ਟੈਸਟ ਮੈਚ ਵਿੱਚ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਨੀਲ ਵੈਗਨਰ ਨੇ ਇਤਿਹਾਸ ਰਚ ਦਿੱਤਾ
Sun 29 Dec, 2019 0ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾ ਰਹੀ ਹੈ, ਜਿਸਦਾ ਦੂਜਾ ਮੁਕਾਬਲਾ ਮੇਲਬਰਨ ਵਿੱਚ ਖੇਡਿਆ ਜਾ ਰਿਹਾ ਹੈ । ਇਸ ਮੁਕਾਬਲੇ ਵਿੱਚ ਆਸਟ੍ਰੇਲੀਆ ਖਿਲਾਫ਼ ਖੇਡੇ ਜਾ ਰਹੇ ਬਾਕਸਿੰਗ ਡੇ ਟੈਸਟ ਮੈਚ ਵਿੱਚ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਨੀਲ ਵੈਗਨਰ ਨੇ ਇਤਿਹਾਸ ਰਚ ਦਿੱਤਾ ਹੈ ।
Wagner Becomes Second Fastest bowler
ਇਸ ਮੁਕਾਬਲੇ ਵਿੱਚ ਭਾਵੇਂ ਹੀ ਨਿਊਜ਼ੀਲੈਂਡ ਦੇ ਬੱਲੇਬਾਜ਼ ਆਪਣੀ ਛਾਪ ਛੱਡਣ ਵਿੱਚ ਨਾਕਾਮ ਰਹੇ ਹੋਣ, ਪਰ ਤੇਜ਼ ਗੇਂਦਬਾਜ਼ ਨੀਲ ਵੈਗਨਰ ਸਭ ਤੋਂ ਤੇਜ਼ 200 ਟੈਸਟ ਵਿਕਟਾਂ ਲੈਣ ਵਾਲਾ ਦੁਨੀਆ ਦਾ ਪਹਿਲਾ ਤੇਜ਼ ਗੇਂਦਬਾਜ਼ ਬਣ ਗਿਆ ਹੈ । ਇਸ ਤੋਂ ਇਲਾਵਾ ਉਸ ਨੇ ਆਸਟ੍ਰੇਲੀਆ ਦੇ ਹੀ ਸਾਬਕਾ ਤੇਜ਼ ਗੇਂਦਬਾਜ ਮਿਸ਼ੇਲ ਜਾਨਸਨ ਦਾ ਵੀ ਰਿਕਾਰਡ ਤੋੜਿਆ ਹੈ ।
Wagner Becomes Second Fastest bowler
ਦਰਅਸਲ, ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਨੀਲ ਵੈਗਨਰ ਇਸ ਟੈਸਟ ਵਿੱਚ ਨਿਊਜ਼ੀਲੈਂਡ ਲਈ ਸਭ ਤੋਂ ਤੇਜ਼ੀ ਨਾਲ 200 ਵਿਕਟਾਂ ਲੈਣ ਵਾਲਾ ਦੂਜਾ ਗੇਂਦਬਾਜ਼ ਬਣ ਗਿਆ ਹੈ । ਇਸ ਤੋਂ ਪਹਿਲਾਂ ਇਹ ਰਿਕਾਰਡ ਰਿਚਰਡ ਹੇਡਲੀ ਦੇ ਨਾਂ ਸੀ । ਵੇਗਨਰ ਨੇ ਇਹ ਮੁਕਾਮ ਸਟੀਵ ਸਮਿਥ ਨੂੰ ਆਊਟ ਕਰ ਹਾਸਿਲ ਕੀਤਾ ।
ਜ਼ਿਕਰਯੋਗ ਹੈ ਕਿ ਹੇਡਲੀ ਨੇ 44 ਟੈਸਟ ਮੈਚਾਂ ਵਿੱਚ 200 ਵਿਕਟਾਂ ਹਾਸਿਲ ਕੀਤੀਆਂ ਸਨ, ਜਦਕਿ ਵੈਗਨਰ ਨੇ 46ਵੇਂ ਟੈਸਟ ਵਿੱਚ ਇਹ ਮੁਕਾਮ ਹਾਸਿਲ ਕੀਤਾ । ਦੱਸ ਦੇਈਏ ਕਿ ਵੇਗਨਰ ਤੋਂ ਪਿੱਛੇ ਟਰੇਂਟ ਬੋਲਟ ਹਨ, ਜਿਨ੍ਹਾਂ ਨੇ 52 ਮੈਚਾਂ ਵਿੱਚ 200 ਵਿਕਟਾਂ ਆਪਣੇ ਨਾਂ ਕੀਤੀਆਂ ਸਨ । ਵੇਗਨਰ ਤੋਂ ਪਹਿਲਾਂ ਭਾਰਤ ਦੇ ਸਪਿਨਰ ਰਵਿੰਦਰ ਜਡੇਜਾ ਵੀ 44 ਮੈਚਾਂ ਵਿੱਚ ਆਪਣੀਆਂ 200 ਵਿਕਟਾਂ ਪੂਰੀਆਂ ਕਰ ਚੁੱਕੇ ਹਨ ।
Comments (0)
Facebook Comments (0)