ਸਰਹੱਦੀ ਲੋਕਾਂ ਨੂੰ ਸਹੂਲਤਾਂ ਦੇਣ ਲਈ ਸਰਹੱਦੀ ਕੇਡਰ ਬਣੇ ਗੁਲਸ਼ਨ ਅਲਗੋਂ

ਸਰਹੱਦੀ ਲੋਕਾਂ ਨੂੰ ਸਹੂਲਤਾਂ ਦੇਣ ਲਈ ਸਰਹੱਦੀ ਕੇਡਰ ਬਣੇ ਗੁਲਸ਼ਨ ਅਲਗੋਂ

ਭਿੱਖੀਵਿੰਡ,

ਹਰਜਿੰਦਰ ਸਿੰਘ ਗੋਲ੍ਹਣ 

ਹਿੰਦ ਪਾਕਿਸਤਾਨ ਦੀਆਂ ਸਰਹੱਦਾਂ ਦੇ ਐਨ ਕੰਢਿਆਂ ਤੇ ਬੈਠੇ ਲੋਕਾਂ ਦੇ ਪੜ੍ਹੇ ਲਿਖੇ ਬੱਚਿਆਂ ਦੀ ਸਹੂਲਤ ਲਈ ਸਰਹੱਦੀ ਕੇਡਰ ਤੁਰੰਤ ਬਣਾਇਆ ਜਾਵੇ ! ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰੰਗਲਾ ਪੰਜਾਬ ਫਰੈਂਡਜ਼ ਕਲੱਬ ਭਿੱਖੀਵਿੰਡ ਦੇ ਆਗੂ ਗੁਲਸ਼ਨ ਕੁਮਾਰ ਅਲਗੋ ,ਹੈਪੀ ਸੰਧੂ ,ਗੁਰਜੰਟ ਸਿੰਘ ਕਲਸੀ ,ਗੁਰਸੇਵਕ ਸਿੰਘ ਬੂੜਚੰਦ, ਆਦਿ ਨੇ ਪ੍ਰੈੱਸ ਨਾਲ ਗੱਲ ਕਰਦਿਆਂ ਕੀਤਾ ,ਤੇ ਆਖਿਆ ਕਿ ਸਰਹੱਦਾਂ ਤੇ ਵੱਸਦੇ ਲੋਕਾਂ ਨੇ ਹਿੰਦ ਪਾਕਿਸਤਾਨ ਦੀਆਂ ਜੰਗਾਂ ਦਾ ਸੰਤਾਪ ਆਪਣੇ ਪਿੰਡਿਆਂ ਤੇ ਹੰਢਾਇਆ , ਉੱਥੇ ਇਨ੍ਹਾਂ ਬਹਾਦਰ ਪੰਜਾਬੀਆਂ ਨੇ ਜੰਗਾਂ ਦੌਰਾਨ ਭਾਰਤੀ ਫੌਜੀਆਂ ਦਾ ਡੱਟ ਕੇ ਸਾਥ ਵੀ ਦਿੱਤਾ , ਜਿਸ ਦੇ ਕਾਰਨ ਗੁਆਂਢੀ ਮੁਲਕ ਪਾਕਿਸਤਾਨ ਨੂੰ ਮੂੰਹ ਦੀ ਖਾਣੀ ਪਈ ਹੈ ! ਉਨ੍ਹਾਂ ਨੇ ਆਖਿਆ ਕਿ ਸਰਹੱਦੀ ਬੈਠੇ ਲੋਕ ਹਰ ਮੁਸ਼ਕਿਲ ਵੇਲੇ ਸਰਕਾਰ ਦਾ ਪੂਰਨ ਰੂਪ ਵਿੱਚ ਸਾਥ ਦਿੰਦੇ ਆ ਰਹੇ ਹਨ, ਪਰ ਸਰਕਾਰ ਦਾ ਧਿਆਨ ਸਰਹੱਦੀ ਲੋਕਾਂ ਵੱਲ ਨਾ ਹੋਣ ਦੇ ਕਾਰਨ ਇਨ੍ਹਾਂ ਲੋਕਾਂ ਨੂੰ ਬਹੁਤ ਗੰਭੀਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ! ਉਪਰੋਕਤ ਨੇਤਾਵਾਂ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦਾ ਧਿਆਨ ਵਿਸ਼ੇਸ਼ ਤੌਰ ਤੇ ਸਰਹੱਦੀ ਲੋਕਾਂ ਵੱਲ ਦਿਵਾਉਂਦਿਆਂ ਸਰਹੱਦੀ ਕੇਡਰ ਬਣਾਉਣ ਦੀ ਜ਼ੋਰਦਾਰ ਮੰਗ ਕਰਦਿਆਂ ਕਿਹਾ ਕਿ ਪਿੰਡਾਂ ਦੇ ਸਰਕਾਰੀ ਸਕੂਲ, ਸਰਕਾਰੀ ਹਸਪਤਾਲ ,ਪਸ਼ੂ ਡਿਸਪੈਂਸਰੀਆਂ ਆਦਿ ਮਹਿਕਮਿਆਂ ਵਿੱਚ ਸਰਹੱਦੀ ਲੋਕਾਂ ਦੇ ਪੜ੍ਹੇ ਲਿਖੇ ਬੱਚਿਆਂ ਨੂੰ ਰੁਜ਼ਗਾਰ ਦੇ ਕੇ ਆਪਣਾ ਫਰਜ਼ ਸਰਕਾਰ ਅਦਾ ਕਰੇ !