ਟੀਮ ਇੰਡੀਆ ਦੇ ਸਟਾਰ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਗੌਰਵ ਕਪੂਰ ਨੂੰ ਸ਼ੋਅ' ਬ੍ਰੇਕਫਾਸਟ' ਵਿਦ ਚੈਂਪੀਅਨ' 'ਚ ਆਪਣੀ ਜ਼ਿੰਦਗੀ ਨਾਲ ਜੁੜੀਆਂ ਕੁਝ ਗੱਲਾਂ ਦਾ ਜ਼ਿਕਰ ਕੀਤਾ
Wed 6 Jun, 2018 0ਨਵੀਂ ਦਿੱਲੀ—ਟੀਮ ਇੰਡੀਆ ਦੇ ਸਟਾਰ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਗੌਰਵ ਕਪੂਰ ਨੂੰ ਸ਼ੋਅ' ਬ੍ਰੇਕਫਾਸਟ' ਵਿਦ ਚੈਂਪੀਅਨ' 'ਚ ਆਪਣੀ ਜ਼ਿੰਦਗੀ ਨਾਲ ਜੁੜੀਆਂ ਕੁਝ ਗੱਲਾਂ ਦਾ ਜ਼ਿਕਰ ਕੀਤਾ। ਅਫਗਾਨਿਸਤਾਨ ਦੇ ਖਿਲਾਫ ਹੋਣ ਵਾਲੇ ਇਕ ਮਾਤਰ ਟੈਸਟ ਮੈਚ ਦੇ ਲਈ ਭੁਵਨੇਸ਼ਵਰ ਕੁਮਾਰ ਨੂੰ ਆਰਾਮ ਦਿੱਤਾ ਗਿਆ ਹੈ। ਭੁਵੀ ਨੇ ਸ਼ੋਅ ਦੇ ਦੌਰਾਨ ਦੱਸਿਆ ਕਿ ਮੈਦਾਨ 'ਤੇ ਉਹ ਜ਼ਿਆਦਾਤਰ ਸ਼ਾਂਤ ਹੀ ਰਹਿੰਦੇ ਸਨ, ਪਰ ਭਾਰਤੀ ਟੀਮ 'ਚ ਸ਼ਾਮਲ ਹੋਣ ਦੇ ਬਾਦ ਇਸ਼ਾਂਤ ਸ਼ਰਮਾ ਨੇ ਉਨ੍ਹਾਂ ਦੀਆਂ ਆਦਤਾਂ ਨੂੰ ਬਦਲਣ ਦਾ ਕੰਮ ਕੀਤਾ। ' ਟੀਮ 'ਚ ਸ਼ਾਮਲ ਇਸ਼ਾਂਤ ਸ਼ਰਮਾ ਨੇ ਉਨ੍ਹਾਂ ਦੀ ਬਹੁਤ ਮਦਦ ਕੀਤੀ।' ਭੁਵੀ ਨੇ ਕਿਹਾ ਬਚਪਨ 'ਚ ਉਹ ਪੜਾਈ 'ਚ ਬਹੁਤ ਕਮਜ਼ੋਰ ਸੀ, ਇਸ ਵਜ੍ਹਾ ਕਰਕੇ ਮਾਤਾ-ਪਿਤਾ ਭਵਿੱਖ ਨੂੰ ਲੈ ਕੇ ਬਹੁਤ ਪਰੇਸ਼ਾਨ ਰਹਿੰਦੇ ਸਨ।' ਭੁਵਨੇਸ਼ਵਰ ਕੁਮਾਰ ਆਪਣੀ ਵੱਡੀ ਭੈਣ ਦੇ ਬਹੁਤ ਕਲੋਜ ਹਨ ਅਤੇ ਉਹ ਉਨ੍ਹਾਂ ਨਾਲ ਆਪਣੀਆਂ ਸਾਰੀਆਂ ਗੱਲਾਂ ਸ਼ੇਅਰ ਕਰਦੇ ਹਨ। ਭੁਵਨੇਸ਼ਵਰ ਨੇ ਦੱਸਿਆ ਕਿ ਦਸਵੀਂ ਕਲਾਸ 'ਚ ਬੋਰਡ ਦੇ ਪੇਪਰਾਂ ਦੌਰਾਨ ਅੰਡਰ-15 ਖੇਡ ਰਹੇ ਸਨ। ਭੁਵੀ ਦੀ ਪੜਾਈ ਨੂੰ ਦੇਖਦੇ ਹੋਏ ਕਿਸੇ ਨੂੰ ਉਮੀਦ ਨਹੀਂ ਸੀ ਕਿ ਉਹ ਦਸਵੀਂ ਪਾਸ ਕਰ ਸਕਣਗੇ।ਹਾਲਾਂਕਿ , ਭੁਵੀ ਨੇ ਇਕ ਮਹੀਨੇ ਦੌਰਾਨ ਤਿੰਨ-ਤਿੰਨ ਟਿਊਸ਼ਨਾਂ 'ਚ ਪੜਾਈ ਕੀਤੀ, ਇਸਦੇ ਇਲਾਵਾ ਉਹ ਘਰ 'ਚ ਵੀ ਮਿਹਨਤ ਕਰਨ ਲੱਗੇ। ਭੁਵੀ ਨੂੰ ਇਸ ਮਿਹਨਤ ਦਾ ਫਲ ਨਤੀਜੇ ਦੇ ਰੂਪ 'ਚ ਮਿਲਿਆ ਅਤੇ ਉਹ 60 ਫੀਸਦੀ ਨੰਬਰ ਲੈ ਕੇ ਫਸਟ ਡਿਵੀਜਨ ਨਾਲ ਪਾਸ ਹੋਏ। ਭੁਵੀ ਦੇ ਪਾਸ ਹੋਣ 'ਤੇ ਉਨ੍ਹਾਂ ਦੀ ਭੈਣ ਨੇ ਪੂਰੀ ਗਲੀ 'ਚ ਮਿਠਾਈ ਵੀ ਵੰਡੀ। ਹਾਲਾਂਕਿ ਭੁਵੀ ਦੇ ਮਾਤਾ-ਪਿਤਾ ਚਾਹੁੰਦੇ ਸਨ ਕਿ ਉਹ ਆਪਣਾ ਸਾਰਾ ਧਿਆਨ ਪੜਾਈ 'ਚ ਲਗਾਵੇ ਅਤੇ ਕੁਝ ਬਿਹਤਰ ਕਰੇ। ਭੁਵੀ ਦੇ ਇਸ ਤਰ੍ਹਾਂ ਖੇਡ ਦੇ ਪਿੱਛੇ ਆਪਣਾ ਸਾਰਾ ਸਮਾਂ ਬਰਬਾਦ ਕਰਨਾ ਪਸੰਦ ਨਹੀਂ ਸੀ।
ਭੁਵੀ ਨੇ ਕਿਹਾ ' ਜਦੋਂ ਪਹਿਲੀ ਵਾਰ ਮਾਤਾ-ਪਿਤਾ ਦੇ ਕੋਲ ਕ੍ਰਿਕਟ ਖੇਡਣ ਦੀ ਗੱਲ ਕਰਨ ਗਿਆ ਤਾਂ ਉਨ੍ਹਾਂ ਦੇ ਘਰ ਵਾਲਿਆਂ ਨੇ ਪਾਰਕ 'ਚ ਖੇਡਣ ਦੀ ਸਲਾਹ ਦਿੱਤੀ। ਇਸਦੇ ਬਾਅਦ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਟੇਡੀਅਮ 'ਚ ਟਰੈਨਿੰਗ ਲੈ ਕੇ ਕ੍ਰਿਕਟ ਖੇਡਣਾ ਹੈ। ਇਸ ਗੱਲ ਤੋਂ ਉਹ ਖੁਸ਼ ਨਹੀਂ ਸੀ। ਪਰ ਬੇਟੇ ਦੀ ਖੁਸ਼ੀ ਦੇ ਲਈ ਉਨ੍ਹਾਂ ਨੇ ਆਪਣੀ ਆਗਿਆ ਦੇ ਦਿੱਤੀ। ਦੱਸ ਦਈਏ ਕਿ ਭੁਵਨੇਸ਼ਵਰ ਕੁਮਾਰ ਦਾ ਨਾਮ ਅੱਜ ਵਰਲਡ ਦੇ ਟਾਪ ਕਲਾਸ ਗੇਂਦਬਾਜ਼ਾਂ 'ਚ ਲਿਆ ਜਾਂਦਾ ਹੈ। ਕ੍ਰਿਕਟ 'ਚ ਡੇਥ ਸਪੈਸ਼ਲਿਸਟ ਦੇ ਰੂਪ 'ਚ ਇਕ ਅਲੱਗ ਛਵੀ ਬਣਾਉਣ 'ਚ ਭੁਵੀ ਪੂਰੀ ਤਰ੍ਹਾਂ ਨਾਲ ਕਾਮਯਾਬ ਰਹੇ ਹਨ।
Comments (0)
Facebook Comments (0)