
World Cancer Day: ਨੌਜਵਾਨਾਂ 'ਚ ਕੈਂਸਰ ਵਧਣ ਦੇ ਇਹ ਨੇ ਕਾਰਨ
Tue 4 Feb, 2020 0
BBC "ਕੈਂਸਰ ਦਾ ਪਤਾ ਲੱਗਦਿਆ ਹੀ ਮੈਂ ਸੋਚ ਲਿਆ ਸੀ ਕਿ ਇਸ ਨਾਲ ਲੜਨਾ ਹੈ ਤੇ ਇਸ ਵਿੱਚੋਂ ਬਾਹਰ ਆਉਣਾ ਹੈ"
ਇੱਕ ਨਿਜੀ ਕੰਪਨੀ ਵਿੱਚ ਕੰਮ ਕਰਨ ਵਾਲੀ ਨਿਧੀ ਨੇ ਫ਼ੈਸਲਾ ਕੀਤਾ ਸੀ ਕਿ ਉਹ ਕੈਂਸਰ ਨੂੰ ਆਪਣੀ ਜ਼ਿੰਦਗੀ ਨਹੀਂ ਬਣਨ ਦੇਵੇਗੀ। ਉਹ ਇਸ ਵਿੱਚੋਂ ਨਿਕਲ ਕੇ ਰਹੇਗੀ।
ਨਿਧੀ ਕਪੂਰ ਬਹੁਤ ਆਰਾਮ ਨਾਲ ਇਹ ਗੱਲ ਕਹਿੰਦੇ ਹਨ। 38 ਸਾਲ ਦੀ ਉਮਰ ਵਿੱਚ, ਨਿਧੀ ਨੂੰ ਪਤਾ ਲੱਗਿਆ ਕਿ ਉਨ੍ਹਾਂ ਨੂੰ ਥਾਇਰਾਇਡ ਕੈਂਸਰ ਹੈ।
ਉਹ ਕਹਿੰਦੇ ਹਨ ਕਿ ਜਦੋਂ ਜਾਂਚ ਵਿੱਚ ਪਤਾ ਲੱਗਿਆ ਕਿ ਕੈਂਸਰ ਪਹਿਲੇ ਪੜਾਅ 'ਤੇ ਹੈ, ਮੈਂ ਉਸੇ ਵੇਲੇ ਸੋਚ ਲਿਆ ਕਿ ਇਸ ਨਾਲ ਕਿਵੇਂ ਲੜਨਾ ਹੈ।
ਨਿਧੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਪਤੀ ਅਤੇ ਪਰਿਵਾਰ ਦਾ ਪੂਰਾ ਸਮਰਥਨ ਮਿਲਿਆ। ਪਰ ਜਦੋਂ ਉਨ੍ਹਾਂ ਨੇ ਆਪਣੀ ਦੇਵਰਾਣੀ ਦੇ ਛਾਤੀ ਦੇ ਕੈਂਸਰ ਬਾਰੇ ਦੱਸਿਆ ਤਾਂ ਉਹ ਭਾਵੁਕ ਹੋ ਗਏ।
ਉਹ ਦੱਸਦੇ ਹਨ ਕਿ ਜਦੋਂ ਉਨ੍ਹਾਂ ਦੀ ਦੇਵਰਾਣੀ ਗਰਭਵਤੀ ਸੀ, ਤਾਂ ਉਨ੍ਹਾਂ ਨੂੰ ਆਪਣੇ ਛਾਤੀ ਦੇ ਕੈਂਸਰ ਦਾ ਪਤਾ ਲੱਗਿਆ। ਉਹ ਆਖਰੀ ਪੜਾਅ ਦਾ ਕੈਂਸਰ ਸੀ ਅਤੇ ਬੱਚਾ ਹੋਣ ਤੋਂ ਬਾਅਦ ਹੀ ਉਨ੍ਹਾਂ ਦੀ ਮੌਤ ਹੋ ਗਈ।
ਉਸ ਸਮੇਂ ਨਿਧੀ ਦੀ ਦੇਵਰਾਣੀ ਸਿਰਫ਼ 29 ਸਾਲਾਂ ਦੀ ਸੀ। ਛੋਟੀ ਉਮਰ ਵਿੱਚ, ਕੈਂਸਰ ਹੁਣ ਆਮ ਹੋ ਗਿਆ ਹੈ ਪਰ ਕੀ ਇਹ ਸੱਚ ਹੈ?
ਇਹ ਵੀ ਪੜ੍ਹੋ:
ਨੌਜਵਾਨਾਂ ਵਿੱਚ ਕੈਂਸਰ
ਪਿਛਲੇ ਦਸ ਸਾਲਾਂ ਵਿੱਚ ਕੈਂਸਰ ਦੇ ਕੇਸਾਂ ਵਿੱਚ 28% ਵਾਧਾ ਹੋਇਆ ਹੈ। ਇਸ ਬਿਮਾਰੀ ਕਾਰਨ ਹੋਈਆਂ ਮੌਤਾਂ ਵਿੱਚ ਵੀ 20% ਦਾ ਵਾਧਾ ਹੋਇਆ ਹੈ।
ਇਹ ਗੱਲ ਮੈਡੀਕਲ ਜਰਨਲ ਓਨਕੋਲੋਜੀ ਦੁਆਰਾ ਸਾਲ 1990 ਤੋਂ 2016 ਦੇ ਵਿਚਕਾਰ ਕਰਵਾਏ ਅਧਿਐਨ ਵਿੱਚ ਸਾਹਮਣੇ ਆਈ।
ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਕੈਂਸਰ ਦੁਨੀਆ ਦੀ ਅਜਿਹੀ ਦੂਜੀ ਬਿਮਾਰੀ ਹੈ ਜਿਸ ਕਾਰਨ ਸਭ ਤੋਂ ਵਧ ਲੋਕ ਮਰ ਰਹੇ ਹਨ।
ਡਾਕਟਰਾਂ ਦਾ ਕਹਿਣਾ ਹੈ ਕਿ ਕੈਂਸਰ ਵਧਦੀ ਉਮਰ ਵਿੱਚ ਹੋਣ ਵਾਲੀ ਇੱਕ ਬਿਮਾਰੀ ਹੈ, ਪਰ ਅੱਜ-ਕੱਲ੍ਹ ਇਹ ਬਿਮਾਰੀ ਜ਼ਿਆਦਾ ਨੌਜਵਾਨਾਂ ਵਿੱਚ ਹੋ ਰਹੀ ਹੈ।
ਏਮਜ਼ ਹਸਪਤਾਲ ਦੇ ਸਰਜੀਕਲ ਓਨਕੋਲੋਜੀ ਵਿਭਾਗ ਵਿੱਚ ਪ੍ਰੋਫੈਸਰ ਐਸਵੀਐਸ ਦੇਓ ਦਾ ਕਹਿਣਾ ਹੈ ਕਿ 40 ਫੀਸਦ ਅਜਿਹੇ ਮਾਮਲੇ ਹਨ ਜੋ ਤੰਬਾਕੂ ਸੰਬੰਧੀ ਕੈਂਸਰ (ਟੀਆਰਸੀ) ਦੇ ਹੁੰਦੇ ਹਨ।
ਉਨ੍ਹਾਂ ਨੇ ਕਿਹਾ, "ਹੁਣ ਇਹ ਬਿਮਾਰੀ 20-25 ਸਾਲਾਂ ਦੇ ਨੌਜਵਾਨਾਂ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ।"
ਜੀਵਨਸ਼ੈਲੀ ਦੇ ਕਾਰਨ...
ਡਾਕਟਰ ਐਸਵੀਐਸ ਦੇਓ ਦੱਸਦੇ ਹਨ, "ਤੰਬਾਕੂ ਦਾ ਸੇਵਨ ਕਰਨ ਵਾਲੇ ਲੋਕਾਂ ਵਿੱਚ 10-20 ਸਾਲਾਂ ਵਿੱਚ ਹੀ ਕੈਂਸਰ ਉਨ੍ਹਾਂ ਦਾ ਪਤਾ ਲੱਗ ਜਾਂਦਾ ਹੈ। ਸਾਡੇ ਕੋਲ ਬਹੁਤ ਪੇਂਡੂ ਨੌਜਵਾਨ ਆਉਂਦੇ ਹਨ ਜੋ ਸਿਗਰੇਟ ਤੋਂ ਬਿਨਾਂ, ਪਾਨ, ਤੰਬਾਕੂ, ਖੈਨੀ, ਗੁਟਕਾ ਆਦਿ ਦੀ ਵਰਤੋਂ ਕਰਦੇ ਹਨ।
"ਇਹ ਨੌਜਵਾਨ ਬਹੁਤ ਛੋਟੀ ਉਮਰ ਵਿੱਚ ਹੀ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦੇ ਹਨ। ਪਰ ਉਹ ਇਨ੍ਹਾਂ ਚੀਜ਼ਾਂ ਦੇ ਨੁਕਸਾਨ ਨਹੀਂ ਜਾਣਦੇ। ਇਸ ਕਰਕੇ ਸਾਡੇ ਕੋਲ 22-25 ਸਾਲਾਂ ਦੇ ਨੌਜਵਾਨ ਕੈਂਸਰ ਹੋਣ 'ਤੇ ਇਲਾਜ਼ ਕਰਵਾਉਣ ਆ ਰਹੇ ਹਨ।"
ਇਹ ਵੀ ਪੜ੍ਹੋ:
ਡਾ. ਐਸਵੀਐਸ ਦੇਓ ਨੇ ਇਹ ਵੀ ਦੱਸਿਆ ਕਿ ਏਮਜ਼ ਵਿੱਚ ਸਿਰ ਅਤੇ ਗਰਦਨ, ਕੋਲੋਨ ਅਤੇ ਛਾਤੀ ਦੇ ਕੈਂਸਰ ਦੇ 30 ਫੀਸਦ ਕੇਸ ਆ ਰਹੇ ਹਨ ਤੇ ਪੀੜਤਾਂ ਦੀ ਉਮਰ 35 ਸਾਲ ਤੋਂ ਘੱਟ ਹੈ।
ਮੁੰਬਈ ਦੇ ਟਾਟਾ ਮੈਮੋਰੀਅਲ ਸੈਂਟਰ ਵਿਖੇ ਸੈਂਟਰ ਫਾਰ ਕੈਂਸਰ ਐਪੀਡਿਮੋਲੋਜੀ ਦੇ ਡਾਇਰੈਕਟਰ ਪ੍ਰੋਫੈਸਰ ਰਾਜੇਸ਼ ਦੀਕਸ਼ਿਤ ਤੰਬਾਕੂ ਕੈਂਸਰ ਨੂੰ ਜੀਵਨ ਸ਼ੈਲੀ ਨਾਲ ਜੋੜਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਯੂਰਪ ਅਤੇ ਅਮਰੀਕਾ ਨੇ ਤੰਬਾਕੂ ਦੇ ਸੇਵਨ ਨੂੰ ਲੈ ਕੇ ਸਖ਼ਤ ਕਦਮ ਚੁੱਕੇ ਹਨ। ਇਸ ਤੋਂ ਬਾਅਦ ਉੱਥੇ ਤੰਬਾਕੂ ਕਾਰਨ ਕੈਂਸਰ ਦੇ ਹੋਣ ਵਾਲੇ ਮਾਮਲਿਆਂ ਵਿੱਚ ਕਮੀ ਆਈ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਤੰਬਾਕੂ ਖਾਣ ਕਾਰਨ ਲੋਕ ਓਰਲ, ਪੈਨਕ੍ਰੀਟਿਕ, ਸਰਵਾਈਕਲ, ਓਵਰੀ, ਫੇਫੜੇ ਅਤੇ ਛਾਤੀ ਦੇ ਕੈਂਸਰ ਤੋਂ ਪੀੜਤ ਹੋ ਰਹੇ ਹਨ। ਜੇ ਆਮ ਲੋਕ, ਸਰਕਾਰਾਂ ਅਤੇ ਮੀਡੀਆ ਇਸ 'ਤੇ ਵਧੇਰੇ ਗੰਭੀਰਤਾ ਨਾਲ ਕੰਮ ਕਰਨ ਤਾਂ ਇਸ ਕੈਂਸਰ 'ਤੇ ਕਾਬੂ ਪਾਇਆ ਜਾ ਸਕਦਾ ਹੈ।
ਇਹ ਵੀ ਦੇਖੋ:
https://www.youtube.com/watch?v=7QyqX2HBzXw
ਕੁਪੋਸ਼ਣ ਨਾਲ ਜੁੜੀਆਂ ਬਿਮਾਰੀਆਂ
ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਕੈਂਸਰ ਨਾਲ ਹੋਣ ਵਾਲੀਆਂ ਇੱਕ ਤਿਹਾਈ ਮੌਤਾਂ ਦਾ ਕਾਰਨ, ਸਰੀਰ ਦੀ ਲੰਬਾਈ ਨਾਲੋਂ ਵਧ ਭਾਰ ਹੈ। ਉਨ੍ਹਾਂ ਅਨੁਸਾਰ, ਘੱਟ ਸਬਜ਼ੀਆਂ ਅਤੇ ਫਲ ਖਾਣਾ, ਕਸਰਤ ਨਾ ਕਰਨਾ, ਤੰਬਾਕੂ ਅਤੇ ਸ਼ਰਾਬ ਪੀਣਾ ਵੀ ਕੈਂਸਰ ਦਾ ਕਾਰਨ ਹਨ।
ਸਾਲ 2018 ਵਿੱਚ ਕੈਂਸਰ ਦੇ ਵੱਧ ਰਹੇ ਮਾਮਲਿਆਂ ਬਾਰੇ ਲੋਕ ਸਭਾ ਵਿੱਚ ਪ੍ਰਸ਼ਨਕਾਲ ਦੌਰਾਨ ਇੱਕ ਸਵਾਲ ਚੁਕਿਆ ਗਿਆ ਸੀ।
ਉਸਦਾ ਜਵਾਬ ਦਿੰਦੇ ਹੋਏ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਦੱਸਿਆ ਸੀ ਕਿ ਭਾਰਤ ਵਿੱਚ ਕੈਂਸਰ ਦੇ 15.86 ਲੱਖ ਮਾਮਲੇ ਹਨ।
ਉਨ੍ਹਾਂ ਨੇ ਭਰੋਸਾ ਦਿੱਤਾ ਸੀ ਕਿ ਵੱਖ-ਵੱਖ ਸਿਹਤ ਕੇਂਦਰਾਂ ਵਿੱਚ ਮਰੀਜ਼ਾਂ ਦੀ ਜਾਂਚ ਅਤੇ ਇਲਾਜ ਕੀਤਾ ਜਾ ਰਿਹਾ ਹੈ। ਨਾਲ ਹੀ ਉਨ੍ਹਾਂ ਦੇ ਇਲਾਜ ਅਤੇ ਸਰਜਰੀ, ਰੇਡੀਓਥੈਰੇਪੀ, ਕੀਮੋਥੈਰੇਪੀ ਅਤੇ ਗਠੀਏ ਦੀ ਦੇਖਭਾਲ ਲਈ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਭਾਰਤ ਵਿੱਚ ਕੈਂਸਰ ਦੇ ਵੱਧ ਰਹੇ ਕੇਸਾਂ ਦਾ ਕਾਰਨ ਜੀਵਨ ਸ਼ੈਲੀ, ਮੋਟਾਪਾ ਵੱਧਣਾ, ਔਸਤ ਉਮਰ ਵਿੱਚ ਵਾਧਾ ਅਤੇ ਜ਼ਿਆਦਾ ਜਾਂਚ ਦੀਆਂ ਸਹੂਲਤਾਂ ਦੱਸਿਆ ਜਾਂਦਾ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਜਿੱਥੇ ਆਜ਼ਾਦੀ ਸਮੇਂ ਭਾਰਤ ਵਿੱਚ ਔਸਤ ਉਮਰ 40-45 ਹੁੰਦੀ ਸੀ, ਹੁਣ 65-70 ਹੋ ਗਈ ਹੈ। ਪਹਿਲਾਂ, ਕੁਪੋਸ਼ਣ ਅਤੇ ਸੰਕਰਮਣ ਸੰਬੰਧੀ ਬਿਮਾਰੀਆਂ ਦੇ ਮਾਮਲੇ ਸਾਹਮਣੇ ਆਉਂਦੇ ਸਨ। ਹੁਣ ਉਨ੍ਹਾਂ 'ਤੇ ਕਾਫ਼ੀ ਹੱਦ ਤੱਕ ਕਾਬੂ ਕਰ ਲਿਆ ਗਿਆ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਅਬਾਦੀ ਵਧਣ ਦੇ ਨਾਲ, ਕੈਂਸਰ ਦੇ ਮਾਮਲਿਆਂ ਦੀ ਜਾਂਚ ਅਤੇ ਸਹੂਲਤਾਂ ਵਿੱਚ ਵੀ ਵਾਧਾ ਹੋਇਆ ਹੈ।
Comments (0)
Facebook Comments (0)