ਕਿਸਾਨ ਆਗੂ ਰਾਕੇਸ਼ ਟਕੈਤ ਨੇ ਕਿਸਾਨ ਅੰਦੋਲਨ ਨੂੰ ਦੁਬਾਰਾ ਆਪਣੇ ਪੈਰਾਂ ਤੇ ਕੀਤਾ ਖੜਾ : ਚੇਅਰਮੈਨ ਸ਼ੁਬੇਗ ਧੁੰਨ
Mon 1 Feb, 2021 0ਚੋਹਲਾ ਸਾਹਿਬ 1 ਫਰਵਰੀ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਗਾਜੀਪੁਰ ਸਰਹੱਦ ਤੇ ਆਪਣੇ ਹਜ਼ਾਰਾਂ ਸਮਰਥਕਾਂ ਨਾਲ ਡਟੇ ਕਿਸਾਨ ਆਗੂ ਰਾਕੇਸ਼ ਟਕੈਤ ਨੇ ਆਪਣੀ ਸੂਝ-ਬੂਝ ਸਦਕਾ ਕਿਸਾਨ ਅੰਦੋਲਨ ਨੂੰ ਦੁਬਾਰਾ ਆਪਣੇ ਪੈਰਾਂ ਤੇ ਖੜਾ ਕਰ ਦਿੱਤਾ ਹੈ ਜਿਸ ਲਈ ਪੰਜਾਬ ਦਾ ਇਕ ਇਕ ਕਿਸਾਨ ਹਿਤੈਸ਼ੀ, ਇਸ ਸ਼ਖ਼ਸ ਵੱਲੋ ਅੰਦੋਲਨ ਲਈ ਲਏ ਗਏ ਸਟੈਂਡ ਦੀ ਹਿਮਾਇਤ ਕਰ ਰਿਹਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਾਰਕਿਟ ਕਮੇਟੀ ਤਰਨ ਤਾਰਨ ਦੇ ਚੇਅਰਮੈਨ ਸੁਬੇਗ਼ ਸਿੰਘ ਧੁੰਨ ਨੇ ਗੱਲਬਾਤ ਦੌਰਾਨ ਕੀਤਾ। ਉਹਨਾਂ ਦੱਸਿਆ ਕਿ ਉਹ ਕਈ ਵਾਰ ਦਿੱਲੀ ਵਿੱਚ ਚੱਲ ਰਹੇ ਅੰਦੋਲਣ ਗਏ ਹਨ ਜਿਸ ਦੌਰਾਨ ਉਨ੍ਹਾਂ ਨੂੰ ਸ੍ਰੀ ਰਾਕੇਸ਼ ਟਕੇਰ ਨੂੰ ਮਿਲਣ ਦਾ ਮੌਕਾ ਮਿਲਦਾ ਰਿਹਾ ਜਿਸ ਦੋਰਾਨ ਉਹਨਾਂ ਅਨੁਭਵ ਕੀਤਾ ਕਿ ਉਹ ਇੱਕ ਸੱਚੇ ਦੇਸ਼ ਭਗਤ ਹੋਣ ਦੇ ਨਾਲ ਨਾਲ ਇੱਕ ਸੂਝਵਾਨ ਕਿਸਾਨ ਅੱਗੂ ਵੀ ਹਨ, ਜਿਹੜੇ ਕਿਸਾਨ ਅੰਦੋਲਨ ਨੂੰ ਸਫਲ ਬਣਾਉਣ ਲਈ ਕੁੱਝ ਵੀ ਕਰਨ ਤੋਂ ਪਹਿਲਾਂ ਕਈ ਵਾਰ ਸੋਚ ਦੇ ਫ਼ਿਰ ਫ਼ੈਸਲਾ ਲੈਂਦੇ ਹਨ। ਉਹਨਾਂ ਕਿਹਾ ਕਿ ਸਿੱਖ ਕਿਸਾਨਾ ਦੇਸ਼ ਧ੍ਰੋਈ ਅਤੇ ਅੱਤਵਾਦੀ ਕਹੇ ਜਾਣ ਤੇ ਉਹਨਾਂ ਵੱਲੋਂ ਕੀਤਾ ਗਿਆ ਪ੍ਰਤੀਕਰਮ ਉਹਨਾਂ ਫਿਰਕਾ ਪ੍ਰਸਤ ਲੋਕਾਂ ਦੇ ਮੂੰਹ ਤੇ ਚਪੇੜ ਸੀ, ਜਿਹੜਾ ਹਿੰਦੂ ਸਿੱਖ ਵਿੱਚ ਪਾੜਾ ਪਾ ਕੇ ਸਿਆਸੀ ਰੋਟੀਆਂ ਸੇਕਣ ਦਾ ਕੰਮ ਕਰਦੇ ਹਨ, ਜਿਸ ਸੂਝ ਬੂਝ ਨਾਲ ਉਹਨਾਂ ਗਾਜੀਪੁਰ ਬਾਰਡਰ ਤੇ ਦੁਬਾਰਾ ਕਿਸਾਨ ਅੰਦੋਲਨ ਵਿੱਚ ਨਵੀ ਰੂਹ ਫੂਕੀ ਹੈ, ਉਸ ਨਾਲ ਪੰਜਾਬ ਦੇ ਪਿੰਡ ਪਿੰਡ ਵਿੱਚ ਇਸ ਸੂਝਵਾਨ ਅੱਗੁ ਦਾ ਸਤਿਕਾਰ ਵਧ ਗਿਆ ਹੈ। ਉਹਨਾਂ ਇਲਕੇ ਦੇ ਸਮੂਹ ਕਿਸਾਨ ਹਿਤੈਸ਼ੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਜਰੂਰ ਸਾਮਿਲ ਹੋਣ। ਇਸ ਮੌਕੇ ਉਹਨਾਂ ਨਾਲ ਕਰਨ ਪਨੂੰ ਤੇ ਹੋਰ ਸਾਥੀ ਹਾਜਰ ਸਨ।
Comments (0)
Facebook Comments (0)