
'ਬਜ਼ਟ' ਲੈ ਕੇ ਆ ਰਹੀ ਹੈ ਕੌਰ ਬੀ
Sat 8 Sep, 2018 0
ਅਪਣੇ ਨਵੇਂ -ਨਵੇਂ ਗੀਤਾਂ ਨਾਲ ਦਿਲਾਂ ਤੇ ਰਾਜ਼ ਕਰਨ ਵਾਲੀ ਕੌਰ ਬੀ ਅਪਣਾ ਨਵਾਂ ਗੀਤ ਲੈ ਕੇ ਆ ਰਹੀ ਹੈ। ਇਨ੍ਹਾਂ ਦਾ 'ਬਜ਼ਟ' ਗੀਤ 10 ਸਟੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ‘ਪਰਾਂਦਾ’, ‘ਐਨਗੇਜਡ ਜੱਟੀ’, ‘ਤੇਰੀ ਵੇਟ’ ਆਦਿ ਗੀਤਾਂ ਨਾਲ ਪੰਜਾਬੀ ਇੰਡਸਟਰੀ ਵਿਚ ਆਪਣੀ ਇਕ ਵੱਖਰੀ ਪਛਾਣ ਬਣਾਈ ਹੈ, ਪਾਲੀਵੁਡ ਦੀ ਜੱਟੀ ਨੇ ਜਿਸ ਦਾ ਨਾਂਅ ਹੈ ‘ਕੌਰ ਬੀ’।
ਕੌਰ ਬੀ ਨੇ ਅੱਜ ਤੱਕ ਜਿੰਨੇ ਵੀ ਗੀਤ ਪੰਜਾਬੀ ਇੰਡਸਟਰੀ ਵਿਚ ਗਾਏ ਹਨ, ਉਹ ਸਭ ਬਹੁਤ ਹੀ ਸੁਪਰ ਹਿੱਟ ਰਹੇ ਹਨ। ਜੇਕਰ ਦੇਖਿਆ ਜਾਵੇਂ ਤਾਂ ‘ਕੌਰ ਬੀ’ ਨੂੰ ਸੋਸ਼ਲ ਮੀਡੀਆ ਤੇ ਐਕਟਿਵ ਰਹਿਣਾ ਵੀ ਕਾਫੀ ਪਸੰਦ ਹੈ।
ਹਾਲ ਹੀ ਵਿਚ ਇਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕਈ ਤਸਵੀਰਾਂ ਸ਼ੇਅਰ ਕੀਤੀਆ ਹਨ ਜੋ ਕਿ ਕਹਿਰ ਢਾਹ ਰਹੀਆਂ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਕੌਰ ਬੀ ਮੁੜ ਤੋਂ ਆਪਣੇ ਪ੍ਰਾਜੈਕਟ ਨਾਲ ਆ ਰਹੀ ਹੈ। ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵੀਡਿਓ ‘ਚ ਕੌਰ ਬੀ ਨੇ ਆਪਣੇ ਨਵੇਂ ਗੀਤ ਦਾ ਜ਼ਿਕਰ ਕੀਤਾ ਹੈ।
ਹਰ ਗੀਤ ਨੂੰ ਉਨ੍ਹਾਂ ਨੇ ਆਪਣੇ ਵੱਖਰੇ ਹੀ ਅੰਦਾਜ਼ ‘ਚ ਪੇਸ਼ ਕਰਕੇ ਲੋਕਾਂ ਤੋਂ ਵਾਹ – ਵਾਹੀ ਖੱਟੀ ਹੈ। ਹੁਣ ਕੌਰ ਬੀ ਆਪਣੇ ਨਵੇਂ ਗੀਤ ‘ਬਜਟ’ ਨਾਲ ਮੁੜ ਤੋਂ ਅਪਾਣੇ ਦਰਸ਼ਕਾਂ ਲਈ ਰੂਬਰੂ ਹੋਣ ਜਾ ਰਹੀ ਹੈ।
Comments (0)
Facebook Comments (0)