ਅੰਮ੍ਰਿਤਸਰ ਦੇ ਕੋਲਡ ਸਟੋਰੇਜ਼ ‘ਚ ਲੱਗੀ ਭਿਆਨਕ ਅੱਗ
Mon 8 Apr, 2019 0ਅੰਮ੍ਰਿਤਸਰ :
22 ਨੰਬਰ ਫਾਟਕ ਨੇੜੇ ਇਕ ਕੋਲਡ ਸਟੋਰੇਜ਼ ਵਿਚ ਸਵੇਰੇ 4 ਵਜੇ ਭਿਆਨਕ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ। ਮੌਕੇ ਪਰ ਨਗਰ ਨਿਗਮ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਤੇ ਅੱਗ ਉਤੇ ਕਾਬੂ ਪਾਉਣ ਵਿਚ ਆਏ। 8 ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਅੱਗ ਉਤੇ ਕਾਬੂ ਪਾਇਆ। ਹਾਲਾਂਕਿ ਦੇਰ ਸ਼ਾਮ ਤੱਕ ਵੀ ਇਕ ਗੱਡੀ ਅੱਗ ਨੂੰ ਬੁਝਾਉਂਦੀ ਰਹੀ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਨਹੀਂ ਪਤਾ ਲੱਗ ਸਕਿਆ। ਕੋਲਡ ਸਟੋਰ ਵਿਚ ਡਰਾਈ ਫਰੂਟ ਦੇ ਨਾਲ-ਨਾਲ ਜੜ੍ਹੀ-ਬੂਟੀਆਂ ਵੀ ਸੀ, ਜਿਸ ਨਾਲ ਸਾਰਾ ਸਾਮਾਨ ਸੜ੍ਹ ਕੇ ਸੁਆਹ ਹੋ ਗਿਆ। ਪ੍ਰਤੱਖਦਰਸੀਆਂ ਨੇ ਦੱਸਿਆ ਕਿ ਕੋਲਡ ਸਟੋਰ ਚੋਂ ਧੂੰਆਂ ਨਿਕਲ ਰਿਹਾ ਸੀ ਤੇ ਸਾਰੇ ਇਲਾਕੇ ਵਿਚ ਫੈਲ ਰਿਹਾ ਸੀ, ਜਿਸ ਨਾਲ ਉਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਤੇ ਮੌਕੇ ‘ਤੇ ਗੱਡੀਆਂ ਪੁੱਜੀਆਂ। ਸਾਰੀਆਂ ਗੱਡੀਆਂ 4 ਵਜੇ ਮੌਕੇ ਪਰ ਪਹੁੰਚ ਗਈਆਂ ਸਨ, ਅੱਗ ਕਾਫ਼ੀ ਤੇਜ਼ ਸੀ, ਜਿਸ ਉਤੇ ਕਾਬੂ ਪਾ ਲਿਆ ਗਿਆ। ਹਾਲਾਂਕਿ ਦੇਰ ਸ਼ਾਮ ਤੱਕ ਥੋੜ੍ਹ-ਥੋੜ੍ਹੀ ਅੱਗ ਬਾਹਰ ਆਉਂਦੀ ਰਹੀ, ਜਿਸ ਕਾਰਨ ਇਕ ਗੱਡੀ ਦੇਰ ਸ਼ਾਮ ਤੱਕ ਉਥੇ ਰੱਖ ਗਏ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗਿਆ।
Comments (0)
Facebook Comments (0)