ਹਸਪਤਾਲ ਪਹੁੰਚਾਏਗੀ ਮਿੰਟਾਂ 'ਚ ਐਂਬੂਸਾਈਕਲ------ਹਰਿਆਣਾ ਸਰਕਾਰ ਦਾ ਫੈਸਲਾ
Wed 12 Jun, 2019 0ਹਰਿਆਣਾ ਸਰਕਾਰ ਨੇ ਲੋਕਾਂ ਨੂੰ ਛੇਤੀ ਤੋਂ ਛੇਤੀ ਘੱਟੋਂ ਘੱਟ ਸਮੇਂ ਵਿਚ ਐਮਰਜੈਂਸੀ ਰਿਸਪੋਂਸ ਸਰਵਿਸ ਮਹੁੱਇਆ ਕਰਵਾਉਣ ਲਈ ਸੂਬੇ ਵਿਚ ਐਂਬੂਸਾਇਕਲ ਸੇਵਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ| ਇਹ ਸੇਵਾ ਇਜ਼ਰਾਇਲ ਦੀ ਮਦਦ ਨਾਲ ਸ਼ੁਰੂ ਕੀਤੀ ਜਾਵੇਗੀ ਅਤੇ ਸ਼ੁਰੂ ਵਿਚ ਦੋ ਸ਼ਹਿਰਾਂ ਗੁਰੂਗ੍ਰਾਮ ਅਤੇ ਫਰੀਦਾਬਾਦ ਵਿਚ ਲਾਗੂ ਕੀਤੀ ਜਾਵੇਗੀ। ਇਹ ਫੈਸਲਾ ਮੁੱਖ ਮੰਤਰੀ ਮਨੋਹਰ ਲਾਲ ਨੇ ਭਾਰਤ ਵਿਚ ਇਜ਼ਰਾਇਲ ਦੇ ਰਾਜਦੂਤ ਡਾ. ਰਾਨ ਮਲਕਾ ਦੀ ਅਗਵਾਈ ਹੇਠ ਤਿੰਨ ਮੈਂਬਰੀ ਨੁਮਾਇੰਦੇ ਦੀ ਮੁਲਾਕਾਤ ਦੌਰਾਨ ਕੀਤਾ ਗਿਆ।
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਮਈ ਵਿਚ ਆਪਣੇ ਇਜ਼ਰਾਇਲ ਦੌਰੇ ਦੌਰਾਨ ਉਨਾਂ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ ਸੀ, ਜਿੰਨਾਂ ਨੇ ਦੋਪਹੀਆ 'ਤੇ ਐਮਰਜੈਂਸੀ ਰਿਸਪੋਂਸ ਸਰਵਿਸ ਮਹੁੱਇਆ ਕਰਵਾਉਣ ਦੀ ਭਾਈਚਾਰਾ ਆਧਾਰਿਤ ਸੇਵਾ ਵਜੋਂ ਇਹ ਅੰਬੂਸਾਇਕਲ ਸੇਵਾ ਸ਼ੁਰੂ ਕੀਤੀ ਸੀ। ਉਨਾਂ ਕਿਹਾ ਕਿ ਗੁਰੂਗ੍ਰਾਮ ਅਤੇ ਫਰੀਦਾਬਾਦ ਸ਼ਹਿਰਾਂ ਵਿਚ ਆਬਾਦੀ ਦੇ ਉੱਚ ਘਣਤਾ ਦੇ ਮੱਦੇਨਜ਼ਰ ਇੰਨਾਂ ਸ਼ਹਿਰਾਂ ਵਿਚ ਇਸ ਸੇਵਾ ਦੀ ਵੱਡੇ ਪੈਮਾਨੇ 'ਤੇ ਲੋਂੜ ਹੈ। ਇਹ ਐਂਬੂਸਾਇਕਲ ਅਜਿਹੀ ਮੋਟਰਸਾਇਲ ਹੈ, ਜੋ ਇਹ ਯਕੀਨੀ ਕਰਦੀ ਹੈ ਕਿ ਲੋਕਾਂ ਨੂੰ ਐਮਰਜੈਂਸੀ ਸੇਵਾਵਾਂ ਪਹਿਲ ਕੁਝ ਮਿੰਟਾਂ ਦੇ ਅੰਦਰ ਮਹੁੱਇਆ ਹੋਵੇ|
ਸ੍ਰੀ ਮਨੋਹਰ ਲਾਲ ਨੇ ਆਦੇਸ਼ ਦਿੱਤੇ ਕਿ ਸੂਬਾ ਸਰਕਾਰ ਦੇ ਇਕ ਸੀਨੀਅਰ ਆਈਏਐਸ ਅਧਿਕਾਰੀ ਨੂੰ ਸਾਰੇ ਦੇਸ਼ਾਂ ਵਿਚ ਤਾਲਮੇਲ ਅਤੇ ਸੰਪਰਕ ਸਥਾਪਿਤ ਕਰਨ ਲਈ ਇਕ ਨੋਡਲ ਅਧਿਕਾਰੀ ਨਿਯੁਕਤ ਕੀਤਾ ਜਾਵੇ| ਉਨਾਂ ਹਿਕਾ ਕਿ ਹਰਿਆਣਾ ਸ਼ੁਰੂਆਤੀ ਤੌਰ 'ਤੇ ਇਕ ਖੇਤੀਬਾੜੀ ਪ੍ਰਧਾਨ ਸੂਬਾ ਹੈ, ਪਰ ਪਿਛਲੇ ਕੁਝ ਸਾਲਾਂ ਵਿਚ ਇਸ ਨੇ ਉਦਯੋਗਿਕ ਵਿਕਾਸ ਦੇ ਖੇਤਰ ਵਿਚ ਵੀ ਤੇਜੀ ਨਾਲ ਕਦਮ ਚੁੱਕੇ ਹਨ। ਕਾਰੋਬਾਰੀ ਆਸਾਨੀ ਦੇ ਮਾਮਲੇ ਵਿਚ ਹਰਿਆਣਾ ਦੇਸ਼ ਵਿਚ ਤੀਜੇ ਅਤੇ ਉੱਤਰ ਰਾਜਾਂ ਵਿਚ ਪਹਿਲੇ ਨੰਬਰ 'ਤੇ ਹੈ| ਇਹ ਆਟੋਮੋਬਾਇਲ ਉਦਯੋਗ ਦੇ ਮਾਮਲੇ ਵਿਚ ਮੋਹਰੀ ਰਾਜ ਹੈ| ਉਨਾਂ ਕਿਹਾ ਕਿ ਉਦਯੋਗ, ਵਿਮਾਨਨ ਅਤੇ ਖੇਤੀਬਾੜੀ ਦੇ ਖੇਤਰ ਵਿਚ ਕੀਤੀ ਗਈ ਕ੍ਰਾਂਤੀਕਾਰੀ ਪਹਿਲਾਂ ਦੇ ਵਧੀਕ ਰਾਜ ਸਰਕਾਰ ਨੇ ਜਲ ਸਰੰਖਣ ਲਈ ਵੀ ਕਈ ਪਰਿਯੋਜਨਾਵਾਂ ਸ਼ੁਰੂ ਕੀਤੀਆਂ ਹਨ|
ਮੁੱਖ ਮੰਤਰੀ ਮਨੋਹਰ ਲਾਲ ਅਤੇ ਭਾਰਤ ਵਿਚ ਇਜਰਾਇਲ ਦੇ ਰਾਜਦੂਤ ਡਾ. ਰਾਨ ਮਲਕਾ ਅਤੇ ਹਰਿਆਣਾ ਅਤੇ ਇਜਰਾਇਲ ਦੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਮਿਲ ਕੇ ਇਕ ਨਿਗਰਾਨੀ ਕਮੇਟੀ ਗਠਤ ਕਰਨ ਦਾ ਵੀ ਫੈਸਲਾ ਕੀਤਾ ਤਾਂ ਜੋ ਸੂਬੇ ਦੀ ਮੁੱਖ ਪਰਿਯੋਜਨਾਵਾਂ ਨੂੰ ਸਮੇਂ ਢੰਗ ਨਾਲ ਗਤੀ ਦਿੱਤੀ ਜਾ ਸਕੇ| ਇਸ ਗੱਲ 'ਤੇ ਵੀ ਸਹਿਮਤੀ ਹੋਈ ਕਿ ਖੇਤੀਬਾੜੀ, ਬਾਗਵਾਨੀ ਅਤੇ ਜਲ ਸਰੰਖਣ ਦੇ ਖੇਤਰ ਵਿਚ ਇਜਰਾਇਲ ਦੀ ਮਦਦ ਨਾਲ ਲਾਗੂ ਕੀਤੀ ਜਾ ਰਹੀ ਪਰਿਯੋਜਨਾਵਾਂ ਦੇ ਸਮੇਂ 'ਤੇ ਚੱਲਣ ਲਈ ਪਹਿਲਾਂ ਤੋਂ ਹੀ ਕੰਮ ਸਮੂਹ ਗਠਿਤ ਕੀਤੇ ਗਏ ਹਨ, ਸਾਇਬਰ ਸੁਰੱਖਿਆ, ਮਾਂ-ਭੂਮੀ ਸੁਰੱਖਿਆ, ਹਵਾਬਾਜੀ ਅਤੇ ਉਦਯੋਗ ਦੇ ਖੇਤਰਾਂ ਵਿਚ ਵੀ ਅਜਿਹੇ ਕੰਮ ਸਮੂਹ ਗਠਿਤ ਕੀਤੇ ਜਾਣੇ ਚਾਹੀਦੇ ਹਨ|
ਭਾਰਤ ਵਿਚ ਇਜ਼ਰਾਇਲ ਦੇ ਰਾਜਦੂਤ ਡਾ. ਰਾਨ ਮਲਕਾ ਨੇ ਕਿਹਾ ਕਿ ਹਰਿਆਣਾ ਅਤੇ ਇਰਜਾਇਲ ਵਿਚਕਾਰ ਡੂੰਘਾ ਲਗਾਵ ਹੈ ਅਤੇ ਸੂਬੇ ਵਿਚ ਕਈ ਪਰਿਯੋਜਨਾਵਾਂ ਸ਼ੁਰੂ ਕੀਤੀ ਗਈ ਹੈ| ਉਨਾਂ ਨੇ ਜਲ ਸਰੰਖਣ ਅਤੇ ਗੰਦਾ ਪਾਣੀ ਦੀ ਰਿਸਾਇਕਲਿੰਗ ਖੇਤਰ ਵਿਚ ਆਪਣੀ ਮਾਹਿਰਤਾ ਸਾਂਝਾ ਕਰਨ ਦੀ ਪੇਸ਼ਕਸ਼ ਕਰਦੇ ਹੋਏ ਕਿਹਾ ਕਿ ਉਨਾਂ ਦਾ ਦੇਸ਼ 90 ਫੀਸਦੀ ਤੋਂ ਵੱਧ ਜਲ ਨੂੰ ਰਿਸਾਇਕਲ ਕਰਦਾ ਹੈ| ਉਨਾਂ ਨੇ ਸੂਬੇ ਵਿਚ ਵਧੀਆ ਕੇਂਦਰਾਂ ਦੀ ਗਿਣਤੀ ਵੱਧਾਉਣ ਦੀ ਲੋਂੜ 'ਤੇ ਵੀ ਜੋਰ ਦਿੱਤਾ| ਉਨਾਂ ਕਿਹਾ ਕਿ ਭਾਰਤ ਦੁਨਿਆ ਦੀ ਤੇਜੀ ਨਾਲ ਵੱਧਦੀ ਅਰਥ ਵਿਵਸਥਾ ਹੈ ਅਤੇ ਵੱਖ-ਵੱਖ ਖੇਤਰਾਂ ਵਿਚ ਆਪਣਾ ਗਿਆਨ ਤੇ ਤਜੁਰਬਾ ਸਾਂਝਾ ਕਰਕੇ ਇਜਰਾਇਲ ਇਸ ਪ੍ਰਕ੍ਰਿਆ ਵਿਚ ਹਿੱਸੇਦਾਰ ਬਣਾਉਣਾ ਚਾਹੁੰਦਾ ਹੈ| ਉਨਾਂ ਨੇ ਪਿਛਲੇ ਸਾਲ ਇਜਰਾਇਲ ਦਾ ਦੌਰਾ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਵੀ ਪ੍ਰਗਟਾਇਆ|
Comments (0)
Facebook Comments (0)