ਅਸੀਂ 44 ਸਾਲ ਪੁਰਾਣਾ ਮਿਗ-21 ਉਡਾ ਰਹੇ ਹਾਂ ਜਦਕਿ ਇੰਨੀ ਪੁਰਾਣੀ ਤਾਂ ਕੋਈ ਕਾਰ ਨਹੀਂ ਚਲਾਉਂਦਾ- ਬੀ.ਐਸ. ਧਨੋਆ
Tue 20 Aug, 2019 0ਨਵੀਂ ਦਿੱਲੀ, 20 ਅਗਸਤ- ਭਾਰਤੀ ਹਵਾਈ ਫ਼ੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ ਬੀ.ਐਸ. ਧਨੋਆ ਨੇ ਕਿਹਾ ਕਿ ਅਸੀਂ 44 ਸਾਲ ਪੁਰਾਣਾ ਮਿਗ-21 ਉਡਾ ਰਹੇ ਹਾਂ ਜਦਕਿ ਇੰਨੀ ਪੁਰਾਣੀ ਤਾਂ ਕੋਈ ਗੱਡੀ ਨਹੀਂ ਚਲਾਉਂਦਾ। ਬੀ.ਐਸ. ਧਨੋਆ ਨੇ ਇਹ ਗੱਲ ਸੁਬਰੋਤੋ ਪਾਰਕੋਂ ਸਥਿਤ ਏਅਰਫੋਰਸ ਆਡੀਟੋਰੀਅਮ 'ਚ ਕਹੀ। ਭਾਰਤ- ਪਾਕਿਸਤਾਨ ਸਰਹੱਦ 'ਤੇ ਤਣਾਅ 'ਤੇ ਹਵਾਈ ਫ਼ੌਜ ਦੇ ਮੁੱਖ ਬੀ.ਐਸ. ਧਨੋਆ ਨੇ ਕਿਹਾ ਕਿ ਅਸੀਂ ਦੇਖਿਆ ਹੈ ਕਿ ਉਨ੍ਹਾਂ ਦੀ ਤਾਇਨਾਤੀ ਕੀ ਹੈ। ਭਾਰਤੀ ਹਵਾਈ ਫ਼ੌਜ ਹਮੇਸ਼ਾ ਚੌਕਸ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੈ ਕਿ ਕਿ ਤਣਾਅ ਹੋਇਆ ਹੈ ਤਾਂ ਹੀ ਅਸੀਂ ਚੌਕਸ ਹੋਏ ਹਾਂ। ਉਨ੍ਹਾਂ ਕਿਹਾ ਕਿ ਏਅਰ ਡਿਫੈਂਸ ਸਿਸਟਮ ਦੀ ਜ਼ਿੰਮੇਵਾਰੀ ਸਾਡੀ ਹੈ ਤਾਂ ਅਸੀਂ ਸੁਚੇਤ ਹਾਂ। ਉਨ੍ਹਾਂ ਕਿਹਾ ਕਿ ਸਵਦੇਸ਼ੀ ਤਕਨੀਕ ਦੁਆਰਾ ਪੁਰਾਣੇ ਹੋ ਚੁੱਕੇ ਲੜਾਕੂ ਉਪਕਰਨਾਂ ਨੂੰ ਬਦਲਣ ਦਾ ਇੰਤਜ਼ਾਰ ਨਹੀਂ ਕਰ ਸਕਦੇ, ਨਾ ਹੀ ਹਰ ਰੱਖਿਆ ਉਪਕਰਨ ਨੂੰ ਵਿਦੇਸ਼ ਤੋਂ ਦਰਾਮਦ ਕਰਨਾ ਸਮਝਦਾਰੀ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਪੁਰਾਣੇ ਹਥਿਆਰਾਂ ਨੂੰ ਦੇਸੀ-ਨਿਰਮਿਤ ਹਥਿਆਰਾਂ ਨਾਲ ਬਦਲ ਰਹੇ ਹਾਂ। ਮੰਗਲਵਾਰ ਨੂੰ ਭਾਰਤੀ ਹਵਾਈ ਫ਼ੌਜ ਦੀ ਸਵਦੇਸ਼ੀ ਯੋਜਨਾਵਾਂ 'ਤੇ ਆਯੋਜਿਤ ਸੈਮੀਨਾਰ ਦੇ ਦੌਰਾਨ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਭਾਰਤੀ ਹਵਾਈ ਫ਼ੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ ਬੀ.ਐਸ.ਧਨੋਆ ਨੇ ਰੱਖਿਆ ਉਪਕਰਨਾਂ ਦੇਸੀ ਕਰਨ ਦੀਆਂ ਕੋਸ਼ਿਸ਼ਾਂ 'ਤੇ ਕਿਤਾਬਾਂ ਜਾਰੀ ਕੀਤੀਆਂ।
Comments (0)
Facebook Comments (0)