ਸੇਵਾ ਕੇਂਦਰ ਭਿੱਖੀਵਿੰਡ ਦੀ ਫਿੰਗਰ ਪ੍ਰਿੰਟ ਮਸ਼ੀਨ ਹੋਈ ਖ਼ਰਾਬ ਮਹਿਕਮਾ ਤੁਰੰਤ ਕਾਰਵਾਈ ਕਰੇ ਗੁਲਸ਼ਨ ਭਿੱਖੀਵਿੰਡ
Sat 22 Jun, 2019 0ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ,
ਸੇਵਾ ਕੇਂਦਰ ਵਿਖੇ ਲੋਕਾਂ ਦੀ ਸਹੂਲਤ ਲਈ ਸ਼ੁਰੂ ਕੀਤੀਆਂ ਗਈਆਂ ਸਮਾਜ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਲੋਕ ਜਦੋ ਸਵੇਰੇ ਸੇਵਾ ਕੇਂਦਰ ਭਿੱਖੀਵਿੰਡ ਵਿਖੇ ਪਹੁੰਚਦੇ ਹਨ,ਤਾ ਦਫਤਰ ਦੀ ਫਿੰਗਰ ਪ੍ਰਿੰਟ ਮਸ਼ੀਨ ਖ਼ਰਾਬ ਹੋਣ ਦੇ ਕਾਰਨ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ,ਜਦੋਂ ਕਿ ਪ੍ਰਸ਼ਾਸਨ ਬੇਖਬਰ ਹੈ ਲੋਕ ਪ੍ਰੇਸ਼ਾਨ ਹਨ !ਇਸ ਖ਼ਰਾਬ ਮਸ਼ੀਨ ਬਾਰੇ ਸੇਵਾ ਕੇਂਦਰ ਭਿੱਖੀਵਿੰਡ ਦੇ ਇੰਚਾਰਜ ਸੁਰਿੰਦਰਪਾਲ ਸਿੰਘ ਨਾਲ ਗਲ ਕਰਨ ਤੇ ਉਨ੍ਹਾਂ ਨੇ ਕਿਹਾ ਇਸ ਮੁਸ਼ਕਿਲ ਸਬੰਧੀ ਮਹਿਕਮੇ ਨੂੰ ਲਿਖਤੀ ਜਾਣਕਾਰੀ ਭੇਜੀ ਗਈ ਹੈ, ਮਹਿਕਮੇ ਵੱਲੋਂ ਕਾਰਵਾਈ ਕਰਨ ਤੇ ਮੁਸ਼ਕਿਲ ਦਾ ਹੱਲ ਹੋ ਜਾਵੇਗਾ !
ਇਸ ਮੁਸ਼ਕਿਲ ਤੇ ਗੱਲ ਕਰਦਿਆਂ ਰੰਗਲਾ ਪੰਜਾਬ ਫਰੈਂਡਜ਼ ਕਲੱਬ ਭਿੱਖੀਵਿੰਡ ਦੇ ਆਗੂ ਗੁਲਸ਼ਨ ਕੁਮਾਰ ਨੇ ਜ਼ਿਲ੍ਹਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਦਾ ਵਿਸ਼ੇਸ਼ ਧਿਆਨ ਦਿਵਾਉਂਦਿਆਂ ਫਿੰਗਰ ਪ੍ਰਿੰਟ ਵਾਲੀ ਮਸ਼ੀਨ ਨੂੰ ਤੁਰੰਤ ਠੀਕ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਲੋਕ ਦੂਰੋਂ ਦੂਰੋ ਪਿੰਡਾਂ ਵਿੱਚੋਂ ਚੱਲ ਕੇ ਆਉਂਦੇ ਹਨ ਤੇ ਮਸ਼ੀਨ ਖਰਾਬ ਹੋਣ ਦੇ ਕਾਰਨ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ ! ਉਨ੍ਹਾਂ ਨੇ ਭਿੱਖੀਵੰਡ ਸੇਵਾ ਕੇਂਦਰ ਵਿਖੇ ਫਿੰਗਰ ਪ੍ਰਿੰਟ ਮਸ਼ੀਨ ਨਵੀਂ ਲਾਉਣ ਦੇ ਨਾਲ ਸਟਾਫ਼ ਵਧਾਉਣ ਦੀ ਮੰਗ ਕੀਤੀ !
Comments (0)
Facebook Comments (0)