ਸੰਤ ਬਾਬਾ ਸੁੱਖਾ ਸਿੰਘ ਜੀ ਨੇ ਦੋ ਰਾਈਸ ਮਿੱਲਾਂ ਦਾ ਉਦਘਾਟਨ ਕੀਤਾ ਅਤੇ ਪਿੰਡ ਬਾਜਵਾ ਕਲਾਂ ਅਤੇ ਸਾਰੰਗਵਾਲ ਦੀਆਂ ਸੰਗਤਾਂ ਵਲੋਂ ਕੀਤਾ ਗਿਆ ਸਨਮਾਨ
Sun 17 Dec, 2023 0ਚੋਹਲਾ ਸਾਹਿਬ, 17 ਦਸੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ, ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਨੂੰ ਬੇਨਤੀ ਕਰਕੇ ਅੱਜ ਸ਼ਾਹਕੋਟ ਇਲਾਕੇ ਵਿਚ ਪਿੰਡ ਬਾਜਵਾ ਕਲਾਂ ਅਤੇ ਸਾਰੰਗਵਾਲ ਦੀਆਂ ਸੰਗਤਾਂ ਵਲੋਂ ਗੁਰਮਤਿ ਪ੍ਰਚਾਰ ਫੇਰੀ ਦੇ ਪੜਾਅ ਰੱਖਵਾਏ ਗਏ ਸਨ । ਇਥੇ ਹੀ ਪਿੰਡ ਤਾਰਪੁਰ ਵਿਖੇ ਸੰਤ ਬਾਬਾ ਸੁੱਖਾ ਸਿੰਘ ਵਲੋਂ ਮੋਮੀ ਪਰਿਵਾਰ ਦੀਆਂ ਦੋ ਰਾਈਸ ਮਿੱਲਾਂ ਦਾ ਉਦਘਾਟਨ ਕੀਤਾ ਗਿਆ। ਸੰਤ ਬਾਬਾ ਸੁੱਖਾ ਸਿੰਘ ਜੀ ਵਲੋਂ ਸੰਗਤ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਤੇ ਆਖਿਆ, “ਆਮ ਕਰਕੇ ਰੋਜ਼ਾਨਾ ਜੀਵਨ ਵਿਚ ਬੰਦਾ ਸਾਰਾ ਦਿਨ ਖਾਣ ਪੀਣ ਵਿਚ ਹੀ ਗੁਜ਼ਾਰ ਦਿੰਦਾ ਹੈ ਅਤੇ ਰਾਤ ਸੌਂ ਕੇ ਬਿਤਾ ਦਿੰਦਾ ਹੈ। ਅਗਰ ਮਨੁੱਖਾ ਜੀਵਨ ਵਿਚ ਸੇਵਾ ਤੇ ਸਿਮਰਨ ਨਹੀਂ ਕਰਦਾ ਤਾਂ ਇਹ ਹੀਰੇ ਵਰਗਾ ਜਨਮ ਕੌਡੀ ਬਦਲੇ ਗੁਆਚਿਆ ਸਮਝੋ, ਗੁਰਵਾਕ ਹੈ, ‘ ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ॥ ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ॥੧॥ ਨਾਮੁ ਨ ਜਾਨਿਆ ਰਾਮ ਕਾ॥ ਮੂੜੇ ਫਿਿਰ ਪਾਛੈ ਪਛੁਤਾਹਿ ਰੇ॥੧॥ (ਪੰ। ੧੫੬) ਉਹਨਾਂ ਆਖਿਆ ਕਿ ਮਨੁੱਖਾ ਜੀਵਨ ਤਾਂ ਹੀ ਸਫਲ ਹੋਵੇਗਾ ਜੇ ਅਸੀਂ ਸੇਵਾ- ਸਿਮਰਨ ਦੀ ਕਮਾਈ ਕਰਾਂਗੇ। ਹੜ੍ਹਾਂ ਵਿਚ ਟੁੱਟੇ ਬੰਨ੍ਹ ਬੰਨਣ ਦੇ ਸੇਵਾ ਕਾਰਜ ਬਹੁਤ ਵੱਡੇ ਸਨ , ਜੋ ਆਪ ਸੰਗਤਾਂ ਦੇ ਸਹਿਯੋਗ ਨਾਲ ਪੂਰੇ ਹੋਏ ਹਨ। ਜਿਹੜੀ ਸੰਗਤ ਨੇ ਟੁੱਟੇ ਬੰਨ੍ਹ ਬੰਨਣ ਦੀਆਂ ਸੇਵਾਵਾਂ ਕੀਤੀਆਂ ਹਨ। ਉਹਨਾਂ ਦੀ ਚੜ੍ਹਦੀ ਕਲਾ ਲਈ ਅਸੀਂ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਾਂ।” ਇਹਨਾਂ ਮੌਕਿਆਂ ਤੇ ਸ। ਜਗਜੋਤ ਸਿੰਘ ਬਾਜਵਾ ਕਲਾਂ, ਕੁਲਵੰਤ ਸਿੰਘ, ਕਰਨਵੀਰ ਸਿੰਘ ਕਨੇਡਾ, ਕੁਲਦੀਪ ਸਿੰਘ ਮੋਮੀ, ਤਜਿੰਦਰ ਸਿੰਘ ਮੋਮੀ, ਗੁਰਪ੍ਰੀਤ ਸਿੰਘ ਮੋਮੀ, ਅਮਰਜੀਤ ਸਿੰਘ ਖਿੰਡਾ, ਅਤੇ ਗੁਰਦੀਪ ਸਿੰਘ ਸ਼ਹੀਦ ਜੀ ਅਤੇ ਹੋਰ ਕਈ ਪਤਵੰਤੇ ਸੰਗਤ ਵਿਚ ਹਾਜ਼ਰ ਸਨ। ਸੰਗਤਾਂ ਦੇ ਭਰਪੂਰ ਇਕੱਠ ਵਿੱਚ ਮਹਾਂਪੁਰਖਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਗਤ ਵਿਚ ਬੋਲਦਿਆ ਸ। ਜਗਜੋਤ ਸਿੰਘ ਨੇ ਆਖਿਆ, “ਅੱਜ ਸਾਡੇ ਇਲਾਕੇ ਵਿੱਚ ਮਹਾਂਪੁਰਖ ਪਹੁੰਚੇ ਹਨ। ਸ਼ਾਹਕੋਟ ਇਲਾਕੇ ਦੀ ਸਮੂਹ ਸਾਧਸੰਗਤ ਸੰਤ ਬਾਬਾ ਸੁੱਖਾ ਸਿੰਘ ਜੀ ਨੂੰ ‘ਜੀ ਆਇਆਂ’ ਆਖਦੀ ਹੈ। ਅਸੀਂ ਵੱਡੇਭਾਗਾਂ ਵਾਲੇ ਹਾਂ, ਜੋ ਸਾਨੂੰ ਬਾਬਾ ਜੀ ਨੇ ਸੇਵਾ ਦੇ ਮੌਕੇ ਬਖਸ਼ੇ। ਅਸੀਂ ਭਵਿੱਖ ਵਿੱਚ ਹੋਣ ਵਾਲੀਆਂ ਸਾਰੀਆਂ ਸੇਵਾਵਾਂ ਲਈ ਹਾਜ਼ਰ ਰਹਾਂਗੇ। ਅੱਜ ਅਸੀਂ ਸੰਤ ਬਾਬਾ ਸੁੱਖਾ ਸਿੰਘ ਜੀ ਨੂੰ ਸਨਮਾਨਿਤ ਕਰਦੇ ਹੋਏ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ। ਬੇਸ਼ੱਕ ਹੜ੍ਹਾਂ ਨੇ ਸਾਡਾ ਬਹੁਤ ਨੁਕਸਾਨ ਕੀਤਾ, ਪਰ ਇਸ ਬਿਪਤਾ ਵਿਚ ਸਾਡੀਆਂ ਭਾਈਚਾਰਕ ਸਾਂਝਾਂ ਹੋਰ ਮਜ਼ਬੂਤ ਹੋਈਆਂ ਹਨ। ਬਾਬਾ ਜੀ ਨੇ ਹੜ੍ਹਾਂ ਮੌਕੇ ਬਹੁਤ ਵੱਡੇ ਸੇਵਾ ਕਾਰਜ ਕੀਤੇ ਅਤੇ ਹੜਾਂ ਤੋਂ ਬਾਅਦ ਵੀ ਗਰੀਬ ਕਿਸਾਨਾਂ ਦੀਆਂ ਜ਼ਮੀਨਾ ਪੱਧਰੀਆਂ ਕੀਤੀਆਂ ਅਤੇ ਕਣਕ ਬੀਜਣ ਲਈ ਬੀਜ ਵੰਡੇ। ਆਪ ਜੀ ਨੇ ਸੰਤ ਬਾਬਾ ਤਾਰਾ ਸਿੰਘ ਜੀ ਦੀ ਚਲਾਈ ਹੋਈ ਸੰਪਰਦਾਇ ਦੀ ਮਹਿਮਾ ਨੂੰ ਪੂਰੀ ਦੁਨੀਆਂ ਵਿਚ ਫੈਲਾ ਦਿੱਤਾ ਹੈ। ਸੰਸਾਰ ਭਰ ਵਿਚ ਆਪ ਜੀ ਦੇ ਸੇਵਾ ਕਾਰਜਾਂ ਦੀ ਚਰਚਾ ਛਿੜੀ ਹੋਈ ਹੈ। ਸਾਨੂੰ ਬਾਬਾ ਜੀ ਆਪਣੇ ਕੀਮਤੀ ਰੁਝੇਵਿਆਂ ਵਿਚੋਂ ਅੱਜ ਸਮਾਂ ਬਖਸ਼ਿਆ ਹੈ। ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹਾਂ।”
Comments (0)
Facebook Comments (0)