ਕ੍ਰਿਸਟਲ ਗਲਿੱਟਜ਼ ਤੇ ਬਲੀਦਾਨ ਫਾਊਂਡੇਸ਼ਨ ਵੱਲੋਂ ਅਟਾਰੀ ਸਰਹੱਦ ਤੇ ਸ਼ਾਹੀ ਕਿਲ੍ਹਾ ਚ ਕੀਤਾ ਰੰਗਾਰੰਗ ਪ੍ਰੋਗਰਾਮ
Tue 5 Mar, 2019 0ਅੰਮ੍ਰਿਤਸਰ (ਸਵਿੰਦਰ ਸਿੰਘ )
ਕ੍ਰਿਸਟਲ ਗਲਿੱਟਜ਼ ਤੇ ਬਲੀਦਾਨ ਫਾਊਂਡੇਸ਼ਨ ਵੱਲੋਂ ਅਟਾਰੀ ਬਾਰਡਰ ਵਿਖੇ ਇਕ ਪ੍ਰੋਗਰਾਮ ਦਾ ਅਜ਼ੋਜਿਨ ਕੀਤਾ ਗਿਆ ਜਿਸ ਦੋਰਾਨ ਭਾਰਤ ਤੇ ਪਾਕਿਸਤਾਨ ਦੋਵਾਂ ਦੇਸ਼ਾਂ ਦੇ ਵਿੱਚ ਸ਼ਾਂਤੀ ਬਣੀ ਰਹੇ ਤੇ ਉਹਨਾਂ ਦੇ ਵਿੱਚ ਜੋ ਸਾਰੇ ਭਾਰਤੀਆਂ ਦੇ ਲਈ ਬਾਰਡਰ ਤੇ ਸਾਡੀ ਸੁਰੱਖਿਆਂ ਦੇ ਲਈ ਬੀ.ਐੱਸ ਐਫ਼ ਦੇ ਜਵਾਨ ਹਮੇਸ਼ਾ ਹੀ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੀਆਂ ਡਿਊਟੀਆਂ ਦੇ ਤੈਨਾਤ ਰਹਿੰਦੇ ਹਨ ! ਕ੍ਰਿਸਟਲ ਗਲਿੱਟਜ਼ ਤੇ ਬਲੀਦਾਨ ਫਾਊਂਡੇਸ਼ਨ ਦੇ ਮੈਂਬਰਾਂ ਵੱਲੋਂ ਧੰਨਵਾਦ ਦੇ ਤੋਰ ਤੇ ਉਹਨਾਂ ਜਵਾਨਾਂ ਨੂੰ ਗੁਲਾਬ ਦੇ ਫੁੱਲ ਦਿੱਤੇ !
ਕ੍ਰਿਸਟਲ ਗਲਿੱਟਜ਼ ਤੇ ਬਲੀਦਾਨ ਫਾਊਂਡੇਸ਼ਨ ਦੇ ਸਰਪ੍ਰਸਤ ਨੇਹਾ ਮਹਾਜਨ ਤੇ ਵਿਵੇਕ ਸਾਗਰ ਗੌਤਮ ਨੇ ਦੱਸਿਆ ਕੇ ਸਾਨੂੰ ਬਹੁਤ ਮਾਨ ਮਹਿਸੂਸ ਹੋ ਰਿਹਾ ਹੈ ਕੇ ਅਸੀਂ ਇਹਨਾਂ ਬੀ ਐੱਸ ਐਫ ਦੇ ਨਾਲ ਆਪਣਾ ਇਹ ਦਿਨ ਮਨਾ ਰਹੇ ਹੈ ! ਅਟਾਰੀ ਬਾਰਡਰ ਤੇ ਬਣੇ ਸ਼ਾਹੀ ਕਿਲ੍ਹਾ ਦੇ ਵਿੱਚ ਸੰਸਥਾ ਵੱਲੋਂ ਦੇਸ਼ ਭਗਤੀ ਨੂੰ ਮੁੱਖ ਤੋਰ ਤੇ ਵੇਖਦੇ ਹੋਏ ਇੱਕ ਕਲਚਰ ਪ੍ਰੋਗਰਾਮ ਵੀ ਕਰਵਾਇਆ ਗਿਆ ਹੈ ਜਿਸ ਵਿਚ ਪੰਜਾਬ ਦੇ ਮਸ਼ਹੂਰ ਗਾਇਕ ਗੁਰਪ੍ਰੀਤ ਸਿੰਘ ਕੋਹਲੀ ਨੇ ਆਪਣੀ ਸੁਰੀਲੀ ਅਵਾਜ ਦੇ ਨਾਲ ਦੇਸ਼ ਭਗਤੀ ਦੇ ਗੀਤ ਗਾ ਕੇ ਆਏ ਹੋਏ ਸੈਲਾਨੀਆਂ ਨੂੰ ਨੱਚਣ ਤੇ ਮਜਬੂਰ ਕਰ ਦਿੱਤਾ ! ਅਟਾਰੀ ਸਰਹੱਦ ਤੇ ਰਟਰੀਟ ਤੋਂ ਬਾਅਦ ਸੈਲਾਨੀਆਂ ਇਸ ਕਲਚਰ ਪ੍ਰੋਗਰਾਮ ਦਾ ਵੀ ਅਨੰਦ ਮਾਣਿਆ ! ਇਸ ਮੌਕੇ ਤੇ ਸ਼ਾਹੀ ਕਿਲ੍ਹਾ ਦੇ ਮਲਿਕ ਸੰਜੀਵ ਅਗਰਵਾਲ ਨੇ ਇਸ ਕਲਚਰ ਪ੍ਰੋਗਾਮ ਨੂੰ ਪੇਸ਼ ਕਾਰਨ ਦੇ ਲਈ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਧੰਨਵਾਦ ਕੀਤਾ ! ਇਸ ਤੋਂ ਇਲਾਵਾ ਦੀਪਕ ਬੱਬਰ, ਰੀਟਾ ਮਹਾਜਨ, ਰਣਬੀਰ ਕੋਹਲੀ ਤੇ ਰਘੂ ਆਦਿ ਵੀ ਮਜੂਦ ਸਨ !
Comments (0)
Facebook Comments (0)