
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨ ਤਾਰਨ ਵੱਲੋਂ ਵਿਸ਼ਾਲ ਟਰੈਕਟਰ ਰੋਸ ਮਾਰਚ ਕਰਕੇ 3 ਅਪਰਾਧਿਕ ਕਾਨੂੰਨਾਂ ਦੀਆਂ ਕਾਪੀਆਂ ਫੂਕੀਆਂ । ਸਿੱਧਵਾਂ , ਮਾਨੋਚਾਹਲ,ਸ਼ਕਰੀ
Fri 16 Aug, 2024 0
ਚੋਹਲਾ ਸਾਹਿਬ 16 ਅਗਸਤ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨ ਤਾਰਨ ਵੱਲੋਂ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ ਅਤੇ ਸੂਬਾ ਆਗੂ ਤੇ ਜਿਲ੍ਹਾਂ ਸਕੱਤਰ ਹਰਜਿੰਦਰ ਸਿੰਘ ਸ਼ਕਰੀ ਦੀ ਰਹਿਨਮਾਈ ਹੇਠ ਪੂਰੇ ਜ਼ਿਲ੍ਹੇ ਵਿੱਚ ਟਰੈਕਟਰ ਰੋਸ ਮਾਰਚ ਕੱਢਿਆ ਗਿਆ। ਸੂਬਾ ਆਗੂ ਤੇ ਜ਼ਿਲ੍ਹਾ ਇੰਚਾਰਜ ਹਰਪ੍ਰੀਤ ਸਿੰਘ ਸਿੱਧਵਾਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੋਨਾਂ ਫੋਰਮਾਂ ਦੇ ਸੱਦੇ ਉੱਤੇ ਜ਼ਿਲ੍ਹਾ ਤਰਨ ਤਾਰਨ ਵਿੱਚ ਟਰੈਕਟਰ ਰੋਸ ਮਾਰਚ ਕਰਕੇ ਡੀਸੀ ਦਫ਼ਤਰ , ਐਸਡੀਐਮ ਅਤੇ ਤਹਿਸੀਲਾਂ ਅੱਗੇ ਜਾ ਕੇ ਤਿੰਨ ਅਪਰਾਧਿਕ ਕਾਨੂੰਨਾ ਦੀਆਂ ਕਾਪੀਆਂ ਫੂਕੀਆਂ ਜਿਸ ਵਿੱਚ ਸੈਂਕੜੇ ਨੌਜਵਾਨ, ਮਜਦੂਰ, ਬੀਬੀਆਂ, ਕਿਸਾਨ ਸ਼ਾਮਿਲ ਹੋਏ। ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਰਨੈਲ ਸਿੰਘ ਨੂਰਦੀ ਜ਼ਿਲ੍ਹਾ ਖਜਾਨਚੀ ਫਤਿਹ ਸਿੰਘ ਪਿੱਦੀ ਨੇ ਬੀਤੇ ਦਿਨੀ ਪਿੰਡ ਝਾਮਕੇ ਦੇ ਨੌਜਵਾਨ ਅਬੀਨੂਰ ਸਿੰਘ ਦੇ ਹੋਏ ਕਤਲ ਦੀ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ।ਜਿਸ ਦੇ ਚਲਦਿਆਂ ਤਿੰਨਾਂ ਅਪਰਾਧਿਕ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਤੋਂ ਬਾਅਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜ਼ਿਲ੍ਹਾ ਤਰਨ ਤਾਰਨ ਵਿੱਚ ਪੰਜ ਜਗਹਾ ਤੇ ਨੈਸ਼ਨਲ ਹਾਈਵੇ ਜਾਮ ਕਰਕੇ ਰੋਸ ਮੁਜ਼ਾਰਾ ਕੀਤਾ। ਜਿਸ ਦੇ ਦਬਾਅ ਹੇਠ ਡੀ ਐਸ ਪੀ ਹੈਡ ਕੁਆਰਟਰ ਕਮਲਜੀਤ ਸਿੰਘ ਡਿਪਟੀ ਰਵੀ ਸ਼ੇਰ ਸਿੰਘ ਅਤੇ ਐਸ ਐਚ ਓ ਸੁਖਬੀਰ ਸਿੰਘ ਨਾਲ ਮੀਟਿੰਗ ਹੋਈ । ਧਰਨੇ ਵਿੱਚ ਆ ਕੇ ਡੀਐਸਪੀ ਹੈਡ ਕੁਆਰਟਰ ਕਵਲਜੀਤ ਸਿੰਘ ਅਤੇ ਰਵੀ ਸੈਰ ਸਿੰਘ ਨੇ ਵਿਸ਼ਵਾਸ ਦਵਾਇਆ ਕਿ ਅਬੀਨੂਰ ਸਿੰਘ ਨੂੰ ਇਨਸਾਫ ਦਵਾਇਆ ਜਾਏਗਾ ਅਤੇ ਮੁਲਜਮ ਦੀ ਅਰੈਸਟ ਪਾ ਦਿੱਤੀ ਗਈ ਹੈ ਤੇ ਕੱਲ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਏਗਾ । ਇਸ ਤੋਂ ਬਾਅਦ ਨੈਸ਼ਨਲ ਹਾਈਵੇ ਦੇ ਸਾਰੇ ਧਰਨਿਆਂ ਨੂੰ ਚੁੱਕ ਲਿਆ ਗਿਆ। ਅੱਗੇ ਜ਼ਿਲ੍ਹਾ ਮੀਤ ਪ੍ਰਧਾਨ ਰੇਸ਼ਮ ਸਿੰਘ ਘੁਰਕਵਿੰਡ, ਦਿਆਲ ਸਿੰਘ ਮੀਆਵਿੰਡ, ਹਰਬਿੰਦਰਜੀਤ ਸਿੰਘ ਕੰਗ, ਬਲਵਿੰਦਰ ਸਿੰਘ ਚੋਹਲਾ ਸਾਹਿਬਨ ਨੇ ਕਿਹਾ 1947 ਨੂੰ ਮਿਲੀ ਆਜ਼ਾਦੀ 1× ਮਲਕ ਭਾਗੋਆਂ ਦੀ ਆਜ਼ਾਦੀ ਹੈ ।ਅੱਜ 77 ਸਾਲ ਬਾਅਦ ਵੀ ਦੇਸ਼ ਵਿੱਚ ਅੱਤ ਦੀ ਗਰੀਬੀ ਭੁੱਖ ਮਰੀ ਤੇ ਬੇਰੋਜ਼ਗਾਰੀ ਹੈ। ਦੇਸ਼ ਵਿੱਚ 22 ਘਰਾਣਿਆਂ ਪਾਸ ਦੇਸ਼ ਦੇ 70 ਕਰੋੜ ਲੋਕਾਂ ਜਿੰਨੀ ਦੌਲਤ ਇਕੱਠੀ ਹੋ ਚੁੱਕੀ ਹੈ।ਭੁੱਖ ਮਰੀ ਵਿਚ ਦੇਸ਼ 121 ਦੇਸ਼ਾਂ ਵਿੱਚੋਂ 107ਵੇ ਸਥਾਨ ਉੱਤੇ ਪਹੁੰਚ ਚੁੱਕਾ ਹੈ।1×ਲੋਕ ਦੇਸ਼ ਵਿੱਚ 40× ਜਾਇਦਾਤ ਤੇ ਜਮੀਨ ਉੱਤੇ ਕਾਬਜ ਹੋ ਚੁੱਕੇ ਹਨ। 80 ਕਰੋੜ ਤੋਂ ਵੱਧ ਕਿਸਾਨ ਮਜ਼ਦੂਰ ਦੇਸ਼ ਵਿੱਚ 27 ਰੁਪਏ ਤੂੰ ਘੱਟ ਉੱਤੇ ਰੋਜ਼ਾਨਾ ਗੁਜਾਰਾ ਕਰ ਰਹੇ ਹਨ ।ਦੇਸ਼ ਵਿੱਚ ਇਸ ਵਿਆਪਕ ਆਰਥਿਕ ਪਾੜੇ ਲਈ ਦੇਸ਼ ਦੇ ਹਾਕਮ ਪੂਰੀ ਤਰਾਂ ਜਿੰਮੇਵਾਰ ਹਨ। ਦੇਸ਼ ਵਿੱਚ ਖੇਤੀ ਸੰਕਟ ਚਰਮ ਸੀਮਾ ਉੱਤੇ ਪਹੁੰਚ ਚੁੱਕਾ ਹੈ ।ਚਾਰ ਲੱਖ ਤੋਂ ਉੱਪਰ ਕਿਸਾਨ ਮਜ਼ਦੂਰ ਕਰਜੇ ਕਾਰਨ ਖੁਦਕੁਸ਼ੀ ਕਰ ਚੁੱਕੇ ਹਨ। ਇਸ ਮੌਕੇ ਵੱਖ ਵੱਖ ਥਾਵਾਂ ਉੱਤੇ ਹਾਜਰ ਆਗੂ ਮਨਜਿੰਦਰ ਸਿੰਘ ਗੋਲਵੜ, ਪਰਮਜੀਤ ਸਿੰਘ ਛੀਨਾ, ਕੁਲਵਿੰਦਰ ਸਿੰਘ ਕੈਰੋਵਾਲ, ਇਕਬਾਲ ਸਿੰਘ ਵੜਿੰਗ, ਪਾਖਰ ਸਿੰਘ ਲਾਲਪੁਰ, ਸੁਖਵਿੰਦਰ ਸਿੰਘ ਡਾਲੇਕੇ ,ਮੁਖਤਾਰ ਸਿੰਘ ਬਿਹਾਰੀਪੁਰ, ਸੁਖਵਿੰਦਰ ਸਿੰਘ ਦੁਗਲਵਾਲਾ, ਮਨਜੀਤ ਸਿੰਘ ਕਰਮੂਵਾਲਾ, ਕੁਲਵੰਤ ਸਿੰਘ ਭੈਲ, ਕੁਲਵੰਤ ਸਿੰਘ ਢੋਟੀਆਂ, ਗੁਰਭੇਜ ਸਿੰਘ ਧਾਰੀਵਾਲ, ਮੇਅਰ ਸਿੰਘ ਤਲਵੰਡੀ, ਦਿਲਬਾਗ ਸਿੰਘ ਪਹੁਵਿੰਡ , ਨਿਰੰਜਨ ਸਿੰਘ ਬਰਗਾੜੀ ਆਦਿ ਆਗੂ ਹਾਜ਼ਰ ਸਨ।
Comments (0)
Facebook Comments (0)