ਸੀਐੱਚਸੀ ਸਰਹਾਲੀ ਵਿਖੇ ਮਨਾਇਆ ‘ਕੌਮਾਂਤਰੀ ਯੋਗਾ ਦਿਵਸ’
Fri 21 Jun, 2024 0ਅਜੋਕੇ ਸਮੇਂ ‘ਚ ਯੋਗ ਨੂੰ ਅਪਣਾਉਣ ਦੀ ਹੋਰ ਵਧੇਰੇ ਲੋੜ : ਡਾ। ਜਤਿੰਦਰ ਸਿੰਘ ਗਿੱਲ
ਚੋਹਲਾ ਸਾਹਿਬ 21 ਜੂਨ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਅੱਜ ਸਿਵਲ ਸਰਜਨ ਡਾ। ਭਾਰਤ ਭੂਸ਼ਨ ॥ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ। ਜਤਿੰਦਰ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਸੀ । ਐਚ। ਸੀ। ਸਰਹਾਲੀਅਤੇ ਅਧੀਨ ਸਿਹਤ ਸੰਸਥਾਵਾਂ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ।ਡਾ । ਗਿੱਲ ਨੇ ਕਿਹਾ ਕਿ ਅੱਜਕਲ੍ਹ ਦੀ ਭਜ ਦੌੜ ਵਾਲੀ ਜ਼ਿੰਦਗੀ ਕਾਰਨ ਸਿਹਤ ਦੇ ਖੇਤਰ ਵਿਚ ਕਈ ਨਵੀਆਂ ਚੁਣੌਤੀਆਂ ਸਾਡੇ ਸਾਹਮਣੇ ਹਨ। ਗੈਰ ਸੰਚਾਰੀ ਰੋਗ ਜਿਵੇਂ ਹਾਈ ਬਲਡ ਪ੍ਰਰੈਸ਼ਰ, ਸ਼ੂਗਰ, ਦਿਲ ਦਾ ਦੌਰਾ, ਲਕਵਾ, ਕੈਂਸਰ, ਦਮਾ, ਸਾਹ ਦੀਆਂ ਬਿਮਾਰੀਆਂ, ਪੇਟ ਦੀਆਂ ਬਿਮਾਰੀਆਂ ਤੇ ਮਾਨਸਿਕ ਰੋਗਾਂ ਨਾਲ ਵੱਡੀ ਗਿਣਤੀ ਵਿਚ ਲੋਕ ਪ੍ਰਭਾਵਿਤ ਹੋ ਰਹੇ ਹਨ। ਉਹਨਾਂ ਕਿਹਾ ਕਿ ਆਧੁਨਿਕ ਸਮਾਜ ਵਿਚ ਸਰੀਰਿਕ ਘੱਟ ਤੇ ਦਿਮਾਗੀ ਗਤੀਵਿਧੀਆਂ ਵਧ ਗਈਆਂ ਹਨ, ਜੋ ਕਿ ਤਣਾਅ ਦਾ ਇਕ ਵੱਡਾ ਕਾਰਨ ਹਨ। ਇਸ ਤੋਂ ਮੁਕਤੀ ਲਈ ਸਭ ਤੋਂ ਵੱਧ ਜ਼ਰੂਰੀ ਹੈ, ਸਰੀਰਿਕ ਗਤੀਵਿਧੀਆਂ ਵਿੱਚ ਵਾਧਾ ਕਰਨਾ। ਇਨ੍ਹਾਂ ੋਚ ਯੋਗਾ ਕਰਨਾ ਸਭ ਤੋਂ ਵੱਧ ਲਾਹੇਵੰਦ ਹੈ।ਬਲਾਕ ਐਜੂਕੇਟਰ ਹਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਯੋਗ ਕਸਰਤ ਕਰਨ ਦਾ ਪ੍ਰਾਚੀਨ ਅਤੇ ਲੋਕਪ੍ਰਿਅ ਤਰੀਕਾ ਹੈ ਜੋ ਕਿ ਆਸਨਾਂ, ਸਾਹ ਲੈਣ ਦੀ ਪ੍ਰਕਿਿਰਆ ਅਤੇ ਆਤਮਿਕ ਧਿਆਨ ਲਾਉਣ ਵਰਗੀਆਂ ਪ੍ਰਕਿਿਰਆਵਾਂ ਉਪਰ ਆਧਾਰਤ ਹੈ ਜੋ ਕਿ ਸ਼ੂਗਰ, ਹਾਈ ਬੀਪੀ, ਦਿਲ ਦੇ ਰੋਗ ਆਦਿ ਬਿਮਾਰੀਆਂ ਨੂੰ ਕਾਬੂ ਵਿਚ ਰੱਖਣ ਲਈ ਸਹਾਈ ਹੁੰਦਾ ਹੈ। ਇਹ ਨਿਰਾਸ਼ਾ, ਥਕਾਵਟ, ਮਾਨਸਿਕ ਪਰੇਸ਼ਾਨੀ ਅਤੇ ਤਣਾਅ ਵਰਗੀਆਂ ਹਾਲਤਾਂ ਵਿੱਚ ਵੀ ਸਹਾਈ ਹੁੰਦਾ ਹੈ।ਇਸ ਸਮੇ ਗੁਰਭੇਜ ਸਿੰਘ ਰੇਡੀਓਗ੍ਰਾਫਰ,ਅਪਥਾਲਮਿਕ ਅਫਸਰ ਜਸਵਿੰਦਰ ਸਿੰਘ, ਮਨਦੀਪ ਸਿੰਘ,ਵਿਸ਼ਾਲ ਕੁਮਾਰ,ਜਤਿੰਦਰ ਕੌਰ,ਰਮਨਦੀਪ ਕੌਰ,ਅਰਸ਼ਮੀਤ ਕੌਰ,ਜਸਵਿੰਦਰ ਕੌਰ,ਸਰਬਜੀਤ ਕੌਰ,ਲਖਵਿੰਦਰ ਸਿੰਘ ,ਬਲਜੀਤ ਸਿੰਘ ਆਦਿ ਹਾਜਰ ਸਨ।
Comments (0)
Facebook Comments (0)