
ਪਲਾਂਟ ਡਾਕਟਰਜ਼ ਸਰਵਿਸਜ਼ ਐਸੋਸੀਏਸ਼ਨ ਵੱਲੋਂ ਕੀਤਾ ਗਿਆ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਧੰਨਵਾਦ।
Thu 22 Aug, 2024 0
ਚੋਹਲਾ ਸਾਹਿਬ 22 ਅਗਸਤ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿੱਚ ਲੰਮੇ ਸਮੇਂ ਤੋਂ ਰੁਕੀਆਂ ਵਿਭਾਗੀ ਪਦ-ਉੱਨਤੀਆਂ ਨੂੰ ਨੇਪਰੇ ਚਾੜ੍ਹਦੇ ਹੋਏ ਮਾਣਯੋਗ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਰਹਿਨੁਮਾਈ ਹੇਠ ਖੇਤੀਬਾੜੀ ਵਿਕਾਸ ਅਫ਼ਸਰ ਤੋਂ ਖੇਤੀਬਾੜੀ ਅਫ਼ਸਰ ਦੇ ਅਹੁਦੇ ਤੇ ਅਧਿਕਾਰੀਆਂ ਨੂੰ ਪਦ-ਉੱਨਤ ਕੀਤਾ ਗਿਆ । ਇਸ ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਪੀ ਡੀ ਐਸ ਏ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਜਥੇਬੰਦੀ ਦੀ ਇਹ ਮੰਗ ਬੜੇ ਲੰਬੇ ਸਮੇਂ ਤੋਂ ਸੀ , ਜਿਸਨੂੰ ਮਾਣਯੋਗ ਖੇਤੀਬਾੜੀ ਮੰਤਰੀ ਦੇ ਉਪਰਾਲਿਆਂ ਸਦਕਾ ਨੇਪਰੇ ਚਾੜ੍ਹਿਆ ਜਾ ਸਕਿਆ ਹੈ । ਉਹਨਾਂ ਦੱਸਿਆ ਕਿ ਇਹਨਾਂ ਪਦ- ਉੱਨਤੀਆਂ ਨਾਲ ਸਾਰੇ ਅਧਿਕਾਰੀਆਂ ਨੂੰ ਜਿੱਥੇ ਬਣਦੀ ਤਰੱਕੀ ਮਿਲੀ ਹੈ ਉੱਥੇ ਹੀ ਉਹਨਾਂ ਵਿੱਚ ਵਿਭਾਗੀ ਜਿੰਮੇਵਾਰੀਆਂ ਨੂੰ ਹੋਰ ਬਿਹਤਰ ਢੰਗ ਨਾਲ ਨਿਭਾਉਣ ਅਤੇ ਕਿਸਾਨੀ ਸੇਵਾ ਵਿੱਚ ਹਮੇਸ਼ਾ ਅੱਗੇ ਰਹਿਣ ਦਾ ਹੋਰ ਹੌਂਸਲਾ ਮਿਿਲਆ ਹੈ।ਉਹਨਾਂ ਨੇ ਖੇਤੀਬਾੜੀ ਮੰਤਰੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਵਿਸ਼ਵਾਸ਼ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵਿਭਾਗੀ ਮੰਗਾਂ ਅਤੇ ਬਣਦੀਆਂ ਪਦ ਉਨੱਤੀਆਂ ਨੂੰ ਨੇਪਰੇ ਚਾੜ੍ਹਨ ਦਾ ਦੌਰਾ ਇਸੇ ਤਰ੍ਹਾਂ ਜਾਰੀ ਰਹੇਗਾ ।
Comments (0)
Facebook Comments (0)