ਅੰਤਾਂ ਦੀ ਗਰਮੀ ‘ਚ ਔਰਤ ਨੇ ਸੜਕ ‘ਤੇ ਹੀ ਦਿੱਤਾ ਬੱਚੇ ਨੂੰ ਜਨਮ

ਅੰਤਾਂ ਦੀ ਗਰਮੀ ‘ਚ ਔਰਤ ਨੇ ਸੜਕ ‘ਤੇ ਹੀ ਦਿੱਤਾ ਬੱਚੇ ਨੂੰ ਜਨਮ

ਅੰਮ੍ਰਿਤਸਰ:

ਬੱਸ ਸਟੈਂਡ ਦੇ ਬਾਹਰ ਮੇਨ ਰੋਡ ‘ਕੇ ਅੰਤਾਂ ਗਰਮੀ ‘ਚ ਇਕ ਗਰਭਵਤੀ ਪ੍ਰਵਾਸੀ ਔਰਤ ਵੱਲੋਂ ਬੱਚੇ ਨੂੰ ਜਨਮ ਦਿੱਤਾ ਗਿਆ। ਸੜਕ ਤੋਂ ਗੁਜਰ ਰਹੇ ਰਾਹਗੀਰਾਂ ਦੀ ਮੱਦਦ ਨਾਲ ਜੱਚਾ-ਬੱਚਾ ਨੂੰ ਨਜਦੀਕੀ ਸਰਕਾਰੀ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਹ ਦੋਨਾਂ ਸੁਰੱਖਿਅਤ ਹਨ। ਜਾਣਕਾਰੀ ਅਨੁਸਾਰ ਗਰਭਵਤੀ ਅਨੀਤਾ ਦੇਵੀ ਅਪਣੇ ਪਤੀ ਰਮੇਸ਼ ਕੁਮਾਰ ਦੇ ਨਾਲ ਸਵੇਰੇ ਬਿਹਾਰ ਤੋਂ ਆਈ ਸੀ।

ਸੁਲਤਾਨਵਿੰਡ ਰੋਡ ‘ਤੇ ਸਥਿਤ ਅਪਣੇ ਘਰ ਜਾਣ ਦੇ ਲਈ ਬੱਸ ਸਟੈਂਡ ਦੇ ਬਾਹਰ ਜਦੋਂ ਆਟੋ ਲੈਣ ਲੱਗੀ ਤਾਂ ਅਚਾਨਕ ਉਸ ਨੂੰ ਜ਼ੋਰ ਨਾਲ ਦਰਦ ਹੋਣ ਲੱਗਿਆ, ਉਦੋਂ ਹੀ ਉਸਦੇ ਪਤੀ ਨੇ ਲੋਕਾਂ ਨੂੰ ਮੱਦਦ ਲਈ ਆਵਾਜ਼ ਲਗਾਈ। ਇਸੇ ਦੌਰਾਨ ਸੜਕ ਤੋਂ ਲੰਘ ਰਹੇ ਇਕ ਔਰਤ ਨੇ ਅਨੀਤਾ ਦੀ ਮੱਦਦ ਕੀਤੀ। ਔਰਤ ਦੇ ਕੰਮ ਨੂੰ ਦੇਖ ਕੇ ਬੱਸ ਸਟੈਂਡ ਨਜਦੀਕ ਆਟੋ ਚਾਲਕਾਂ ਨੇ ਵੀ ਨੇੜੇ ਆਟੋ ਖੜੇ ਕਰਕੇ ਪਰਦਾ ਕਰ ਦਿੱਤਾ।

ਅਨੀਤਾ ਦੇ ਘਰ ਲੜਕਾ ਪੈਦਾ ਹੋਇਆ ਅਤੇ ਉਸ ਔਰਤ ਨੇ ਅਨੀਤਾ ਨੂੰ ਅਪਣੇ ਬੱਚਿਆਂ ਦੀ ਤਰ੍ਹਾਂ ਸਮਝਦੇ ਹੋਏ ਸ਼ਗਨ ਵੀ ਪਾਇਆ ਤੇ ਉਸਨੂੰ ਸਿਵਲ ਹਸਪਤਾਲ ਵਿਚ ਦਾਖਲ ਵੀ ਕਰਵਾਇਆ। ਹਸਪਤਾਲ ਵਿਚ ਬੱਚੇ ਦਾ ਇਲਾਜ ਕਰ ਰਹੇ ਸੀਨੀਅਰ ਡਾ. ਸੰਦੀਪ ਅਗਰਵਾਲ ਨੇ ਦੱਸਿਆ ਕਿ ਬੱਚਾ ਬਿਲਕੁਲ ਠੀਕ ਹੈ, ਬੱਚੇ ਦਾ ਭਾਰ 2 ਕਿਲੋ 160 ਗ੍ਰਾਮ ਹੈ। ਉਨ੍ਹਾਂ ਨੇ ਕਿਹਾ ਕਿ ਡਾਕਟਰਾਂ ਦੀ ਸੁਪਰਵਿਜਨ ‘ਚ ਬੱਚੇ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।