ਤਰਨਾ ਦਲ ਮਿਸਲ ਸ਼ਹੀਦਾਂ ਦੇ 14ਵੇਂ ਮੁਖੀ ਸਿੰਘ ਸਾਹਿਬ ਬਾਬਾ ਰਾਮ ਸਿੰਘ ਜੀ ਦੇ ਸਲਾਨਾ ਬਰਸੀ ਸਮਾਗਮ ਹੋਇਆ।
Tue 19 Dec, 2023 0ਚੋਹਲਾ ਸਾਹਿਬ, 19 ਦਸੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਪ੍ਰਬੰਧ ਅਧੀਨ ਗੁਰਦੁਆਰਾ ਸਿੰਘ ਸਾਹਿਬ ਬਾਬਾ ਰਾਮ ਸਿੰਘ ਜੀ, ਸਰਹਾਲੀ ਸਾਹਿਬ ਵਿਖੇ ਅੱਜ ਸਾਲਾਨਾ ਬਰਸੀ ਸਮਾਗਮ ਮੌਕੇ ਧਾਰਮਿਕ ਦੀਵਾਨ ਸੱਜਿਆ, ਜਿਸ ਵਿਚ ਬੇਅੰਤ ਸੰਗਤਾਂ ਨੇ ਹਰਿ ਜਸ ਸ੍ਰਵਣ ਕੀਤਾ ਅਤੇ ਸਿੱਖ ਇਤਿਹਾਸ ਦੇ ਕੀਮਤੀ ਪੰਨਿਆਂ ਦੀ ਸਾਂਝ ਪਾਈ ਗਈ । ਦੀਵਾਨ ਵਿਚ ਬਾਬਾ ਸੁੱਖਾ ਸਿੰਘ ਜੀ ਨੇ ਕੀਰਤਨ ਰਾਹੀ ਹਾਜ਼ਰੀ ਲੁਆਈ ਅਤੇ ਸੰਗਤਾਂ ਨੂੰ ਸੇਵਾ- ਸਿਮਰਨ ਦੀ ਕਮਾਈ ਕਰਨ ਦੀ ਪ੍ਰੇਰਨਾ ਦਿੱਤੀ। ਉਹਨਾਂ ਤੋਂ ਇਲਾਵਾ ਭਾਈ ਤਸਬੀਰ ਸਿੰਘ ਜੀ (ਹਜ਼ੂਰੀ ਰਾਗੀ ਗੁਰਦੁਆਰਾ ਬਾਬਾ ਰਾਮ ਸਿੰਘ ਜੀ), ਭਾਈ ਮੰਗਤ ਸਿੰਘ ਜੀ ਝਾੜ ਸਾਹਿਬ ਵਾਲੇ, ਸ਼੍ਰੋਮਣੀ ਕਵੀਸ਼ਰ ਭਾਈ ਅਮਰਜੀਤ ਸਿੰਗ ਜੀ ਸਭਰਾਵਾਂ ਵਾਲੇ, ਭਾਈ ਗੁਰਪ੍ਰੀਤ ਸਿੰਘ ਜੀ (ਹਜ਼ੂਰੀ ਕਥਾਵਾਚਕ, ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ, ਅੰਮ੍ਰਿਤਸਰ ਵਾਲੇ) ਅਤੇ ਕਵੀਸ਼ਰ ਭਾਈ ਗੁਰਕੀਰਤ ਸਿੰਘ ਐਮ। ਏ। ਸੰਗਤਾਂ ਨੂੰ ਹਰਿ ਜਸ ਸੁਣਾ ਕੇ ਨਿਹਾਲ ਕੀਤਾ। ਸੰਗਤ ਦੇ ਭਰਪੂਰ ਇਕੱਠ ਵਿਚ ਸੰਤ ਬਾਬਾ ਸੁੱਖਾ ਸਿੰਘ ਜੀ ਦੇ ਨਾਲ ਜਥੇਦਾਰ ਬੀਰਾ ਸਿੰਘ, ਜਥੇਦਾਰ ਸੁਰ ਸਿੰਘ, ਜਥੇਦਾਰ ਤਰਸੇਮ ਸਿੰਘ, ਜਥੇਦਾਰ ਭਗਵਾਨ ਸਿੰਘ ਵਾਂ, ਜਥੇਦਾਰ ਸ਼ਬਦਲ ਸਿੰਘ, ਭਾਈ ਬਲਦੇਵ ਸਿੰਘ ਗ੍ਰੰਥੀ, ਭਾਈ ਅਵਤਾਰ ਸਿੰਘ, ਸਾਬਕਾ ਸਰਪੰਚ ਸਾਹਿਬ ਸਿੰਘ ਸਰਬਜੀਤ ਸਿੰਘ ਬਾਬਾ ਛੱਬਾ, ਅਰਜਨ ਸਿੰਘ (ਸਮਾਜ ਸੇਵਕ) ਦੇ ਨਾਲ ਹੋਰ ਕਈ ਗੁਰਸਿੱਖ ਸ਼ਖਸੀਅਤਾਂ ਨੇ ਹਾਜ਼ਰੀਆਂ ਭਰੀਆਂ।
Comments (0)
Facebook Comments (0)