ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਐਸ.ਐਸ.ਪੀ.ਨਾਲ ਵੱਖ ਵੱਖ ਮਸਲਿਆਂ ਤੇ ਹੋਈ ਮੀਟਿੰਗ।
Tue 15 Mar, 2022 0ਚੋਹਲਾ ਸਾਹਿਬ 15 ਮਾਰਚ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਅੱਜ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਜੋਨ ਸਰਹਾਲੀ ਕਲਾਂ ਦੇ ਜ਼ਿਲ੍ਹਾ ਤਰਨ ਤਾਰਨ ਦੀ ਟੀਮ ਦੀ ਮੀਟਿੰਗ ਜ਼ਿਲਾਂ ਪ੍ਰਧਾਨ ਸਤਨਾਮ ਸਿੰਘ ਮਾਨੋਚਾਹਲ ਦੀ ਅਗਵਾਈ ਹੇਠ ਐਸ ਐਸ ਪੀ ਗੁਲਨੀਤ ਸਿੰਘ ਖੁਰਾਨਾ ਨਾਲ ਹੋਈ ।ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਹਰਜਿੰਦਰ ਸਿੰਘ ਸ਼ਕਰੀ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਲੰਮੇਂ ਸਮੇਂ ਤੋਂ ਲਟਕਦੇ ਆ ਰਹੇ ਮਸਲੇ ਉਹਨਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਕੁੱਝ ਮਸਲੇ ਮੌਕੇ ਤੇ ਸੁਲਝਾਏ ਗਏ ਬਾਕੀ ਰਹਿੰਦੇ ਮਸਲਿਆਂ ਦਾ ਐਸ ਐਸ ਪੀ ਸਾਹਿਬ ਵਲੋਂ ਵਿਸਵਾਸ ਦਵਾਈਆਂ ਗਿਆ ਕੇ ਰਹਿੰਦੇ ਮਸਲਿਆਂ ਦਾ ਨਿਪਟਾਰਾ ਵੀ ਪੰਦਰਾ ਦਿਨ ਵਿੱਚ ਕਰ ਕੇ ਦੁਬਾਰਾ ਫਿਰ ਮੀਟਿੰਗ ਕੀਤੀ ਜਾਵੇਗੀ ।ਉਹਨਾਂ ਕਿਹਾ ਕਿ ਮੀਟਿੰਗ ਖ਼ਤਮ ਹੋਣ ਤੋ ਬਾਅਦ ਜ਼ਿਲਾਂ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਦੇ ਨਾਲ ਪਹਿਲਾਂ ਤੋਂ ਮੀਟਿੰਗ ਫਿਕਸ ਕੀਤੀ ਗਈ ਉਹਨਾਂ ਨਾਲ਼ ਵੀ ਲੰਮੀ ਵਿਚਾਰ ਚਰਚਾ ਕੀਤੀ ਗਈ ਅਤੇ ਮੌਕੇ ਤੇ ਮਸਲਿਆਂ ਦਾ ਹੱਲ ਕਰਕੇ ਡਿਪਟੀ ਕਮਿਸ਼ਨਰ ਸਾਹਿਬ ਵਲੋਂ ਵਿਸ਼ਵਾਸ਼ ਦਵਾਈਆਂ ਕੇ ਹਮੇਸ਼ਾ ਫੈਸਲੇ ਲੋਕ ਹਿਤ ਵਿੱਚ ਲਏ ਜਾਣਗੇ। ਇਸ ਸਮੇਂ ਫ਼ਤਹਿ ਸਿੰਘ ਪਿੱਦੀ ,ਦਿਆਲ ਸਿੰਘ ਮੀਆਂਵਿੰਡ ,ਦਿਲਬਾਗ ਸਿੰਘ ਪਾਉਵਿੰਡ, ਸਲਵਿੰਦਰ ਸਿੰਘ ਦੁੱਗਲ ਵਾਲਾ ,ਨਿਰੰਜਨ ਸਿੰਘ ਬਰਗਾੜੀ, ਹਰਪਾਲ ਸਿੰਘ ਸਿੱਧਵਾਂ ਆਦਿ ਹਾਜ਼ਰ ਸਨ।
Comments (0)
Facebook Comments (0)