
ਦਿੱਲੀ ਵਿਚ 16 ਦਸੰਬਰ ਤੋਂ ਮਿਲੇਗੀ ਮੁਫਤ ਵਾਈ-ਫਾਈ ਸਹੁਲਤ
Wed 4 Dec, 2019 0
ਨਵੀਂ ਦਿੱਲੀ, 04 ਦਸੰਬਰ: ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਬੁੱਧਵਾਰ ਨੂੰ ਦਿੱਲੀ ਵਿਚ ਮੁਫਤ ਵਾਈ-ਫਾਈ ਦਾ ਐਲਾਨ ਕਰਕੇ ਆਪਣੀ ਚੋਣ ਵਾਅਦਾ ਪੂਰਾ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਵਿਚ ਹੁਣ ਫਰੀ ਵਾਈ-ਫਾਈ ਦੀ ਸਹੁਲਤ 16 ਦਸੰਬਰ ਤੋਂ ਮਿਲੇਗੀ। ਇਸ ਯੋਜਨਾ ਨਾਲ ਸਰਕਾਰ ਉੱਤੇ ਤਕਰੀਬਨ 100 ਕਰੋੜ ਦਾ ਬੋਝ ਵਧੇਗਾ।
ਮੁੱਖ ਮਤੰਰੀ ਨੇ ਬੁੱਧਵਾਰ ਨੂੰ ਪੱਤਰਕਾਰ ਮਿਲਣੀ ਵਿਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਚੋਣ ਮੈਨੀਫੇਸਟੋ ਦਾ ਆਖਰੀ ਚੋਣ ਵਾਅਦਾ ਵੀ ਪੂਰਾ ਕਰ ਦਿੱਤਾ ਹੈ ਅਤੇ ਇਸ ਤਰ੍ਹਾਂ ਨਾਲ ਉਨ੍ਹਾਂ ਦੀ ਸਰਕਾਰ ਪਹਿਲੀ ਅਜਿਹੀ ਸਰਕਾਰ ਨੇ, ਜਿਸਨੇ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਹਨ। ਇਸ ਨਾਲ ਵਿਦਿਆਰਥੀਆਂ ਅਤੇ ਹੇਲਥ ਸੇਕਟਰ ਦੇ ਲੋਕਾਂ ਨੂੰ ਫਾਇਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਨੂੰ ਲੈ ਕੇ ਇਕ ਏਪ ਬਣਾਇਆ ਗਿਆ ਹੈ, ਜਿਸਨੂੰ ਛੇਤੀ ਹੀ ਜਾਰੀ ਕਰ ਦਿੱਤਾ ਜਾਵੇਗਾ। ਇਸ ਵਿਚ ਕੇਵਾਈਸੀ ਨੂੰ ਅਪਡੇਟ ਕਰਨ ਤੋਂ ਬਾਅਦ ਓਟੀਪੀ ਆਵੇਗਾ, ਜਿਸ ਤੋਂ ਬਾਅਦ ਤੁਸੀ ਫਰੀ ਵਾਈ-ਫਾਈ ਦਾ ਇਸਤੇਮਾਲ ਕਰ ਸਕੋਗੇ।ਕੇਜਰੀਵਾਲ ਨੇ ਦੱਸਿਆ ਕਿ ਦਿੱਲੀ ਵਿਚ ਕੁੱਲ 11 ਹਜਾਰ ਹਾਟ ਸਪਾਟ ਲਗਾਏ ਜਾਣਗੇ, ਜਿਨ੍ਹਾਂ ਵਿਚ ਚਾਰ ਹਜਾਰ ਹਾਟ ਸਪਾਟ ਬੱਸ ਸਟਾਪ ਉੱਤੇ ਅਤ ਸੱਤ ਹਜਾਰ ਬਾਜਾਰ ਅਤੇ ਆਰਡਬਲਯੂ ਵਿਚ ਲਗਾਏ ਜਾਣਗੇ। ਇਸਦਾ ਵਰਕ ਆਰਡਰ ਹੋ ਚੁੱਕਿਆ ਹੈ। ਪਹਿਲੇ ਗੇੜ ਵਿਚ 100 ਹਾਟ ਸਪਾਟ 16 ਦਸੰਬਰ ਤੋਂ ਸ਼ੁਰੂ ਹੋ ਜਾਣਗੇ। ਇਸਦਾ ਮਾਡਲ ਰੇਂਟ ਦਾ ਹੋਵੇਗਾ ਅਤੇ ਸਰਕਾਰੀ ਕੰਪਨੀ ਹਰ ਮਹੀਨੇ ਦੇ ਹਿਸਾਬ ਨਾਲ ਪੈਸਾ ਦੇਵੇਗੀ। ਹਰ ਹਫਤੇ 500 ਹਾਟਰ ਸਪਾਟ ਲਗਣਗੇ ਅਤੇ ਛੇ ਮਹੀਨੇ ਅੰਦਰ 11 ਹਜਾਰ ਸਪਾਟ ਲੱਗ ਜਾਣਗੇ। ਇਸ ਤੋਂ ਬਾਅਦ ਹਰ ਅੱਧੇ ਕਿਲੋਮੀਟਰ ਦੇ ਅੰਦਰ ਤੁਹਾਨੂੰ ਤੁਹਾਡਾ ਹਾਟ ਸਪਾਟ ਮਿਲ ਜਾਵੇਗਾ। ਹਰ ਹਾਟ ਸਪਾਟ ਦੀ 100 ਮੀਟਰ ਰੇਡੀਅਸ ਰੇਂਜ ਹੋਵੇਗੀ। ਹਰ ਵਿਅਕਤੀ ਨੂੰ ਹਰ ਮਹੀਨੇ 15 ਜੀਬੀ ਡਾਟਾ ਦਿੱਤਾ ਜਾਵੇਗਾ। ਹਰ ਦਿਨ 1.5 ਜੀਬੀ ਡਾਟਾ ਮਿਲੇਗਾ, ਜਿਸਦੀ 100 ਐੱਮਬੀਪੀਐੱਸ ਦੀ ਸਪੀਡ ਹੋਵੇਗੀ।
Comments (0)
Facebook Comments (0)