
ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਵੱਲੋਂ ਕੀਤਾ ਗਿਆ ਟਰੈਕਟਰ ਮਾਰਚ ਡੀ ਸੀ ਦਫਤਰ ਤਰਨ ਤਾਰਨ ਮੋਹਰੇ ਕੇਂਦਰ ਵੱਲੋਂ ਬਣਾਏ ਕਾਨੂੰਨ ਦੀਆਂ ਸਾੜੀਆਂ ਕਾਪੀਆਂ।
Fri 16 Aug, 2024 0
ਚੋਹਲਾ ਸਾਹਿਬ 16 ਅਗਸਤ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਗੈਰ ਰਾਜਨੀਤੀਕ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਵੱਲੋਂ ਵੱਡੀ ਪੱਧਰ ਤੇ ਟਰੈਕਟਰ ਮਾਰਚ ਕੀਤਾ ਗਿਆ ਜਿਸ ਦੀ ਅਗਵਾਈ ਸੂਬਾ ਆਗੂ ਸਾਹਿਬ ਸਿੰਘ ਸਭਰਾ ਅਤੇ ਪਰਗਟ ਸਿੰਘ ਚੰਬਾ ਨੇ ਕੀਤੀ। ਇਹ ਟਰੈਕਟਰ ਮਾਰਚ ਹਰੀ ਕੇ ਪੱਤਣ ਤੋਂ ਸ਼ੁਰੂ ਹੋ ਕੇ ਵੱਖ ਵੱਖ ਕਸਬਿਆਂ ਪਿੰਡਾਂ ਜਿਵੇਂ ਮਰਹਾਣਾ,ਨੱਥੂਪੁਰ,ਖਾਰਾ,ਸਰਹਾਲੀ ਨੌਸ਼ਹਿਰਾ ਪੰਨੂਆਂ,ਉਸਮਾ,ਸੇਰੋ ਆਦਿ ਤੋਂ ਹੁੰਦਾ ਹੋਇਆ ਡੀ।ਸੀ ਦਫਤਰ ਤਰਨ ਤਾਰਨ ਵਿਖੇ ਪੁੱਜਾ।ਇਸ ਮੌਕੇ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਕੇਂਦਰ ਸਰਕਾਰ ਵੱਲੋਂ ਬਣਾਏ ਹੋਏ ਘਾਤਕ ਕਾਨੂੰਨਾਂ ਦੀਆਂ ਕਾਪੀਆਂ ਡੀ।ਸੀ ਦਫਤਰ ਤਰਨ ਤਾਰਨ ਮੂਹਰੇ ਸਾੜੀਆਂ।ਇਸ ਮੌਕੇ ਬੋਲਦਿਆਂ ਜਥੇਬੰਦੀ ਦੇ ਸੁਬਾਈ ਆਗੂ ਪਰਗਟ ਸਿੰਘ ਪਰਿੰਗੜੀ ਅਤੇ ਹਰਜੀਤ ਸਿੰਘ ਜੌਹਲ ਨੇ ਕਿਹਾ ਕਿ ਲੋਕਾਂ ਤੇ ਥੋਪੇ ਹੋਏ ਕਾਨੂੰਨ ਵਾਪਸ ਲਏ ਜਾਣ ਅਤੇ ਜੋ ਕਿਸਾਨ 13 ਫਰਵਰੀ ਤੋਂ ਵੱਖ ਵੱਖ ਬਾਰਡਰਾਂ ਜਿਵੇਂ ਸ਼ੰਭੂ ਅਤੇ ਖਨੌਰੀ ਆਦਿ ਤੇ ਸ਼ਾਂਤਮਈ ਢੰਗ ਨਾਲ ਅੰਦੋਲਨ ਕਰ ਰਹੇ ਹਨ ਉਹਨਾਂ ਦੀਆਂ ਜਾਇਜ਼ ਮੰਗਾਂ ਐਮ ਐਸ ਪੀ ਦਾ ਗਰੰਟੀ ਕਾਨੂੰਨ ਬਣਾਉਣ ਅਤੇ ਕਿਸਾਨਾਂ ਸਿਰ ਚੜਿਆ ਸਮੁੱਚਾ ਕਰਜ਼ਾ ਮਾਫ ਕੀਤਾ ਜਾਵੇ।ਕਿਸਾਨਾਂ ਨੂੰ ਗੋਲੀਆਂ ਮਾਰਨ ਵਾਲੇ ਪੁਲਿਸ ਅਫਸਰਾਂ ਅਤੇ ਭਾਜਪਾ ਦੇ ਗੁੰਡਿਆਂ ਤੇ ਪਰਚੇ ਦਰਜ ਕੀਤੇ ਜਾਣ।ਅੱਗੇ ਬੋਲਦਿਆਂ ਸੂਬਾ ਆਗੂ ਸਾਹਿਬ ਸਿੰਘ ਸਭਰਾ ਅਤੇ ਪਰਗਟ ਸਿੰਘ ਚੰਬਾ ਨੇ ਕਿਹਾ ਕਿ ਅੱਜ 78ਵਾਂ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਪਰ ਕਿਸਾਨਾਂ,ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਅਜੇ ਤੱਕ ਆਜ਼ਾਦੀ ਨਹੀਂ ਮਿਲੀ ਸਗੋਂ ਗੁਲਾਮ ਹਨ।ਇਹ ਆਜ਼ਾਦੀ ਤਾਂ ਸਿਰਫ ਕਾਰਪੋਰੇਟ ਘਰਾਣਿਆਂ ਅਤੇ ਵੱਖ-ਵੱਖ ਪਾਰਟੀਆਂ ਜੋ ਸਾਡੇ ਉੱਪਰ ਰਾਜ ਕਰ ਰਹੀਆਂ ਹਨ ਨੂੰ ਮਿਲੀ ਹੈ ਇਸ ਕਰਕੇ ਸਾਡੇ ਵਾਸਤੇ ਕੋਈ ਆਜ਼ਾਦੀ ਨਹੀਂ ਹੈ ਕਿਸਾਨਾਂ ਨੇ 15 ਅਗਸਤ ਨੂੰ ਕਾਲਾ ਦਿਨ ਮਨਾਇਆ ਹੈ।ਅੱਗੇ ਉਨਾਂ ਨੇ ਪੰਜਾਬ ਸਰਕਾਰ ਨੂੰ ਵੀ ਕੋਸਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ 15 ਅਗਸਤ 2023 ਨੂੰ ਪਿਛਲੇ ਸਾਲ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਮੈਨੂੰ ਇੱਕ ਸਾਲ ਦਾ ਸਮਾਂ ਦਿੱਤਾ ਜਾਵੇ ਇਕ ਸਾਲ ਵਿੱਚ ਜਨੀ ਕਿ 15 ਅਗਸਤ 2024 ਤੱਕ ਪੰਜਾਬ ਵਿੱਚ ਨਸ਼ੇ ਦਾ ਖਾਤਮਾ ਕੀਤਾ ਜਾਵੇਗਾ ਪਰ ਨਸ਼ਾ ਖਤਮ ਨਹੀਂ ਹੋਇਆ ਸਗੋਂ ਕਈ ਗੁਣਾ ਵਧਿਆ ਹੈ।ਇਸ ਮੌਕੇ ਖੋਸਾ ਜਥੇਬੰਦੀ ਦੇ ਆਗੂ ਸਿਕੰਦਰ ਸਿੰਘ ਨੱਥੂਪੁਰ,ਹਰਦੇਵ ਸਿੰਘ ਨਦੋਹਰ ਅਤੇ ਕੁਲਵੰਤ ਸਿੰਘ ਸਰਹਾਲੀ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਜੋਨ ਪ੍ਰਧਾਨ ਗੁਰਬੀਰ ਸਿੰਘ,ਕਾਰਜ ਸਿੰਘ,ਸੁਖਦੇਵ ਸਿੰਘ,ਅਮਰਜੀਤ ਸਿੰਘ ਬਰਵਾਲਾ,ਜੋਗਿੰਦਰ ਸਿੰਘ ਗੱਟੀ,ਲਖਬੀਰ ਸਿੰਘ,ਹਰਪਾਲ ਸਿੰਘ,ਸੁਰਿੰਦਰ ਸਿੰਘ,ਗੁਰਤੇਜ ਸਿੰਘ,ਕੁਲਵਿੰਦਰ ਸਿੰਘ,ਸੁਖਦੇਵ ਸਿੰਘ,ਕਾਬਲ ਸਿੰਘ ਵਰਿਆਂ,ਲਖਵਿੰਦਰ ਸਿੰਘ,ਸੁਖਦੇਵ ਸਿੰਘ,ਕਸ਼ਮੀਰ ਸਿੰਘ,ਸੁਖਜਿੰਦਰ ਸਿੰਘ ਰਾਜੂ,ਬੁੱਧ ਸਿੰਘ ਰੂੜੀਵਾਲਾ,ਜੋਗਿੰਦਰ ਸਿੰਘ,ਭਜਨ ਸਿੰਘ,ਅਮਰਜੀਤ ਸਿੰਘ,ਲਖਵਿੰਦਰ ਸਿੰਘ,ਹਰਜੀਤ ਸਿੰਘ,ਸੁਖਬੀਰ ਸਿੰਘ,ਸ਼ਹਿਬਾਜ ਸਿੰਘ,ਤਜਿੰਦਰ ਸਿੰਘ ਤੇਜਾ,ਗੁਰਦੇਵ ਸਿੰਘ,ਬਲਵਿੰਦਰ ਸਿੰਘ,ਨਿਰਮਲਜੀਤ ਸਿੰਘ,ਜੋਧਾ ਸਿੰਘ,ਗੁਲਜਾਰ ਸਿੰਘ,ਜਗਜੀਤ ਸਿੰਘ,ਗੁਰਤੇਜ ਸਿੰਘ,ਮਨਦੀਪ ਸਿੰਘ,ਸੁਖਦੇਵ ਸਿੰਘ,ਗੁਰਮੀਤ ਸਿੰਘ,ਗੁਰਮੇਜ ਸਿੰਘ,ਜਸਵੰਤ ਸਿੰਘ ਸੇਵਾ ਸਿੰਘ,ਗੁਰਮੀਤ ਸਿੰਘ ਪੱਖੋਪੁਰ,ਵਿਰਸਾ ਸਿੰਘ ਆਦਿ ਵੀ ਹਾਜ਼ਰ ਸਨ।
Comments (0)
Facebook Comments (0)