ਪੰਜਾਬ ਦੇ ਦਲੇਰ ਬਾਸ਼ਿੰਦਿਆਂ ਵਿੱਚ ਗੁਣੀ ਨਿਧਾਨ ਖਾਲਸਾ ਵਸਦਾ ਹੈ - ਸੰਤ ਬਾਬਾ ਸੁੱਖਾ ਸਿੰਘ ਜੀ
Sat 9 Dec, 2023 0ਚੋਹਲਾ ਸਾਹਿਬ, 9 ਦਸੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਪੰਜਾਬ ਦੀ ਧਰਤੀ ਦੇ ਵਸਨੀਕ ਬਾਕੀ ਹਿੰਦੁਸਤਾਨੀਆਂ ਨਾਲੋਂ ਕੁਝ ਵੱਖਰੇ ਜਜ਼ਬੇ, ਹਿੰਮਤ, ਦਲੇਰੀ ਤੇ ਉਤਸ਼ਾਹ ਨਾਲ ਧੁਰੋਂ ਨਿਵਾਜੇ ਹੋਏ ਹਨ, ਜਿਸ ਨਾਲ ਇਹਨਾਂ ਦੀ ਵੱਖਰੀ ਪਹਿਚਾਣ ਪੂਰੀ ਦੁਨੀਆਂ ਵਿੱਚ ਬਣੀ ਹੋਈ ਹੈ। ਇਹ ਸੱਚਮੁੱਚ ਮੌਤ ਨੂੰ ਮਖੌਲਾਂ ਕਰਨ ਵਾਲੀ ਕੌਮ ਹੈ। ਪਿਆਰ ਨਾਲ ਭਾਵੇਂ ਕੋਈ ਗੁਲਾਮੀ ਕਰਾ ਲਵੇ, ਕਿਸੇ ਦਾ ਧੱਕਾ ਇਹ ਬਰਦਾਸ਼ਤ ਨਹੀਂ ਕਰਦੇ। ਟੁੱਟੇ ਦਰਿਆਵਾਂ ਦੇ ਬੰਨ ਬੰਨਣ ਵੇਲੇ ਸਾਰੇ ਪੰਜਾਬ ਨੇ ਬੜੀ ਹਿੰਮਤ ਤੇ ਦਲੇਰੀ ਦਾ ਸਬੂਤ ਦਿੱਤਾ ਹੈ। ਮਹੀਨਿਆਂ ਦੇ ਕੰਮਾਂ ਨੂੰ ਦਿਨਾਂ ਵਿੱਚ ਕਰਕੇ ਵਿਖਾਇਆ ਹੈ। ਇਸ ਪਵਿੱਤਰ ਭਾਵਨਾ ਦੇ ਪਿੱਛੇ ਗੁਰੂ-ਪਿਆਰ ਦੀ ਸ਼ਕਤੀ ਕੰਮ ਕਰਦੀ ਹੈ। ਇਥੋਂ ਦੇ ਬਾਸ਼ਿੰਦਿਆਂ ਵਿੱਚ ਦਸ਼ਮੇਸ਼ ਪਿਤਾ ਦੇ ਸੱਜੇ ਹੋਏ ਖਾਲਸੇ ਦੇ ਗੁਣ ਹਨ। ਖਾਲਸਾ ਗੁਣੀ ਨਿਧਾਨ ਹੁੰਦਾ ਹੈ। ਏਥੇ ਕਿਸੇ ਕਿਸਮ ਕੋਈ ਦੀ ਘਾਟ ਨਹੀਂ,ਅਗਰ ਇਸ ਨੂੰ ਸਹੀ ਦਿਸ਼ਾ ਮਿਲ ਜਾਵੇ, ਤਾਂ ਵੱਡੇ ਤੋਂ ਵੱਡੇ ਕੰਮ ਵੀ ਇਹਨਾਂ ਅੱਗੇ ਅੜ ਨਹੀਂ ਸਕਦੇ।ੌ ਇਹ ਸ਼ਬਦ ਸੰਤ ਬਾਬਾ ਸੁੱਖਾ ਸਿੰਘ ਸਰਹਾਲੀ ਸਾਹਿਬ ਵਾਲਿਆਂ ਨੇ ਅੱਜ ਪਿੰਡ ਰੱਤਾ ਗੁੱਦਾ ਵਿੱਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਹੇ। ਅੱਜ ਪਿੰਡ ਵਾਲਿਆਂ ਵੱਲੋਂ ਮਹਾਂਪੁਰਖਾਂ ਨੂੰ ਸੱਦਾ ਪੱਤਰ ਭੇਜ ਕੇ ਬੁਲਾਇਆ ਗਿਆ, ਅਤੇ ਉਹਨਾਂ ਦੀਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ।ਬੇਅੰਤ ਸੰਗਤਾਂ ਦਾ ਇਕੱਠ ਸੀ, ਗ੍ਰਾਮ ਪੰਚਾਇਤ ਅਤੇ ਸਿੱਖ ਸੰਗਤਾਂ ਨੇ ਜੁੜ ਕੇ ਮਹਾਂਪੁਰਖਾਂ ਨੂੰ ਸਨਮਾਨਿਤ ਕੀਤਾ ਅਤੇ ਸੇਵਾ ਦੇ ਮੌਕੇ ਬਖਸ਼ਣ ਲਈ ਧੰਨਵਾਦ ਵੀ ਕੀਤਾ। ਇਸ ਮੌਕੇ ਤੇ ਸੰਗਤ ਵਿਚ ਇਲਾਕੇ ਦੇ ਜਾਣੇ-ਪਛਾਣੇ ਪਤਵੰਤੇ ਜਥੇਦਾਰ ਬਲਵਿੰਦਰ ਸਿੰਘ, ਜਥੇਦਾਰ ਸਤਨਾਮ ਸਿੰਘ, ਗੁਰਸਿਮਰਨ ਸਿੰਘ, ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਅਵਤਾਰ ਸਿੰਘ, ਸਰਦਾਰਾ ਸਿੰਘ, ਡਾ। ਗੁਰਸੇਵਕ ਸਿੰਘ, ਕਾਰਜ ਸਿੰਘ ਫੌਜੀ ਵੀ ਹਾਜ਼ਰ ਸਨ।
Comments (0)
Facebook Comments (0)