ਬਾਬਾ ਜਗਤਾਰ ਸਿੰਘ ਅਤੇ ਬਾਬਾ ਪ੍ਰਗਟ ਸਿੰਘ ਵੱਲੋਂ ਸੰਤ ਬਾਬਾ ਸੁੱਖਾ ਸਿੰਘ ਦਾ ਕੀਤਾ ਸਨਮਾਨ।
Sun 17 Dec, 2023 0ਚੋਹਲਾ ਸਾਹਿਬ 17 ਦਸੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ, ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਵਲੋਂ ਗੁਰਮਤਿ ਪ੍ਰਚਾਰ ਫੇਰੀ ਦੇ ਪ੍ਰੋਗਰਾਮ ਅਧੀਨ ਸਿੱਖ ਸੰਗਤਾਂ ਨਾਲ ਤਾਲਮੇਲ ਲਗਾਤਾਰ ਜਾਰੀ ਹੈ। ਅੱਜ ਜਿਲ੍ਹਾ ਤਰਨ ਤਾਰਨ ਦੇ ਪਿੰਡਾਂ ਵਿਚ ਵਿਚਰਦਿਆਂ ਉਹਨਾਂ ਨੇ ਪਿੰਡ ਚੋਹਲਾ ਸਾਹਿਬ ਵਿਖੇ ਸਥਿਤ ਗੁਰਦੁਆਰਾ ਬਾਬਾ ਲੂੰਆਂ ਸਾਹਿਬ ਵਿਚ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕੀਤਾ ਅਤੇ ਕਿਹਾ, “ ਗੁਰੂ ਨਾਨਕ ਸਾਹਿਬ ਜੀ ਨੇ ਮਾਨਵਤਾ ਨੂੰ ਕਿਰਤ ਦੇ ਰਾਹ ਤੋਰਿਆ ਹੈ। ਕਿਰਤੀ ਇਨਸਾਨ ਕਿਸੇ ਤੇ ਬੋਝ ਨਹੀਂ ਬਣਦਾ ਸਗੋਂ ਲੋੜਵੰਦਾਂ ਦਾ ਸਹਾਰਾ ਬਣਦਾ ਹੈ। ਗੁਰਸਿੱਖ ਹੱਥਾਂ ਪੈਰਾਂ ਨਾਲ ਆਪਣੀ ਕਿਰਤ ਕਰਦਿਆਂ ਕਰਦਿਆਂ ਵੀ ਚਿੱਤ ਪ੍ਰਭੂ ਦੇ ਸਿਮਰਨ ਨਾਲ ਜੋੜੀ ਰੱਖਦਾ ਹੈ ਅਤੇ ਧਰਮ ਦੀ ਕਿਰਤ ਕਰਕੇ ਆਪਣੀ ਕਮਾਈ ਵਿਚੋਂ ਦਸਵੰਧ ਸਰਬੱਤ ਦੇ ਭਲੇ ਹਿੱਤ ਖਰਚ ਕਰਦਾ ਹੈ। ਏਹੀ ਗੁਰਮਤਿ ਦਾ ਗਾਡੀ ਰਾਹ ਹੈ, ਗੁਰਵਾਕ ਹੈ, “ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥ (ਪੰ।੧੨੪੫)” ਇਸ ਮੌਕੇ ਮਹਾਂਪੁਰਖਾਂ ਨੇ ਦਰਿਆਵਾਂ ਦੇ ਬੰਨ੍ਹ ਬੰਨਣ ਕਾਰਜ ਸੰਗਤਾਂ ਦੇ ਸਹਿਯੋਗ ਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸਰਬੱਤ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ। ਅੱਜ ਗੁਰਦੁਆਰਾ ਬਾਬਾ ਸ਼ਹੀਦਾਂ ਸਾਹਿਬ ਦੇ ਜਥੇਦਾਰ ਬਾਬਾ ਜਗਤਾਰ ਸਿੰਘ ਅਤੇ ਗੁਰਦੁਆਰਾ ਬਾਬਾ ਲੂੰਆਂ ਸਾਹਿਬ ਦੇ ਜਥੇਦਾਰ ਬਾਬਾ ਪ੍ਰਗਟ ਸਿੰਘ ਤੇ ਸੰਗਤਾਂ ਵਲੋਂ ਸੰਤ ਬਾਬਾ ਸੁੱਖਾ ਸਿੰਘ ਜੀ ਨੂੰ ਸਨਮਾਨਿਤ ਕੀਤਾ ਗਿਆ।ਇਸ ਸਮੇਂ ਜਥੇਦਾਰ ਬਾਬਾ ਬੀਰਾ ਸਿੰਘ ਅਤੇ ਜਥੇਦਾਰ ਬਾਬਾ ਪ੍ਰਿਤਪਾਲ ਸਿੰਘ ਆਦਿ ਵੀ ਹਜ਼ਰ ਸਨ।
Comments (0)
Facebook Comments (0)