
ਪੰਜਾਬ ਸਿਵਲ ਸਕੱਤਰੇਤ ਤੋਂ ਚੇਤਨਾ ਮਾਰਚ ਕੱਢਿਆ
Thu 6 Sep, 2018 0
ਚੰਡੀਗੜ੍ਹ, 6 ਸਤੰਬਰ 2018 -
ਸਰਕਾਰੀ ਮੁਲਾਜ਼ਮ, ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਤੋਂ ਦੋ-ਪਹੀਆ ਵਾਹਨਾਂ ਨਾਲ ਮਾਰਚ ਦੇ ਰੂਪ ਵਿਚ ਰਵਾਨਾ ਹੋ ਗੲੇ ਹਨ, ਇਹ ਮਾਰਚ ਪੰਜਾਬ ਅਤੇ ਚੰਡੀਗੜ੍ਹ ਦੇ ਮੁਲਾਜ਼ਮਾਂ ਦੇ ਸਾਂਝੇ ਮੁਲਾਜ਼ਮ ਮੰਚ ਵੱਲੋਂ ਕੱਢਿਆ ਜਾ ਰਿਹਾ ਹੈ।ਮੁਖ ਕਨਵੀਨਰ ਅਤੇ ਕੋਅਾਰਡੀਨੇਟਰ ਸ. ਸੁਖਚੈਨ ਸਿੰਘ ਖਹਿਰਾ ਨੇ ਦਸਿਅਾ ਕਿ ਪੰਜਾਬ ਸਿਵਲ ਸਕੱਤਰੇਤ ਤੋਂ ਇਹ ਚੇਤਨਾ ਮਾਰਚ ਮਿੰਨੀ ਸਕੱਤਰੇਤ ਅਤੇ ਫਿਰ ਉੱਥੋਂ ਜਲ ਸਰੋਤ ਵਿਭਾਗ ਸੈਕਟਰ-18, ਵਿੱਤ ਯੋਜਨਾ ਭਵਨ ਸੈਕਟਰ-33, ਸਿਹਤ ਵਿਭਾਗ ਦਫਤਰ ਸੈਕਟਰ 34, ਸਥਾਨਕ ਸਰਕਾਰਾਂ ਦਫਤਰ ਸੈਕਟਰ 35, ਤਕਨੀਕੀ ਸਿੱਖਿਆ ਦਫਤਰ ਸੈਕਟਰ 36 ਵਿਖੇ ਜਾ ਕੇ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦੀਆਂ ਵਧੀਕੀਆਂ ਪ੍ਰਤੀ ਜਾਗਰੂਕ ਕਰੇਗਾ ਅਤੇ ਭਵਿੱਖ ਵਿਚ ਕੀਤੀਆਂ ਜਾਣ ਵਾਲੀਆਂ ਮਹਾਂ-ਰੈਲੀਆਂ ਲਈ ਉਨ੍ਹਾਂ ਨੂੰ ਲਾਮਬੰਦ ਕਰੇਗਾ।ਇਸ ਮਾਰਚ ਵਿਚ ਮੁਹਾਲੀ ਤੋਂ ਵੀ ਵੱਖ ਵੱਖ ਦਫ਼ਤਰਾਂ ਦੇ ਮੁਲਾਜ਼ਮ ਵੱਡੀ ਸੰਖਿਆ ਵਿਚ ਪਹੁੰਚ ਰਹੇ ਹਨ। ਜਿਹੜੇ ਵੀ ਦਫ਼ਤਰ ਵਿਚ ਇਹ ਮਾਰਚ ਜਾ ਰਿਹਾ ਹੈ, ਉੱਥੋਂ ਦੇ ਮੁਲਾਜ਼ਮ ਵੀ ਆਪਣੇ ਸਕੂਟਰਾਂ ਮੋਟਰਸਾਈਕਲਾਂ ਨਾਲ ਇਸ ਮਾਰਚ ਵਿਚ ਸ਼ਾਮਿਲ ਹੋ ਰਹੇ ਹਨ।
Comments (0)
Facebook Comments (0)