ਦਮਦਮੀ ਟਕਸਾਲ ਦੇ ਵਿਦਿਆਰਥੀ ਗਿਆਨੀ ਭਗਵਾਨ ਸਿੰਘ ਮਾੜੀਮੇਘਾ ਦੀ ਮਨਾਈ ਬਰਸੀ
Wed 13 Jun, 2018 0ਭਿੱਖੀਵਿੰਡ 13 ਜੂਨ (ਹਰਜਿੰਦਰ ਸਿੰਘ ਗੋਲ੍ਹਣ)-ਦਮਦਮੀ ਟਕਸਾਲ ਦੇ ਵਿਦਿਆਰਥੀ
ਸੱਚਖੰਡਵਾਸੀ ਗਿਆਨੀ ਭਗਵਾਨ ਸਿੰਘ ਮਾੜੀਮੇਘਾ ਦੀ ਯਾਦ ਵਿਚ ਬਰਸੀ ਸਮਾਗਮ ਬੰੁਗਾ ਸੰਤ
ਸੰੁਦਰ ਸਿੰਘ ਜੀ ਭਿੰਡਰਾਂ ਵਾਲਿਆਂ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ। ਇਸ ਮੌਕੇ ਸਾਹਿਬ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਭੋਗ ਪਾਏ ਗਏ ਤੇ ਰਾਗੀ ਜਥਾ ਭਾਈ
ਗੁਰਦੀਪ ਸਿੰਘ ਤੇ ਸਾਥੀਆਂ ਵੱਲੋਂ ਰੱਬੀ ਬਾਣੀ ਦਾ ਕੀਰਤਨ ਕੀਤਾ ਗਿਆ ਤੇ ਢਾਡੀ ਜਥਾ
ਭਾਈ ਭੁਪਿੰਦਰ ਸਿੰਘ ਪ੍ਰੀਤ ਵੱਲੋਂ ਸਿੱਖ ਕੌਮ ਦਾ ਗੋਰਵਮਈ ਇਤਿਹਾਸ ਸੁਣਾਇਆ ਗਿਆ ਤੇ
ਗਿਆਨੀ ਭਗਵਾਨ ਸਿੰਘ ਮਾੜੀਮੇਘਾ ਦੀ ਜੀਵਨੀ ‘ਤੇ ਵੀ ਵਿਸਥਾਰਪੂਰਵਕ ਚਾਨਣਾ ਪਾਇਆ।
ਐਸ.ਜੀ.ਪੀ.ਸੀ ਅਧੀਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਭਾਈ
ਨੱਥਾ ਸਿੰਘ ਨੇ ਬੋਲਦਿਆਂ ਕਿਹਾ ਕਿ ਗਿਆਨੀ ਭਗਵਾਨ ਸਿੰਘ ਮਾੜੀਮੇਘਾ ਨੇ ਦਮਦਮੀ ਟਕਸਾਲ
ਦੇ ਮੁਖੀ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ 18 ਸਾਲ ਸੇਵਾ ਕੀਤੀ,
ਉਥੇ ਅਨੇਕਾਂ ਸਿੰਘਾਂ ਨੂੰ ਬਾਣੀ ਤੇ ਬਾਣੇ ਨਾਲ ਜੋੜ ਕੇ ਦਮਦਮੀ ਟਕਸਾਲ ਦੇ ਵਿਦਿਆਰਥੀ
ਬਣਾਇਆ ਤੇ ਕਈ ਵਿਦਿਆਰਥੀ ਮੌਜੂਦਾ ਸਮੇਂ ਐਸ.ਜੀ.ਪੀ.ਸੀ ਦੇ ਕਈ ਉਚ ਅਹੁੱਦਿਆਂ ‘ਤੇ
ਬਿਰਾਜਮਾਨ ਹਨ, ਜਿਹਨਾਂ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਹੈਡ
ਗ੍ਰੰਥੀ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਭਿੱਖੀਵਿੰਡ, ਭਾਈ ਸੁਖਦੇਵ ਸਿੰਘ ਮਾਲੂਵਾਲ
ਆਦਿ ਸ਼ਾਮਲ ਹਨ। ਇਸ ਮੌਕੇ ਗਿਆਨੀ ਭਗਵਾਨ ਸਿੰਘ ਦੇ ਪੋਤਰੇ ਕੁਲਵਿੰਦਰ ਸਿੰਘ ਸੰਧੂ,
ਕੰਵਰਜੀਤ ਸਿੰਘ ਭਗਵਾਨਪੁਰਾ, ਨਿਰਭੈ ਸਿੰਘ ਭਗਵਾਨਪੁਰਾ, ਬੰੁਗਾ ਮੁਖੀ ਸੰਤ ਬਾਬਾ ਨਾਜਰ
ਸਿੰਘ, ਗੁਰਸਾਹਿਬ ਸਿੰਘ, ਪ੍ਰਤਾਪ ਸਿੰਘ, ਇੰਸਪੈਕਟਰ ਬਲਕਾਰ ਸਿੰਘ, ਮਾਸਟਰ ਹਰਭਜਨ
ਸਿੰਘ, ਭਾਈ ਅਮਰੀਕ ਸਿੰਘ ਗੋਇੰਦਵਾਲ, ਲਖਵਿੰਦਰ ਸਿੰਘ ਮਾੜੀਮੇਘਾ, ਹਰਭਜਨ ਸਿੰਘ
ਮਾੜੀਮੇਘਾ ਆਦਿ ਹਾਜਰ ਸਨ।
Comments (0)
Facebook Comments (0)