
ਪਟਰੌਲ ਤੇ ਡੀਜ਼ਲ ‘ਤੇ ਮਿਲ ਸਕਦੀ ਹੈ, ਖੁਸ਼ਖ਼ਬਰੀ
Tue 18 Jun, 2019 0
ਨਵੀਂ ਦਿੱਲੀ:
ਹੁਣ ਤੁਸੀ ਜਲਦ ਹੀ ਸੁਪਰ ਮਾਰਕੀਟ ਵਿਚ ਸ਼ਾਪਿੰਗ ਦੇ ਨਾਲ-ਨਾਲ ਪਟਰੌਲ ਤੇ ਡੀਜ਼ਲ ਵੀ ਖਰੀਦ ਸਕੋਗੇ। ਸਰਕਾਰ ਸੁਪਰ ਮਾਰਕੀਟ ਨੂੰ ਪਟਰੌਲ ਡੀਜ਼ਲ ਵੇਚਣ ਦੀ ਮੰਜ਼ੂਰੀ ਦੇ ਸਕਦੀ ਹੈ। ਪਟਰੌਲੀਅਮ ਤੇ ਕੁਦਰਤੀ ਗੈਸ ਮੰਤਰਾਲਾ ਜਲਦ ਹੀ ਇਸ ‘ਤੇ ਇਕ ਪ੍ਰਸਤਾਵ ਬਣਾ ਸਕਦਾ ਹੈ। ਇਸ ਤਹਿਤ ਕੰਪਨੀਆਂ ਲਈ ਤੇਲ ਦੇ ਪ੍ਰਚੂਨ ਕਾਰੋਬਾਰ ਵਿਚ ਉਤਰਨ ਦੇ ਨਾਲ ਨਿਯਮ ਸੌਖੇ ਕਰ ਦਿੱਤੇ ਜਾਣਗੇ। ਇਸ ਨਾਲ ਫਿਊਚਰ ਸਮੂਹ, ਰਿਲਾਇੰਸ ਰਿਟੇਲ ਤੇ ਵਾਲਮਾਰਟ ਵਰਗੀਆਂ ਮਲਟੀ ਰਿਟੇਲ ਕੰਪਨੀਆਂ ਲਈ ਪਟਰੌਲ-ਡੀਜ਼ਲ ਵੇਚਣ ਦਾ ਰਸਤਾ ਸਾਫ਼ ਹੋ ਸਕਦਾ ਹੈ।
ਸੂਤਰਾਂ ਮੁਤਾਬਿਕ, ਇਸ ਸੰਬੰਧ ਵਿਚ ਜਲਦ ਹੀ ਕੈਬਨਿਟ ਪ੍ਰਸਤਾਵ ਤਿਆਰ ਕੀਤਾ ਜਾ ਸਕਦਾ ਹੈ ਤੇ ਸਰਕਾਰ ਵੱਲੋਂ ਇਸ ਨੂੰ ਹਰੀ ਢੰਡੀ ਮਿਲ ਸਕਦੀ ਹੈ। ਮੌਜੂਦਾ ਨਿਯਮਾਂ ਮੁਤਾਬਿਕ, ਪਟਰੌਲ ਡੀਜ਼ਲ ਦੇ ਪ੍ਰਚੂਨ ਕਾਰੋਬਾਰ ‘ਚ ਉਤਰਨ ਲਈ ਕੰਪਨੀਆਂ ਕੋਲ ਇਨਫ੍ਰਾਸਟ੍ਰਕਚਰ ਨਿਵੇਸ਼ ਲਈ 2,000 ਕਰੋੜ ਰੁਪਏ ਹੋਣੇ ਚਾਹੀਦੇ ਹਨ ਜਾਂ ਉਸ ਨੂੰ 30 ਲੱਖ ਟਨ ਕੱਚੇ ਤੇਲ ਦੀ ਖਰੀਦ ਰਾਸ਼ੀ ਦੇ ਬਰਾਬਰ ਬੈਂਕ ਗਾਰੰਟੀ ਜਮ੍ਹਾ ਕਰਾਉਣੀ ਜ਼ਰੂਰੀ ਹੈ। ਸਰਕਾਰ ਇਨ੍ਹਾਂ ਨਿਯਮਾਂ ਵਿਚ ਢਿੱਲ ਦੇ ਸਕਦੀ ਹੈ, ਜਿਸ ਨਾਲ ਲੋਕਾਂ ਨੂੰ ਸੁਪਰ ਮਾਰਕੀਟ ‘ਚ ਵੀ ਪਟਰੌਲ-ਡੀਜ਼ਲ ਆਸਾਨੀ ਨਾਲ ਮਿਲ ਸਕੇਗਾ।
ਸਾਊਦੀ ਅਰਾਮਕੋ ਵਰਗੀਆਂ ਦਿੱਗਜ਼ ਵਿਦੇਸ਼ੀ ਕੰਪਨੀਆਂ ਨੂੰ ਵੀ ਭਾਰਤ ‘ਚ ਤੇਲ ਦੇ ਪ੍ਰਚੂਨ ਕਾਰੋਬਾਰ ‘ਚ ਉਤਰਨ ਦਾ ਮੌਕਾ ਮਿਲ ਜਾਵੇਗਾ। ਬ੍ਰਿਟੇਨ ਵਿਚ ਸੁਪਰ ਮਾਰਕੀਟ ‘ਚ ਪਟਰੌਲ ਤੇ ਡੀਜ਼ਲ ਪਹਿਲਾਂ ਹੀ ਵਿਕਦਾ ਹੈ ਅਤੇ ਇਹ ਯੋਜਨਾ ਕਾਫ਼ੀ ਸਫ਼ਲ ਹੈ। ਉਸੇ ਨੂੰ ਦੇਖਦੇ ਹੋਏ ਭਾਰਤ ‘ਚ ਵੀ ਇਸ ‘ਤੇ ਵਿਚਾਰ ਚੱਲ ਰਿਹਾ ਹੈ। ਲੋਕਾਂ ਦੀ ਪਟਰੌਲ ਤੇ ਡੀਜ਼ਲ ਤੱਕ ਪਹੁੰਚ ਆਸਾਨ ਬਾਉਣ ਲਈ ਪਿਛਲੇ ਸਾਲ ਪੁਣੇ ‘ਚ ਡੀਜ਼ਲ ਦੀ ਘਰ ਤੱਕ ਸਪਲਾਈ ਸ਼ੁਰੂ ਕੀਤੀ ਗਈ ਸੀ।
Comments (0)
Facebook Comments (0)