ਕਾਮਾਗਾਟਾਮਾਰੂ ਬਾਬਾ ਗੁਰਦਿੱਤ ਸਿੰਘ ਸੰਘਰਸ਼ ਕਮੇਟੀ ਵੱਲੋਂ ਥਾਣੇ ਅੱਗੇ ਲਗਾਇਆ ਧਰਨਾ 8 ਦਿਨਾਂ ਤੋਂ ਜਾਰੀ।

 ਕਾਮਾਗਾਟਾਮਾਰੂ ਬਾਬਾ ਗੁਰਦਿੱਤ ਸਿੰਘ ਸੰਘਰਸ਼ ਕਮੇਟੀ ਵੱਲੋਂ ਥਾਣੇ ਅੱਗੇ ਲਗਾਇਆ ਧਰਨਾ 8 ਦਿਨਾਂ ਤੋਂ ਜਾਰੀ।

ਚੋਹਲਾ ਸਾਹਿਬ 12 ਅਪ੍ਰੈਲ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਕਾਮਾਗਾਟਾਮਾਰੂ ਬਾਬਾ ਗੁਰਦਿੱਤ ਸਿੰਘ ਸਰਹਾਲੀ ਕਲਾਂ ਵੱਲੋਂ  ਪ੍ਰਧਾਨ ਅਜੀਤ ਸਿੰਘ ਚੰਬਾ,ਸੀਨੀਅਰ ਮੀਤ ਪ੍ਰਧਾਨ ਹਰਜਿੰਦਰ ਸਿੰਘ ਸ਼ਕਰੀ ਅਤੇ ਬਲਾਕ ਚੋਹਲਾ ਸਾਹਿਬ ਦੇ ਪ੍ਰਧਾਨ ਬਲਵਿੰਦਰ ਸਿੰਘ ਚੋਹਲਾ ਸਾਹਿਬ ਦੀ ਯੋਗ ਰਹਿਨੁਮਾਈ ਪੁਲਿਸ ਥਾਣਾ ਸਰਹਾਲੀ ਕਲਾਂ ਵਿਖੇ ਸ਼ਾਂਤਮਈ ਧਰਨਾ ਲਗਾਇਆਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਅਜੀਤ ਸਿੰਘ ਚੰਬਾ,ਸੀਨੀਅਰ ਮੀਤ ਪ੍ਰਧਾਨ ਹਰਜਿੰਦਰ ਸਿੰਘ ਸ਼ਕਰੀ ਨੇ ਸਾਂਝੇ ਰੂਪ ਵਿੱਚ ਦੱਸਿਆ ਕਿ ਪੁਲਿਸ ਥਾਣਾ ਸਰਹਾਲੀ ਕਲਾਂ ਅੱਗੇ ਲੱਗੇ ਧਰਨਾ 8ਵੇਂ ਦਿਨ ਵਿੱਚ ਸ਼ਾਮਿਲ ਹੋ ਚੁੱਕਾ ਹੈ ਪਰ ਪ੍ਰਸ਼ਾਸ਼ਨ ਵੱਲੋਂ ਕੋਈ ਅਧਿਕਾਰੀ ਕਿਸਾਨਾਂ ਅਤੇ ਮਜਦੂਰਾਂ ਨਾਲ ਮੀਟਿੰਗ ਜਾਂ ਮਸਲਾ ਹੱਲ ਕਰਨ ਵਾਸਤੇ ਨਹੀਂ ਪਹੁੰਚਿਆ।ਜੋਨ ਪ੍ਰਧਾਨ ਅਜੀਤ ਸਿੰਘ ਚੰਬਾ ਅਤੇ ਹਰਜਿੰਦਰ ਸਿੰਘ ਸ਼ਕਰੀ ਦੀ ਯੋਗ ਅਗਵਾਈ ਹੇਠ ਖਾਲਸੇ ਦਾ ਜਨਮ ਦਿਹਾੜਾ ਮਨਾਕੇ ਜਬਰ ਵਿਰੁੱਧ ਲੜਨ ਵਾਸਤੇ ਆਮ ਜਨਤਾ ਨੂੰ ਸੰਘਰਸ਼ ਵਿੱਚ ਕੁੱਦਣ ਪ੍ਰੇਰਿਆ ਜਾਵੇਗਾ।ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਨੂੰ ਜਬਰ ਵਿਰੁੱਧ ਲੜਨ ਵਾਸਤੇ ਤਿਆਰ ਕੀਤਾ ਅੱਜ ਵੀ ਖਾਲਸਾ ਪੰਥ ਜਬਰ ਵਿਰੁੱਧ ਲੜਨ ਵਾਸਤੇ ਤਿਆਰ ਬਰ ਤਿਆਰ ਰਹਿੰਦਾ ਹੈ।ਜਿਸ ਤਰ੍ਹਾਂ ਸਿਆਸੀ ਸ਼ਹਿ ਤੇ ਆਮ ਜਨਤਾ ਨੂੰ ਦਬਾਕੇ ਸਮਗਲਰਾਂ ਨੂੰ ਉਤਸ਼ਾਹ ਕਰਕੇ ਗੁੰਡਾਗਰਦੀ ਕਰਵਾਕੇ ਆਉਣ ਵਾਲੀਆਂ 2022 ਦੀਆਂਚੋਣਾਂ ਜਿੱਤਣ ਵਾਸਤੇ ਰਾਹ ਪੱਧਰ ਕਰਨ ਦਾ ਜ਼ੋ ਫਾਰਮੂਲਾ ਤਿਆਰ ਕੀਤਾ ਹੈ ਇਹ ਫਾਰਮੂਲਾ ਕਦੇ ਵੀ ਸਿਰੇ ਨਹੀਂ ਚੜਨ ਦਿੱਤਾ ਜਾਵੇਗਾ।ਕੇਂਦਰ ਸਰਕਾਰ ਵੱਲੋਂ ਕਿਸਾਨ ਮਜਦੂਰਾਂ ਨੂੰ ਦਬਾਉਣ ਵਾਸਤੇ ਤਿੰਨ ਕਾਲੇ ਕਾਨੂੰਨ ਬਣਾਉਣ ਦਾ ਇਹੋ ਮਕਸਦ ਹੈ ਕਿ ਕਿਸੇ ਨਾਂ ਕਿਸੇ ਤਰਾਂ ਆਮ ਜਨਤਾ ਨੂੰ ਦਬਾਇਆ ਜਾ ਸਕੇ।ਪ੍ਰਾਈਵੇਟ ਪਾਰਟੀਆਂ ਨੂੰ ਉਤਸ਼ਾਹਿਤ ਕਰਕੇ ਜਿਸ ਤਰਾਂ ਦੇਸ਼ ਦੀਬਰਬਾਦੀ ਕਰਨ ਵਾਸਤੇ ਸਰਕਾਰਾਂ ਨੇ ਆਇਦ ਕੀਤਾ ਹੈ ਉਹ ਕਿਸਾਨ ਮਜਦੂਰ ਜਥੇਬੰਦੀਆਂ ਕਦੇ ਵੀ ਸਿਰੇ ਨਹੀ਼ ਚੜਨ ਦੇਣਗੀਆਂ।ਖਾਲਸੇ ਦੇ ਜਨਮ ਦਿਹਾੜੇ ਤੇ ਸਾਰੇ ਸੰਸਾਰ ਨੂੰ ਲੱਖ ਲੱਖ ਵਧਾਈਆਂ ਹੋਣ ਆਉਣ ਵਾਲਾ ਸਮਾਂ ਖੁਸ਼ੀਆਂ ਭਰਿਆ ਰਹੇ।ਇਹਨਾਂ ਆਗੂਆਂ ਨੇ ਮੀਟਿੰਗ ਵਿੱਚ ਹਿੱਸਾ ਲਿਆ ਕੁਲਵਿੰਦਰ ਸਿੰਘ ਦਦੇਹਰ ਸਾਹਿਬ,ਪਿਸ਼ੋਰਾ ਸਿੰਘ ਗੁਜਰਪੁਰ,ਜ਼ਸਵੰਤ ਸਿੰਘ ਪੱਖੋਪੁਰ,ਪ੍ਰਗਟ ਸਿੰਘ ਦਦੇਹਰ ਸਾਹਿਬ,ਗੁਰਪ੍ਰੀਤ ਸਿੰਘ ਗੋਪੀ,ਹਰਜਿੰਦਰ ਸਿੰਘ ਚੰਬਾ,ਨਿਰਵੈਰ ਸਿੰਘ ਧੁੰਨ ਆਗੂਆਂ ਨੇ ਵੀ ਸੰਬੋਧਨ ਕੀਤਾ।