ਵਿਿਦਆਰਥੀਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਨ ਦੇ ਉਪਰਾਲੇ ਤਹਿਤ ਤੀਆਂ ਦਾ ਤਿਉਹਾਰ ਮਨਾਇਆਂ ਗਿਆਂ।

ਵਿਿਦਆਰਥੀਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਨ ਦੇ ਉਪਰਾਲੇ ਤਹਿਤ ਤੀਆਂ ਦਾ ਤਿਉਹਾਰ ਮਨਾਇਆਂ ਗਿਆਂ।

ਚੋਹਲਾ ਸਾਹਿਬ 3 ਅਗਸਤ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਦੀ ਸਥਾਪਨਾ ਸੰਨ 1970 ਵਿੱਚ ਸੰਤ ਬਾਬਾ ਤਾਰਾ ਸਿੰਘ ਜੀ, ਕਾਰ ਸੇਵਾ ਸਰਹਾਲੀ ਸਾਹਿਬ ਵਾਲਿਆਂ ਵੱਲੋਂ ਕੀਤੀ ਗਈ ਸੀ। ਇਸ ਕਾਲਜ ਦੇ ਮੌਜੂਦਾ ਸਰਪ੍ਰਸਤ ਸੰਤ ਬਾਬਾ ਸੁੱਖਾ ਸਿੰਘ ਕਾਰ ਸੇਵਾ  ਸਰਹਾਲੀ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਇਹ ਕਾਲਜ ਵਿਿਦਆਂ ਦਾ ਚਾਨਣ  ਫੈਲਾਉਣ ਦੇ ਨਾਲ ਨਾਲ ਇਲਾਕੇ ਵਿੱਚ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਵੀ ਵਧੀਆ ਢੰਗ ਨਾਲ ਨਿਭਾ ਰਿਹਾ ਹੈ ਇਲਾਕੇ ਦੀ ਇਸ ਸਿਰਮੌਰ ਸੰਸਥਾ ਦਾ ਉਦੇਸ਼ ਨਾ ਕੇਵਲ ਉਚ ਪੱਧਰ ਦੀ ਸਿੱਖਿਆ ਮੁਹਈਆ ਕਰਵਾਉਣਾ ਹੈ ਸਗੋਂ ਵਿਿਦਆਰਥੀਆਂ ਦੇ ਸਰਬਪੱਖੀ ਵਿਕਾਸ ਵੱਲ ਵੀ ਉਚੇਚੇ ਤੌਰ ਤੇ ਧਿਆਨ ਦਿੱਤਾ ਜਾਂਦਾ ਹੈ।ਵਿਿਦਆਰਥੀਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਨ ਦੇ ਉਪਰਾਲੇ ਤਹਿਤ ਸੱਭਿਆਚਾਰ ਦੇ ਅਨਿੱਖੜਵੇਂ ਅੰਗ ਤੀਆਂ ਦਾ ਤਿਉਹਾਰ ਮਨਾਇਆਂ ਗਿਆਂ।  ਇਸ ਸੰਸਥਾ ਨੇ ਸਮੇਂ-ਸਮੇਂ ‘ਤੇ ਹਰੇਕ ਖੇਤਰ ਅਕਾਦਮਿਕ, ਸਭਿਆਚਾਰ ਤੇ ਖੇਡਾਂ ਵਿੱਚ ਮੱਲਾਂ ਮਾਰੀਆ ਹਨ। ਪੜ੍ਹਾਈ ਦੇ ਨਾਲ-ਨਾਲ ਵਿਿਦਆਰਥੀਆ ਦੇ ਬੌਧਿਕ ਤੇ ਮਾਨਸਿਕ ਵਿਕਾਸ ਲਈ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣਾ ਬਹੁਤ ਜਰੂਰੀ ਹੈ। ਇਸੇ ਤਵਾਜਨ ਨੂੰ  ਬਣਾਈ ਰੱਖਣ ਲਈ ਕਾਲਜ ਦੇ ਵਿਹੜੇ ਵਿੱਚ ਤੀਆਂ  ਦੇ ਤਿਉਹਾਰ ਦੀਆਂ ਰੌਣਕਾਂ ਲੱਗੀਆਂ। ਕਾਲਜ ਦੀਆਂ ਵਿਿਦਆਰਥਣਾਂ  ਨੇ ਗਿੱਧੇ-ਭੰਗੜੇ ਦੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤੇ। ਗਿੱਧੇ ਵਿੱਚ ਸਾਵਣ ਮਹੀਨੇ ਦੀ ਉਸਤਤ ਨਾਲ ਸੰਬਧਿਤ ਬੋਲੀਆਂ ਪਾਈਆਂ ਤੇ ਗੀਤ ਗਾਏ ਗਏ। ਇਸ ਮੌਕੇ ਲੜਕੀਆਂ ਦੇ ਮਹਿੰਦੀ ਅਤੇ ਫੁਲਕਾਰੀ ਦੀ ਕਢਾਈ ਦੇ ਮੁਕਾਬਲੇ ਕਰਵਾਏ ਗਏ। ਕਾਲਜ ਦੇ ਪ੍ਰਿੰਸੀਪਲ ਡਾ: ਜਸਬੀਰ ਸਿੰਘ ਗਿੱਲ ਨੇ ਵਿਿਦਆਰਥੀਆ  ਨੂੰ ਸੰਬੋਧਿਤ ਕਰਦੇ ਹੋਇਆ ਦੱਸਿਆ ਕਿ ਧੀਆਂ ਤੇ ਤ੍ਰਿੰਝਣਾ ਦਾ ਆਪਸ ਵਿੱਚ ਬਹੁਤ ਗੂੜਾ ਰਿਸ਼ਤਾ ਹੈ। ਉਹਨਾਂ ਨੇ ਇਹ ਵੀ ਅਪੀਲ ਕੀਤੀ ਕਿ ਵਿਿਦਆਰਥੀ ਆਪਣੇ ਇਸ ਅਮੀਰ ਵਿਰਸੇ ਨਾਲ ਜੁੜ ਕੇ ਰਹਿਣ। ਪ੍ਰਬੰਧਕੀ ਕਮੇਟੀ ਦੇ ਆਨਰੇਰੀ ਸਕੱਤਰ ਸ੍ਰ ਹਰਜਿੰਦਰ ਸਿੰਘ ਬਿੱਲੀਆਂਵਾਲਾ ਨੇ ਦੱਸਿਆ ਕਿ ਸਾਵਣ ਮਹੀਨੇ ਲੜਕੀਆਂ ਤੀਆਂ ਦੇ ਤਿਉਹਾਰ ਮੌਕੇ ਇਕੱਠੀਆਂ ਹੋ ਕੇ ਬੋਲੀਆਂ ਰਾਹੀ ਆਪਣੇ ਮਨ ਦੇ ਭਾਵ ਸਾਂਝੇ ਕਰਦੀਆ ਹਨ ਤੇ ਇਸ ਤਿਉਹਾਰ ਦੀ ਪੰਜਾਬ ਦੇ ਸੱਭਿਆਚਾਰ ਵਿੱਚ ਬਹੁਤ ਅਹਿਮੀਅਤ ਹੈ। ਉਨ੍ਹਾਂ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਅਸੀ ਆਪਣੇ ਵਿਰਸੇ ਨੂੰ ਸਾਂਭ ਕੇ ਰੱਖੀਏ। ਇਸ ਮੌਕੇ ਕਾਲਜ ‘ਤੇ ਜਸਵਿੰਦਰ ਸਿੰਘ ਮੋਹਨਪੁਰਾ, ਸਮੂਹ ਵਿਿਦਆਰਥੀ ਤੇ ਸਟਾਫ਼ ਨੇ ਰਲ ਕੇ ਤੀਆਂ ਦੇ ਪ੍ਰੋਗਰਾਮ ਦੀ ਸ਼ੋਭਾ ਵਧਾਈ।