ਬਲਰਾਜ ਸਿੰਘ ਗਿੱਲ ਨੂੰ ਬੀ ਈ ਈ ਦਾ ਚਾਰਜ ਮਿਲਣ ਤੇ ਡਾਕਟਰ ਗਿੱਲ ਵੱਲੋਂ ਕੀਤਾ ਸਨਮਾਨਿਤ।
Thu 22 Aug, 2024 0ਚੋਹਲਾ ਸਾਹਿਬ 22 ਅਗਸਤ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਡਾਕਟਰ ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਕਮਿਉਨਿਟੀ ਹੈਲਥ ਸੈਂਟਰ ਸਰਹਾਲੀ ਕਲਾਂ ਵੱਲੋਂ ਹੈਲਥ ਵਰਕਰ ਬਲਰਾਜ ਸਿੰਘ ਗਿੱਲ ਨੂੰ ਅੱਜ ਬੀ ਈ ਈ ਦਾ ਚਾਰਜ ਦੇਣ ਸਮੇਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਡਾਕਟਰ ਜਤਿੰਦਰ ਸਿੰਘ ਗਿੱਲ ਨੇ ਦੱਸਿਆਂ ਕਿ ਕਮਿਉਨਿਟੀ ਹੈਲਥ ਸੈਂਟਰ ਸਰਹਾਲੀ ਕਲਾਂ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ ਅਤੇ ਇਥੋਂ ਦਾ ਮਿਹਨਤੀ ਸਟਾਫ ਲੋਕਾਂ ਨੂੰ ਸਿਹਤ ਸਬੰਧੀ ਸਮੇਂ ਸਮੇਂ ਤੇ ਜਾਗਰੂਕ ਕਰਦਾ ਰਹਿੰਦਾ ਹੈ ਅਤੇ ਜਰੂਰਤ ਪੈਣ ਤੇ ਤੁਰੰਤ ਮਰੀਜਾਂ ਦੀ ਸਿਹਤਯਾਬੀ ਲਈ ਯਤਨ ਕਰਦਾ ਹੈ।ਉਹਨਾਂ ਦੱਸਿਆ ਕਿ ਅੱਜ ਬਲਰਾਜ ਸਿੰਘ ਗਿੱਲ ਹੈਲਥ ਵਰਕਰ ਨੂੰ ਕਮਿਉਨਿਟੀ ਹੈਲਥ ਸੈਂਟਰ ਸਰਹਾਲੀ ਕਲਾਂ ਦਾ ਚਾਰਜ ਦਿੱਤਾ ਗਿਆ ਤਾਂ ਜੋ ਬਲਾਕ ਅਧੀਨ ਆਉਂਦੇ ਵੱਖ ਵੱਖ ਪਿੰਡਾਂ ਵਿੱਚ ਸਹੀ ਸਮੇਂ ਤੇ ਲੋਕਾਂ ਨੂੰ ਭਿਆਨਕ ਬਿਮਾਰੀਆਂ ਸਬੰਧੀ ਜਾਗਰੂਕ ਕੀਤਾ ਜਾ ਸਕੇ ਅਤੇ ਸਰਕਾਰ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਵੱਖ ਵੱਖ ਸਕੀਮਾਂ ਬਾਰੇ ਵੀ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਸਕੇ।ਇਸ ਸਮੇਂ ਬਲਰਾਜ ਸਿੰਘ ਗਿੱਲ ਨੇ ਡਾਕਟਰ ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਹਨਾਂ ਨੂੰ ਜਿਹੜੀ ਡਿਊਟੀ ਸੌਂਪੀ ਗਈ ਹੈ ਉਹ ਉਸਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।ਇਸ ਸਮੇਂ ਵਿਸ਼ਾਲ ਕੁਮਾਰ ਬੀ ਐਸ ਏ,ਮਨਦੀਪ ਸਿੰਘ ਆਈ ਏ,ਐਸ ਆਈ ਅੰਗਰੇਜ਼ ਸਿੰਘ,ਐਸ ਆਈ ਬਿਕਰਮਜੀਤ ਸਿੰਘ,ਐਸ ਆਈ ਸਤਨਾਮ ਸਿੰਘ,ਰਾਜੀਵ ਕੁਮਾਰ ਹੈਲਥ ਵਰਕਰ ਅਤੇ ਲਖਵਿੰਦਰ ਸਿੰਘ ਲੱਖਾ ਪ੍ਰਧਾਨ ਆਦਿ ਹਾਜਰ ਸਨ।
Comments (0)
Facebook Comments (0)