ਮੰਗਤਿਆਂ ਦੇ ਰੂਪ ਵਿਚ ਘੰੁਮਦੇ ਲੋਕਾਂ ਦੀ ਹੋਵੇ ਬਾਰੀਕੀ ਨਾਲ ਜਾਂਚ
Sat 27 Apr, 2019 0ਭਿੱਖੀਵਿੰਡ 27 ਅਪ੍ਰੈਲ
(ਹਰਜਿੰਦਰ ਸਿੰਘ ਗੋਲ੍ਹਣ)
ਦੇਸ਼ ਭਾਰਤ ਅੰਦਰ ਅੱਜ ਕਰੋੜਾਂ ਲੋਕ ਸਿਰ `ਤੇ ਛੱਤ ਨਾ ਹੋਣ ਤੇ ਭੁੱਖੇ ਢਿੱਡ ਸੜਕਾਂ `ਤੇ ਸੌਣ ਲਈ ਮਜਬੂਰ ਹਨ, ਜਦੋਂ ਕਿ ਚੱਲਣ-ਫਿਰਨ ਤੋਂ ਅਸਮਰੱਥ ਲੋਕ ਆਪਣਾ ਢਿੱਡ ਭਰਨ ਲਈ ਦਸਾਂ-ਨੁਹੰਆਂ ਦੀ ਕਿਰਤ ਕਰਕੇ ਆਪਣਾ ਪਰਿਵਾਰ ਪਾਲ ਰਹੇ ਹਨ। ਉਥੇ ਦੂਜੇ ਪਾਸੇ ਕੁਝ ਐਸੇ ਲੋਕ ਵੀ ਹਨ, ਜੋ ਸਰੀਰਿਕ ਤੌਰ `ਤੇ ਫਿੱਟ ਹੋਣ ਦੇ ਬਾਵਜੂਦ ਵੀ ਮੰਗਦਿਆਂ ਦੇ ਭੇਸ ਵਿਚ ਲੋਕਾਂ ਦੇ ਘਰਾਂ ਵਿਚ ਮੰਗਦੇ ਆਮ ਵੇਖੇ ਜਾ ਸਕਦੇ ਹਨ। ਇਹੀ ਲੋਕ ਦਿਨ ਸਮੇਂ ਗਲੀਆਂ-ਬਜਾਰਾਂ ਵਿਚ ਮੰਗਤਿਆਂ ਦੇ ਰੂਪ ਵਿਚ ਦਿਖਾਈ ਦਿੰਦੇ ਹਨ ਤੇ ਰਾਤ ਸਮੇਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਪ੍ਰਸ਼ਾਸ਼ਨ ਦੇਅੱਖਾਂ ਵਿਚ ਘੱਟਾ ਪਾ ਰਹੇ ਹਨ, ਜਦੋਂ ਕਿ ਪ੍ਰਸ਼ਾਸ਼ਨ ਅਜਿਹੇ ਲੋਕਾਂ ਦੀ ਬਾਰੀਕੀ ਨਾਲ ਜਾਂਚ-ਪੜਤਾਲ ਕਰਨ ਦੀ ਬਜਾਏ ਮੂਕ ਦਰਸ਼ਕ ਬਣਿਆ ਦਿਖਾਈ ਦੇ ਰਿਹਾ ਹੈ।
ਪ੍ਰਸ਼ਾਸ਼ਨ ਅਜਿਹੇ ਵਿਹਲੜ ਲੋਕਾਂ ਨੂੰ ਪਾਏ ਨੱਥ : ਗੁਲਸ਼ਨ ਕੁਮਾਰ
ਇਸ ਮਸਲੇ ‘ਤੇ ਗੱਲ ਕਰਦਿਆਂ ਰੰਗਲਾ ਪੰਜਾਬ ਫਰੈਂਡਜ ਕਲੱਬ ਭਿੱਖੀਵਿੰਡ ਦੇ ਆਗੂ ਗੁਲਸ਼ਨ ਕੁਮਾਰ ਨੇ ਪ੍ਰਸ਼ਾਸ਼ਨ ਦਾ ਧਿਆਨ ਗਲੀਆਂ-ਬਜਾਰਾਂ ਵਿਚ ਮੰਗਦਿਆਂ ਦੇ ਰੂਪ ਵਿਚ ਘੰੁਮਦੇ ਲੋਕਾਂ ਵੱਲ ਦਿਵਾਉਦਿਆਂ ਕਿਹਾ ਕਿ ਇਹਨਾਂ ਲੋਕਾਂ ਦੀ ਬਾਰੀਕੀ ਨਾਲ ਪੜਤਾਲ ਕਰਕੇ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਇਹਨਾਂ ਲੋਕਾਂ ਦੀ ਅਸਲੀਅਤ ਦਾ ਪਤਾ ਲੱਗ ਸਕੇ ਤੇ ਵਿਹੜੇ ਲੋਕਾਂ ਨੂੰ ਨੱਥ ਪੈ ਸਕੇ।
Comments (0)
Facebook Comments (0)