ਦਿੱਲੀ ਅੰਦੋਲਨ ਵਿੱਚ ਸ਼ਾਮਿਲ ਹੋਣ ਲਈ ਚੰਬਾ ਕਲਾਂ ਤੋਂ 9ਵਾਂ ਜਥਾ ਰਵਾਨਾ : ਪ੍ਰਗਟ ਸਿੰਘ ਚੰਬਾ
Sun 17 Jan, 2021 0ਚੋਹਲਾ ਸਾਹਿਬ 17 ਜਨਵਰੀ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਪਿਛਲੇ 51 ਦਿਨਾਂ ਤੋਂ ਦੇਸ਼ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਚੱਲ ਰਹੇ ਅੰਦੋਲਨ ਵਿੱਚ ਸ਼ਾਮਿਲ ਹੋਣ ਲਈ ਕਿਸਾਨ ਆਗੂ ਹਜਾਰਾ ਸਿੰਘ,ਸਰਪੰਚ ਮਹਿੰਦਰ ਸਿੰਘ ਚੰਬਾ ਤੇ ਗੁਰਚੇਤਨ ਸਿੰਘ ਦੀ ਅਗਵਾਈ ਹੇਠ ਅੱਜ ਪਿੰਡ ਚੰਬਾ ਕਲਾਂ ਤੋਂ 9ਵਾਂ ਜਥਾ ਬਾਬਾ ਹਰਨਾਮ ਸਿੰਘ ਦੇ ਅਸਥਾਨ ਤੋਂ ਰਵਾਨਾ ਕੀਤਾ ਗਿਆ।ਇਸ ਸਮੇਂ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਪ੍ਰਗਟ ਸਿੰਘ ਚੰਬਾ ਨੇ ਦੱਸਿਆ ਕਿ ਪਿੰਡ ਚੰਬਾ ਕਲਾਂ ਤੋਂ ਦਿੱਲੀ ਅੰਦੋਲਨ ਲਈ 8 ਜਥੇ ਪਹੁੰਚ ਚੁੱਕੇ ਹਨ ਅਤੇ ਅੱਜ ਨੋਵਾਂ ਜਥਾ ਦਿੱਲੀ ਸੰਘਰਸ਼ ਲਈ ਰਵਾਨਾ ਕਰ ਦਿੱਤਾ ਗਿਆ ਹੈ।ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨ ਮਾਰੂ ਨੀਤੀਆਂ ਤੇ ਉੱਤਰੀ ਪਈ ਹੈ ਅਤੇ ਇਹ ਕਾਲੇ ਕਾਨੂੰਨ ਪਾਸ ਕਰਕੇ ਦੇਸ਼ ਵਿੱਚੋਂ ਕਿਸਾਨ ਮਜਦੂਰ ਅਤੇ ਹੋਰ ਵਰਗਾਂ ਦਾ ਖਾਤਮਾਂ ਕਰਨਾ ਚਾਹੁੰਦੀ ਹੈ ਜਿਸ ਦੇ ਵਿਰੋਧ ਵਿੱਚ ਭਾਰਤ ਦੇ ਕੋਨੇ ਕੋਨੇ ਤੋਂ ਦਿੱਲੀ ਵਿਖੇ ਸ਼ਾਂਤਮਈ ਸੰਘਰਸ਼ ਲਈ ਦੇਸ਼ ਦੀਆਂ ਵੱਖ ਵੱਖ ਸੰਘਰਸ਼ਸ਼ੀਲ ਜਥੇਬੰਦੀਆਂ ਪਹੁੰਚੀਆਂ ਹੋਈਆ ਹਨ ।ਉਹਨਾਂ ਕਿਹਾ ਕਿ ਜਿੰਨਾਂ ਚਿਰ ਮੋਦੀ ਸਰਕਾਰ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਤੱਦ ਤੱਕ ਇਹ ਸੰਘਰਸ਼ ਜਾਰੀ ਰਹੇਗਾ।ਉਹਨਾਂ ਕਿਹਾ ਕਿ 26 ਜਨਵਰੀ ਦੀ ਟਰੈਕਟਰ ਰੈਲੀ ਲਈ ਉਹਨਾਂ ਦੀ ਟੀਮ ਇਲਾਕੇ ਦੇ ਵੱਖ ਵੱਖ ਪਿੰਡਾਂ ਵਿੱਚ ਜਾਕੇ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਉਹ ਆਪੋ ਆਪਣੇ ਟਰੈਕਟਰ ਲੈਕੇ ਦਿੱਲੀ ਪਹੁੰਚੋ ਅਤੇ ਇਸ ਰੈਲੀ ਵਿੱਚ ਸ਼ਾਮਿਲ ਹੋਣ।ਇਸ ਸਮੇਂ ਸੁਖਪਾਲ ਸਿੰਘ,ਗੁਰਮੁੱਖ ਸਿੰਘ,ਗੁਰਵੇਲ ਸਿੰਘ ਸਰਪੰਚ,ਕੁਲਵਿੰਦਰ ਸਿੰਘ,ਸੁਖਦੇਵ ਸਿੰਘ,ਗੁਰਨਾਮ ਸਿੰਘ,ਪ੍ਰਿੰਸੀਪਲ ਹਰਪ੍ਰੀਤ ਸਿੰਘ,ਪ੍ਰਧਾਨ ਮਨਜੀਤ ਸੰਧੂ,ਹੀਰਾ ਸਿੰਘ ਮੈਂਬਰ,ਸੁਖਪਾਲ ਸਿੰਘ ਫੌਜੀ ਆਦਿ ਵੀ ਹਾਜ਼ਰ ਸਨ।
Comments (0)
Facebook Comments (0)