰਾਪਤ ਕਰਨਾ ਬਹੁਤ ਹੀ ਲਾਜ਼ਮੀ ਹੈ ।
Comments (0)
Facebook Comments (0)