
ਕਪਿਲ ਸ਼ਰਮਾ ਨੇ ਸ਼ੇਅਰ ਕੀਤੀਆਂ ਕੁਝ ਖਾਸ ਗੱਲਾਂ
Wed 12 Dec, 2018 0
ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਆਪਣੇ ਵਿਆਹ ਲਈ ਜਲੰਧਰ ਦੀ ਮਸ਼ਹੂਰ ਅਤੇ ਪੁਰਾਣੀ ਸਵਟ ਸ਼ੌਪ 'ਲਵਲੀ ਸਵੀਟਸ' ਤੋਂ ਬਾਲੀਵੁੱਡ ਸਿਤਾਰਿਆਂ ਤੇ ਸਿਆਸਤਦਾਨਾਂ ਲਈ ਖਾਸ ਤੌਰ 'ਤੇ ਮਿਠਾਈ ਦੇ ਕਰੀਬ 400 ਡੱਬੇ ਪੈਕ ਕਰਾ ਕੇ ਵੰਡ ਰਹੇ ਨੇ। ਇਸ ਤੋਂ ਇਲਾਵਾ ਪੰਜਾਬ ਦੀ ਮਿਠਾਈ 'ਚ ਪੰਜੀਰੀ ਨੂੰ ਸ਼ਾਮਲ ਕੀਤਾ ਗਿਆ ਹੈ ਤੇ ਇਸਦੇ ਨਾਲ ਹੀ ਸਾਊਥ ਇੰਡੀਅਨ ਮਿਠਾਈਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਕਪਿਲ 12 ਦਸੰਬਰ ਨੂੰ ਆਪਣੀ ਬਚਪਨ ਦੀ ਦੋਸਤ ਗਿਨੀ ਨਾਲ ਵਿਆਹ ਦੇ ਬੰਧਨ 'ਚ ਬੱਝ ਜਾਏਗਾ।
ਦੋਹਾਂ ਦੇ ਵਿਆਹ ਸਮਾਗਮ ਲਈ ਸ਼ੁੱਕਰਵਾਰ ਨੂੰ ਚੀਨੀ ਰਸੋਈਏ ਪਹੁੰਚ ਰਹੇ ਹਨ ਜੋ ਕਿ ਉਚੇਚੇ ਤੌਰ 'ਤੇ ਭਾਰਤੀ ਤੇ ਚੀਨੀ ਖਾਣਾ ਤਿਆਰ ਕਰਨਗੇ। ਕਾਮੇਡੀ ਕਿੰਗ ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਗਰਲਫਰੈਂਡ ਗਿੰਨੀ ਚਤਰਥ ਕੁੱਝ ਹੀ ਦਿਨਾਂ ਵਿਚ ਵਿਆਹ ਕਰਕੇ ਇਕ ਦੂਜੇ ਦੇ ਹੋ ਜਾਣਗੇ। ਇਨ੍ਹਾਂ ਦੋਨਾਂ ਦੇ ਅਫੇਅਰ ਦੀ ਪੁਸ਼ਟੀ ਪਿਛਲੇ ਸਾਲ 2017 ਵਿਚ ਹੋਈ ਸੀ। ਜਦੋਂ ਪਹਿਲੀ ਵਾਰ ਕਪਿਲ ਸ਼ਰਮਾ ਨੇ ਅਪਣੇ ਸੋਸ਼ਲ ਮੀਡੀਆ 'ਤੇ ਗਿੰਨੀ ਦੇ ਨਾਲ ਅਪਣੀ ਇਕ ਫੋਟੋ ਸ਼ੇਅਰ ਕੀਤੀ ਸੀ। ਉਸ ਸਮੇਂ ਤੋਂ ਹੀ ਇਨ੍ਹਾਂ ਦੋਨਾਂ ਦੇ ਵਿਚ ਅਫੇਅਰ ਦੀਆਂ ਖ਼ਬਰਾਂ ਮੀਡੀਆ ਵਿਚ ਸੁਰਖੀਆਂ ਬਣ ਗਈਆਂ ਸਨ।
Kapil Sharma, Ginni Chatrath
ਹਾਲ ਹੀ ਵਿਚ ਕਪਿਲ ਸ਼ਰਮਾ ਨੇ ਅਪਣਾ ਵਿਆਹ ਦੀ ਆਫੀਸ਼ਿਅਲ ਐਲਾਨ ਕੀਤਾ ਸੀ। ਉਨ੍ਹਾਂ ਨੇ ਅਪਣੇ ਸੋਸ਼ਲ ਮੀਡੀਆ 'ਤੇ ਇਸ ਗੱਲ ਦੀ ਜਾਣਕਾਰੀ ਦਿਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਵੈਡਿੰਗ ਇਨਵੀਟੇਸ਼ਨ ਕਾਰਡ ਵੀ ਸ਼ੇਅਰ ਕੀਤਾ ਸੀ। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਗਿੰਨੀ ਦਾ ਰਿਅਲ ਨਾਮ ਭਵਨੀਤ ਚਤਰਥ ਹੈ।
Kapil Sharma
ਇਹ ਦੋਵੇਂ ਪਹਿਲੀ ਵਾਰ 2009 ਵਿਚ ਆਉਣ ਵਾਲੇ ਕਾਮੇਡੀ ਸ਼ੋਅ 'ਹੱਸ ਬੱਲੀਏ' ਵਿਚ ਇਕੱਠੇ ਨਜ਼ਰ ਆਏ ਸਨ। ਅਪਣੇ ਵਿਆਹ ਦੇ ਬਾਰੇ ਵਿਚ ਕਪਿਲ ਨੇ ਪਿਛਲੇ ਸਾਲ ਐਲਾਨ ਕੀਤਾ ਸੀ। ਉਨ੍ਹਾਂ ਨੇ ਇਕ ਇੰਟਰਵਯੂ ਵਿਚ ਕਿਹਾ ਸੀ ਕਿ ਸਾਡਾ ਵਿਆਹ ਜਨਵਰੀ 2018 ਵਿਚ ਹੋਵੇਗਾ। ਮੈਨੂੰ ਪਤਾ ਹੈ ਕਿ ਮੈਂ ਦੀਪੀਕਾ ਪਾਦੁਕੋਣ ਦੇ ਨਾਲ ਫਲਰਟ ਕੀਤਾ ਹੈ ਪਰ ਹੁਣ ਮੈਨੂੰ ਲੱਗਦਾ ਹੈ ਕਿ ਮੇਰਾ ਸੇਟਲ ਡਾਉਨ ਹੋਣ ਦਾ ਸਮਾਂ ਆ ਗਿਆ ਹੈ। ਮੈਨੂੰ ਖੁਸ਼ੀ ਹੈ ਕਿ ਮੈਨੂੰ ਗਿੰਨੀ ਵਿਚ ਹਰ ਉਹ ਚੀਜ ਮਿਲੀ ਹੈ ਜਿਸ ਦੀ ਮੈਂ ਖਾਹਸ਼ ਕੀਤੀ ਸੀ।
Comments (0)
Facebook Comments (0)