ਕਮਿਊਨਿਟੀ ਹੈਲਥ ਸੈਂਟਰ ਮੀਆਂਵਿੰਡ ਵਲੋਂ ਮਿਸ਼ਨ ਫਤਿਹ ਤਹਿਤ ਲੋਕਾਂ ਨੂੰ ਵੰਡੇ ਕੋਵਿਡ 19 ਸੰਬੰਧੀ ਜਾਗਰੂਕਤਾ

ਕਮਿਊਨਿਟੀ  ਹੈਲਥ ਸੈਂਟਰ ਮੀਆਂਵਿੰਡ ਵਲੋਂ ਮਿਸ਼ਨ ਫਤਿਹ ਤਹਿਤ ਲੋਕਾਂ ਨੂੰ ਵੰਡੇ ਕੋਵਿਡ 19  ਸੰਬੰਧੀ ਜਾਗਰੂਕਤਾ

ਮੀਆਂਵਿੰਡ, ਜੂਨ 24, 2020 (ਪਰਮਿੰਦਰ ਚੋਹਲਾ, ਰਕੇਸ਼ ਬਾਵਾ)

ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ  ਤਹਿਤ ਜਿਲਾ ਤਰਨ ਤਰਨ ਵਿਚ ਮਿਸ਼ਨ ਫਤਿਹ ਦੀ ਮੁਹਿੰਮ ਡਿਪਟੀ ਕਮਿਸ਼ਨਰ ਸ.ਕੁਲਵੰਤ ਸਿੰਘ ਅਤੇ ਸਿਵਲ ਸਰਜਨ ਡਾ. ਅਨੂਪ ਕੁਮਾਰ ਜੀ ਦੀ ਯੋਗ ਅਗਵਾਈ ਵਿਚ ਚਲਾਈ ਜਾ ਰਹੀ ਹੈ ਜਿਸਦੇ ਤਹਿਤ ਅੱਜ ਦਿਨ ਬੁਧੱਵਰ ਨੂੰ  ਕਮਿਊਨਿਟੀ ਹੈਲਥ ਸੈਂਟਰ ਮੀਆਂਵਿੰਡ ਵਿਖੇ ਮਿਸ਼ਨ ਫਤਿਹ ਤਹਿਤ ਕੋਵਿਡ 19 ਬਾਰੇ ਜਾਗਰੂਕਤਾ ਅਭਿਆਨ ਚਲਾਇਆ  ਗਿਆ ਜਿਸ ਦੌਰਾਨ ਬਲਾਕ ਮੀਆਂਵਿੰਡ ਦੇ ਵੱਖ ਵੱਖ ਸਿਹਤ ਕੇੰਦਰ ਵਿਚ ਜਾਗਰੂਕਤਾ ਪਰਚੇ ਵੰਡੇ ਗਏ |

ਬਲਾਕ ਪੱਧਰ ਤੇ ਇਹ ਮੁਹਿੰਮ ਸੀਨੀਅਰ ਮੈਡੀਕਲ ਅਫਸਰ ਡਾ. ਨਵੀਨ ਖੁੰਗਰ ਵਲੋਂ ਆਪਣੇ ਦਫ਼ਤਰੀ ਸਟਾਫ ਨਾਲ ਸ਼ੁਰੂ ਕੀਤੀ ਅਤੇ ਬਲਾਕ ਦੇ ਵੱਖ ਵੱਖ ਸਿਹਤ ਕੇਂਦਰਾਂ ਵਿਚ ਆਏ ਹੋਏ ਲੋਕਾਂ ਨੂੰ ਮਿਸ਼ਨ ਫਤਿਹ ਬਾਰੇ ਜਾਣਕਾਰੀ ਦਿੰਦੇ ਹੋਏ ਓਹਨਾ ਨੂੰ ਕੋਰੋਨਾ ਸੰਬੰਧੀ ਜਾਗਰੂਕ ਕੀਤਾ ਗਿਆ | ਇਸ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਨਵੀਨ ਖੁੰਗਰ ਨੇ ਕਿਹਾ ਕੋਰੋਨਾ ਨੂੰ ਹਰਾਉਣ ਲਈ ਮਿਸ਼ਨ ਫ਼ਤਹਿ ਤਹਿਤ ਵੱਧ ਤੋਂ ਵੱਧ ਲੋਕਾਂ ਦਾ ਇਸ ਮਿਸ਼ਨ ਨਾਲ ਜੁੜਨਾ ਜਰੂਰੀ ਹੈ | ਕਿਉਂਕਿ ਮਿਸ਼ਨ ਫਤਿਹ ਪੰਜਾਬ ਵਾਸੀਆਂ ਦੀ ਕੋਵਿਦ 19 ਮਹਾਮਾਰੀ ਨੂੰ ਹਰਾਉਣ ਦੀ ਇਕ ਕੋਸ਼ਿਸ਼ ਹੈ ਅਤੇ ਇਹ ਲੋਕਾਂ ਦੀ, ਲੋਕਾਂ ਵਲੋਂ ਤੇ ਲੋਕਾਂ ਲਈ ਬਣਾਈ ਗਈ ਲਹਿਰ ਹੈ | ਓਹਨਾ ਕਿਹਾ ਕਿ ਕੋਵਿਡ 19 ਤਹਿਤ ਇਹਨਾਂ ਨਿਰਦੇਸ਼ਾ ਦੀ ਪਾਲਣਾ ਕਰਨਾ ਅਤਿ ਜਰੂਰੀ ਹੈ ਕੋਈ ਵੀ ਚੀਜ ਛੂਹਣ ਤੋਂ ਬਾਅਦ ਹੱਥ  ਜਰੂਰ ਧੋਵੋ, ਸਮੇਂ ਸਮੇਂ ਤੇ ਹੱਥ ਧੋਂਦੇ ਰਹੋ, ਘਰੋਂ ਬਾਹਰ ਜਾਣ ਲੱਗਿਆ ਮੂੰਹ ਮਾਸਕ ਨਾਲ ਢੱਕ ਕੇ ਬਾਹਰ ਜਾਓ, ਇਕ ਦੂਜੇ ਤੋਂ ਸਮਾਜਿਕ ਦੂਰੀ ਬਣਾ ਕੇ ਰੱਖੋ ਤਾਂਜੋ ਕੋਰੋਨਾ ਵਾਇਰਸ ਦੇ ਫੈਲਾਵ ਨੂੰ ਰੋਕਿਆ ਜਾ ਸਕੇ | ਓਹਨਾ ਕਿਹਾ ਬਹੁਤ ਸਾਰੇ ਲੋਕ ਅਜੇ ਵੀ ਇਸ ਮਹਾਮਾਰੀ ਤੋਂ ਬੇਪ੍ਰਵਾਹ ਸੜਕਾਂ  ਤ ਬਿਨਾ ਮਾਸਕ ਤੋਂ ਨਜ਼ਰ ਆਉਂਦੇ ਹਨ ਅਤੇ ਸਮਾਜਿਕ ਦੂਰੀ ਬਰਕਰਾਰ ਨਹੀਂ ਰੱਖ ਰਹੇ ਜੋ ਕਿ ਸਮਾਜ ਲਈ ਬਹੁਤ ਘਾਤਕ ਹੈ | ਇਸ ਲਈ ਮਿਸ਼ਨ ਫਤਿਹ ਨੂੰ ਫਤਿਹ ਕਰਨ ਲਈ ਹਰੇਕ ਪੰਜਾਬੀ ਦਾ ਫਰਜ ਹੈ ਕਿ  ਸਰਕਾਰ ਵਲੋਂ ਸਮੇਂ ਸਮੇਂ ਤੇ ਜਾਰੀ ਕੀਤੀਆਂ ਜਾਣ ਵਾਲੀਆਂ ਹਿਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ |

ਇਸ ਮੌਕੇ ਮੈਡੀਕਲ ਅਫਸਰ ਡਾ. ਵਿਮਲ ਵੀਰ, ਸੀਨੀਅਰ ਸਹਾਇਕ ਰਵਿੰਦਰਪਾਲ ਸਿੰਘ, ਬਲਾਕ ਏਕ੍ਸਟੈਂਸ਼ਨ ਐਜੂਕੇਟਰ ਸੌਰਵ ਸ਼ਰਮਾ, ਐਸ.ਆਈ ਹਰਜੀਤ ਸਿੰਘ, ਜੋਗਿੰਦਰ ਸਿੰਘ, ਐਲ.ਐਚ.ਵੀ ਪਰਮਜੀਤ ਕੌਰ, , ਕੰਵਲਜੀਤ ਸਿੰਘ ਕੰਪਿਊਟਰ ਅਪਰੇਟਰ, ਹਰਮਨ ਸੂਚਨਾ ਸਹਾਇਕ, ਏ.ਐਨ.ਐਮ ਮਨਦੀਪ ਕੌਰ ਸਹਿਤ ਸਮੂਹ ਸਟਾਫ ਮੌਜੂਦ ਸੀ |