Kings X1 Punjab ਦੇ ਅਰਸ਼ਦੀਪ ਦੀ ਫੈਨ ਹੋਈ ਪ੍ਰਿਟੀ ਜ਼ਿੰਟਾ, ਕਿਹਾ ‘ਥੈਂਕਿਉ ਮੇਰੀ ਜਾਨ’

Kings X1 Punjab ਦੇ ਅਰਸ਼ਦੀਪ ਦੀ ਫੈਨ ਹੋਈ ਪ੍ਰਿਟੀ ਜ਼ਿੰਟਾ, ਕਿਹਾ ‘ਥੈਂਕਿਉ ਮੇਰੀ ਜਾਨ’

ਚੰਡੀਗੜ੍ਹ :

ਕਿੰਗਜ਼ ਇਲੈਵਨ ਪੰਜਾਬ ਨੇ ਮੰਗਲਵਾਰ ਨੂੰ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਰਾਜਸਥਾਨ ਨੂੰ 12 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਪੰਜਾਬ ਟੀਮ ਹੁਣ ਪੁਆਇੰਟ ਟੇਬਲ ਵਿਚ ਟਾਪ-4 ਵਿਚ ਪੁੱਜ ਗਈ ਹੈ। ਰਾਜਸਥਾਨ ਵਿਰੁੱਧ ਅਰਸ਼ਦੀਪ ਨੇ ਅਪਣੇ ਡੈਬਿਯੂ ਮੈਚ ਖੇਡਿਆ। ਪਹਿਲੀ ਵਾਰ ਆਈਪੀਐਲ ਖੇਡ ਰਹੇ ਅਰਸ਼ਦੀਪ ਨੇ ਰਾਜਸਥਾਨ ਵਿਰੁੱਧ ਅਪਣੇ ਗੇਂਦਬਾਜੀ ਨਾਲ ਸਭ ਨੂੰ ਪ੍ਰਭਾਵਿਤ ਕੀਤਾ। ਅਰਸ਼ਦੀਪ ਨੇ 4 ਓਵਰਾਂ ਦੇ ਅਪਣੇ ਸਪੈਲ ਵਿਚ ਜੋਸ਼ ਬਟਲਰ ਅਤੇ ਅਜਿੰਕਯ ਰਹਾਨੇ ਵਰਗੇ ਧਾਕੜ ਖਿਡਾਰੀਆਂ ਨੂੰ ਪਵੇਲੀਅਨ ਭੇਜਿਆ। ਅਰਸ਼ਦੀਪ ਦੀ ਗੇਂਦਬਾਜੀ ਤੋਂ ਬਾਲੀਵੁੱਡ ਅਦਾਕਾਰਾ ਅਤੇ ਪੰਜਾਬ ਟੀਮ ਦੀ ਮਾਲਕਣ ਪ੍ਰਿਟੀ ਜ਼ਿੰਟਾ ਵੀ ਬੇਹੱਦ ਖੁਸ਼ ਦਿਸੀ। ਮੈਚ ਤੋਂ ਬਾਅਦ ਪ੍ਰਿਟੀ ਜ਼ਿੰਟਾ ਨੇ ਅਰਸ਼ਦੀਪ ਦਾ ਇੰਟਰਵਿਊ ਲਿਆ ਅਤੇ ਉਹ ਆਖਰ ਵਿਚ ‘ਥੈਂਕਿਊ ਮੇਰੀ ਜਾਨ’ ਨਾਲ ਕਹਿੰਦੀ ਦਿਖੀ। ਦਰਅਸਲ, ਪ੍ਰਿਟੀ ਨੇ ਅਰਸ਼ਦੀਪ ਤੋਂ ਮੈਚ ਦੇ ਤਜ਼ਰਬੇ ਬਾਰੇ ਪੁੱਛਿਆ ਇਸ ‘ਤੇ ਉਸ ਨੇ ਜਵਾਬ ਦਿੱਤਾ ਕਿ ਉਸ ਨੂੰ ਇਸ ਦਿਨ ਦੀ ਉਡੀਕ ਸੀ ਅਤੇ ਘਰੇਲੂ ਮੈਦਾਨ ਉਤੇ ਡੈਬਿਯ ਕਰਨਾ ਉਸ ਦੇ ਲਈ ਫ਼ਾਇਦੇਮੰਦ ਰਿਹਾ। ਉਸ ਨੇ ਕਿਹਾ ਬਟਲਰ ਵਰਗੇ ਖਿਡਾਰੀ ਦੀ ਵਿਕਟ ਹਾਸਲ ਕਰ ਕੇ ਉਸ ਨੂੰ ਚੰਗਾ ਮਹਿਸੂਸ ਹੋ ਰਿਹਾ ਹੈ। ਮੈਂ ਬਸ ਕੋਚ ਦੀਆਂ ਗੱਲਾਂ ਨੂੰ ਯਾਦ ਰੱਖਿਆ ਅਤੇ ਉਸੇ ਪਲਾਨ ਦੇ ਤਹਿਤ ਗੇਂਦਬਾਜ਼ੀ ਕੀਤੀ। ਬਟਲਰ ਦੀ ਵਿਕਟ ਮੇਰੇ ਲਈ ਬਹੁਤ ਵੱਡੀ ਸੀ। ਬਟਲਰ ਦੇ ਆਊਟ ਹੋਣ ਤੋਂ ਬਾਅਦ ਰਾਜਸਥਾਨ  ਟੀਮ ਉਤੇ ਦਬਾਅ ਵਧਦਾ ਗਿਆ ਜਿਸਦਾ ਸਾਨੂੰ ਫ਼ਾਇਦਾ ਮਿਲਆ। ਇਸ ਦੌਰਾਨ ਪ੍ਰਿਟੀ ਨੇ ਕਿਹਾ ਕਿ ਮੈਂ ਬਹੁਤ ਅਰਸ਼ਦੀਪ ਦੀ ਗੇਂਦਬਾਜ਼ੀ ਤੋਂ ਬਹੁਤ ਖੁਸ਼ ਹਾਂ। ਪ੍ਰਿਟੀ ਨੇ ਦੱਸਿਆ ਕਿ ਅਰਸ਼ਦੀਪ ਸਿਰਫ਼ 20 ਸਾਲਾਂ ਦੇ ਹਨ ਅਤੇ ਪੰਜਾਬ ਦੇ ਹੀ ਰਹਿਣ ਵਾਲੇ ਹਨ। ਪ੍ਰਿਟੀ ਨੇ ਅਰਸ਼ਦੀਪ ਤੋਂ ਪੁੱਛਿਆ ਕਿ ਉਹ ਆਈਪੀਐਲ ਵਿਚ ਪਹਿਲਾ ਮੈਚ ਖੇਡਣ ਨੂੰ ਲੈ ਕੇ ਕੀ ਸੋਚ ਰਹੇ ਸੀ ਜਿਸ ਉਤੇ ਅਰਸ਼ਦੀਪ ਨੇ ਕਿਹਾ ਕਿ ਮੈਨੂੰ ਰੱਬ ਉਤੇ ਭਰੋਸਾ ਸੀ ਅਤੇ ਆਪਣੇ ਮੌਕੇ ਉਡੀਕ ਕਰ ਰਿਹਾ ਸੀ।