ਧਰਨਾਕਾਰੀ ਮੁਲਾਜਮਾਂ ਦੀ ਸਾਰ ਲੈਣ ਭਿੱਖੀਵਿੰਡ ਪਹੰੁਚੇਂ ਸੁਖਪਾਲ ਸਿੰਘ ਖਹਿਰਾ
Tue 21 Aug, 2018 0vkH jofizdo f;zx
fGZyhftzv 21 nr;s
ਮੈਂ ਵਿਸ਼ਵਾਸ਼ ਦਿਵਾਉਦਾ ਹਾਂ ਕਿਇਹਨਾਂ ਪੁਰਾਣੇ ਮੁਲਾਜਮਾਂ ਦੀ ਨੌਕਰੀ ਬਹਾਲੀ ਦੇ ਮਾਮਲੇ ਨੂੰ ਸਰਕਾਰ ਪੱਧਰ ‘ਤੇ ਉਠਾਉਣ ਦੇ ਨਾਲ-ਨਾਲ ਹਰ ਸੰਭਵ ਯਤਨ ਕਰਾਂਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਾਬਕਾ ਵਿਰੋਧੀ ਧਿਰ ਨੇਤਾ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਨਗਰ ਪੰਚਾਇਤ ਦਫਤਰ ਭਿੱਖੀਵਿੰਡ ਅੱਗੇ ਆਪਣੀ ਨੌਕਰੀ ਦੀ ਬਹਾਲੀ ਲਈ ਪਿਛਲੇ ਦਸ ਮਹੀਨੇ ਤੋਂ ਧਰਨਾ ਦੇ ਰਹੇ ਪੁਰਾਣੇ ਮੁਲਾਜਮਾਂ ਨੂੰ ਮਿਲਣ ਸਮੇਂ ਕੀਤਾ। ਸੁਖਪਾਲ ਸਿੰਘ ਖਹਿਰਾ ਨੂੰ ਆਪਣੀ ਵਿਥਿਆ ਬਿਆਨ ਕਰਦਿਆਂ ਧਰਨਾਕਾਰੀ ਮੁਲਾਜਮਾਂ ਨੇ ਦੱਸਿਆ ਕਿ ਸਾਲ 1993 ਨੂੰ ਹੋਂਦ ਵਿਚ ਆਈ ਨਗਰ ਪੰਚਾਇਤ ਭਿੱਖੀਵਿੰਡ ਨੂੰ 1999 ਵਿਚ ਬਿਨ੍ਹਾ ਕਿਸੇ ਕਾਰਨ ਡੀ-ਨੋਟੀਫਾਈਡ ਕਰ ਦਿੱਤਾ ਗਿਆ ਸੀ ਤਾਂ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਬਾਅਦ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਨਾਲ 2013 ਵਿਚ ਨਗਰ ਪੰਚਾਇਤ ਭਿੱਖੀਵਿੰਡ ਕਮੇਟੀ ਨੂੰ ਜਿਉਂ ਦੀ ਤਿਉਂ ਬਹਾਲ ਕਰ ਦਿੱਤਾ ਗਿਆ, ਜਦ ਕਿ ਅਸੀਂ ਲੰਬੇ ਸਮੇਂ ਤੱਕ ਨੌਕਰੀ ਦੀ ਬਹਾਲੀ ਦੀ ਮੰਗ ਕਰਦੇ ਆ ਰਹੇ ਹਾਂ, ਪਰ ਸਾਡੀ ਬਹਾਲੀ ਦੀ ਕੋਈ ਵੀ ਸੁਣਵਾਈ ਨਹੀ ਹੋਈ। ਮੁਲਾਜਮਾਂ ਵੱਲੋਂ ਪ੍ਰਗਟ ਕੀਤੇ ਦੁੱਖ ਨੂੰ ਸੁਣ ਕੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਮੈਂ ਇਸ ਮਾਮਲੇ ਨੂੰ ਸਰਕਾਰ ਤੇ ਸੰਬੰਧਿਤ ਅਧਿਕਾਰੀਆਂ ਸਾਹਮਣੇ ਰੱਖਾਂਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਲੰਬਾ ਸਮਾਂ ਲੋਕਰਾਜ ਦੀਆਂ ਕਦਰਾਂ-ਕੀਮਤਾਂ ਦਾ ਰੌਲਾ ਪਾਉਣ ਵਾਲੀ ਕਾਂਗਰਸ ਸਰਕਾਰ ਲੋਕਰਾਜ ਦਾ ਗਲਾ ਘੁੱਟਣ ਦਾ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਵਿਧਾਨ ਸਭਾ ਸ਼ੈਸ਼ਨ ਦਾ ਸਮਾਂ ਘੱਟ ਕਰਕੇ ਦੋ ਦਿਨਾਂ ਦਾ ਕਰ ਦਿੱਤਾ ਹੈ, ਜਿਸ ਵਿਚ ਪੂਰੇ ਪੰਜਾਬ ਦੇ ਮੁੱਦਿਆਂ ਨੂੰ ਉਠਾਉਣਾ ਮੁਸ਼ਕਿਲ ਹੈ। ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਫੇਰੀ ਮੌਕੇ ਪਾਕਿ ਆਰਮੀ ਚੀਫ ਨੂੰ ਜੱਫੀ ਪਾਉਣ ਦੇ ਮਾਮਲੇ ਨੂੰ ਬੇਲੋੜਾ ਕਰਾਰ ਦਿੰਦਿਆਂਉਹਨਾਂ ਕਿਹਾ ਕਿ ਸਿੱਧੂ ਨੇ ਕੋਈ ਵੀ ਗਲਤ ਨਹੀ ਕੀਤਾ। ਆਮ ਆਦਮੀ ਪਾਰਟੀ ਵਿਚ ਪੈਦਾ ਹੋਏ ਕਾਂਟੋ-ਕਲੇਸ਼ ਬਾਰੇ ਪੁੱਛਣ ‘ਤੇ ਸੁਖਪਾਲ ਖਹਿਰਾ ਨੇ ਕਿਹਾ ਕਿ ਜਲਦੀ ਸਭ ਕੁਝ ਆਮ ਜਿਹਾ ਹੋ ਜਾਵੇਗਾ ਤੇ ਪਾਰਟੀ ਮਜਬੂਤੀ ਵੱਲ ਵਧੇਗੀ। ਆਪ ਪੰਜਾਬ ਦੀ ਪ੍ਰਧਾਨਗੀ ਬਾਰੇ ਪੁੱਛੇ ਜਾਣ ‘ਤੇ ਖਹਿਰਾ ਨੇ ਆਖਿਆ ਕਿ ਬੇਸ਼ੱਕ ਬਠਿੰਡਾ ਕਨਵੈਂਨਸ਼ਨ ਤੋਂ ਬਾਅਦ ਬਣੀ ਪੀ.ਏ.ਸੀ ਨੇਮੇਰੇ ਨਾਮ ਦਾ ਜਿਕਰ ਕੀਤਾ ਹੈ, ਪਰ ਅਜੇ ਤੱਕ ਮੈਂ ਉਸ ਨੂੰ ਸਵੀਕਾਰ ਨਹੀ ਕੀਤਾ ਤੇ ਆਉਣ ਵਾਲੇ ਦਿਨਾਂ ਵਿਚ ਵਲੰਟੀਅਰਾਂ ਦੀ ਭਾਵਨਾਂ ਨੂੰ ਵੇਖਦਿਆਂ ਯੋਗ ਫੈਸਲਾ ਲਿਆ ਜਾਵੇਗਾ। ਸੁਖਪਾਲ ਸਿੰਘ ਖਹਿਰਾ ਨੇ ਬਰਗਾੜੀ ਤੇ ਬਹਿਬਲ ਕਲਾਂ ਸੰਬੰਧੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਪੇਸ਼ ਕੀਤੀ ਰਿਪੋਰਟ ਨੂੰ ਵਿਧਾਨ ਸਭਾ ਵਿਚ ਟੇਬਲ ਹੋਣ ਮੌਕੇ ਰਿਪੋਰਟ ਵਿਚ ਜਿੰਮੇਵਾਰ ਠਹਿਰਾਏ ਵਿਅਕਤੀਆਂ ਖਿਲਾਫ ਕਾਰਵਾਈ ਕਰਨ ਲਈ ਆਵਾਜ ਬੁਲੰਦ ਕਰਨ ਦੀ ਗੱਲ ਵੀ ਆਖੀ। ਉਹਨਾਂ ਆਖਿਆ ਕਿ ਦੋਸ਼ੀਆਂ ਨੂੰ ਸ਼ਜਾਵਾਂ ਦਿਵਾਉਣ ਲਈ ਇਸ ਮੁੱਦੇ ਨੂੰ ਵਿਧਾਨ ਸਭਾ ਵਿਚ ਜੋਰ-ਸ਼ੋਰ ਨਾਲ ਉਠਾਇਆ ਜਾਵੇਗਾ। ਇਸ ਮੌਕੇ ਸਫਾਈ ਸੇਵਕ ਯੂਨੀਅਨ ਭਿੱਖੀਵਿੰਡ ਪ੍ਰਧਾਨ ਲਾਟੀ ਸਿੰਘ, ਪੱਪੂ, ਉਧਮ ਸਿੰਘ, ਜੀਤੋ, ਮੁੱਖੀ, ਕੁਲਵੰਤ ਕੌਰ ਆਦਿ ਮੁਲਾਜਮਾਂ ਵੱਲੋਂ ਸੁਖਪਾਲ ਸਿੰਘ ਖਹਿਰਾ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਜਮਹੂਰੀ ਕਿਸਾਨ ਸਭਾ ਆਗੂ ਕਾਮਰੇਡ ਦਲਜੀਤ ਸਿੰਘ ਦਿਆਲਪੁਰਾ, ਆਪ ਹਲਕਾ ਇੰਚਾਰਜ ਸੁਖਬੀਰ ਸਿੰਘ ਵਲਟੋਹਾ, ਬਲਜੀਤ ਸਿੰਘ ਬੰਡਾਲ, ਬਲਜੀਤ ਸਿੰਘ ਸੁਰਸਿੰਘ, ਰਜਿੰਦਰ ਸਿੰਘ ਯੋਧਾ, ਚਮਕੌਰ ਸਿੰਘ ਬੈਂਕਾ, ਨਰਬੀਰ ਸਿੰਘ ਸੁੱਗਾ, ਕੰਵਲਜੀਤ ਸਿੰਘ, ਗੁਰਬਿੰਦਰ ਸਿੰਘ ਭੁੱਚਰ, ਰਾਮ ਸਿੰਘ ਧੰੁਨ ਆਦਿ ਵੱਡੀ ਗਿਣਤੀ ਵਿਚ ਲੋਕ, ਪਾਰਟੀ ਵਰਕਰ, ਧਰਨਾਕਾਰੀ ਮੁਲਾਜਮ ਹਾਜਰ ਸਨ।
Comments (0)
Facebook Comments (0)