ਵਿਸ਼ਵੀਕਰਨ ਦੇ ਸਬਜ ਬਾਗਾਂ ਦੀ ਹਰਿਆਵਲ ਦਾ ਭਰਮ ਟੁੱਟ ਚੁੱਕਾ ਹੈ : ਸਤਨਾਮ ਸਿੰਘ ਚੋਹਲਾ ਸਾਹਿਬ
Sat 28 Aug, 2021 0
ਚੋਹਲਾ ਸਾਹਿਬ 28 ਅਗਸਤ ( ਰਾਕੇਸ਼ ਬਾਵਾ,ਪਰਮਿੰਦਰ ਚੋਹਲਾ) ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਦੇ ਸੂਬਾ ਸਕੱਤਰ ਸ ਸਤਨਾਮ ਸਿੰਘ ਚੋਹਲਾ ਸਾਹਿਬ ਬਲਾਕ ਸੰਮਤੀ ਮੈਂਬਰ ਨੇ ਹਲਕੇ ਦੇ ਕਈ ਪਿੰਡਾਂ ਦਾ ਦੌਰਾ ਕਰਨ ਉਪਰੰਤ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਨਾ ਦਾ ਨਿਪਟਾਰਾ ਜਲਦ ਕਰਨ ਦੀ ਆਸ ਵੀ ਪ੍ਰਗਟ ਕੀਤੀ । ਇਸ ਮੌਕੇ ਸਤਨਾਮ ਸਿੰਘ ਚੋਹਲਾ ਸਾਹਿਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਅੰਦਰ ਰਾਜਨੀਤੀ ਦਾ ਅਪਰਾਧੀਕਰਨ,ਲੁੱਟ ਖੋਹ,ਸੱਤਾ ਦੀ ਅੰਨੀ ਲਾਲਸਾ,ਧੰਨ ਹਾਸਲ ਕਰਨ ਦੀ ਦੌੜ ਰਾਜਨੀਤੀ ਦੇ ਪ੍ਰਮੁੱਖ ਉਦੇਸ਼ ਬਣ ਗਏ ਹਨ । ਉਨਾਂ ਦਾਅਵਾ ਕੀਤਾ ਕਿ ਸੱਤਾ ਹਾਸਲ ਕਰਨ ਤੋ ਪਹਿਲਾਂ ਅਤੇ ਹੁਕਮਰਾਨ ਬਣਨ ਤੋ ਬਾਅਦ ਰਾਜਨੀਤੀਵਾਨਾਂ ਚ ਜ਼ਮੀਨ ਅਸਮਾਨ ਦਾ ਫਰਕ ਆ ਜਾਂਦਾ ਹੈ । ਉਨ੍ਹਾਂ ਦਾਅਵੇ ਨਾਲ ਕਿਹਾ ਕਿ ਵਿਸ਼ਵੀਕਰਨ ਦੇ ਸਬਜ ਬਾਗਾਂ ਦੀ ਹਰਿਆਵਲ ਦਾ ਭਰਮ ਟੁੱਟ ਚੁੱਕਾ ਹੈ । ਨੇਤਾ ਆਪੋ ਆਪਣੀ ਫਤਿਹ ਲਈ ਕਿਸੇ ਵੀ ਕੀਮਤ ਦੀ ਬਲੀ ਦੇਣ ਨੂੰ ਤਿਆਰ ਹਨ ਪਰ ਕੀ ਇਸ ਨਾਲ ਸੁਹਿਰਦ ਸਮਾਜ ਦੀ ਸਿਰਜਨਾ ਹੋ ਸਕਦੀ ਹੈ ?ਉਨਾ ਸਪੱਸ਼ਟ ਕੀਤਾ ਕਿ ਆਖਿਰ ਕਦੋਂ ਤੱਕ ਅਸੀ ਹੱਕੀ ਮੰਗਾਂ ਖਾਤਰ ਡਾਂਗਾ ਖਾਂਦੇ ਰਹਾਂਗੇ। ਦੇਸ਼ ਨੂੰ ਤਰੱਕੀ ਦੀ ਰਾਹ ਚ ਦੇਖਣ ਲਈ ਸਰਕਾਰਾਂ ਦੀਆਂ ਅਦਲਾਂ-ਬਦਲੀਆਂ ਚ 74 ਸਾਲ ਬੀਤ ਗਏ ਹਨ ਪਰ ਹਲਾਤਾ ਅੰਗਰੇਜ ਸਾਮਰਾਜ ਤੋ ਵੀ ਭੱਦੇ ਹੋ ਗਏ ਹਨ । ਕਹਿਰ ਦੀ ਗੁਰਬਤ ਦਾ ਲੋਕ ਸਾਹਮਣਾ ਕਰ ਰਹੇ ਹਨ । ਮਾੜੀ ਕਿਸਮਤ ਤਾਂ ਇਹ ਹੈ ਕਿ ਸੰਸਾਰ ਦੇ ਧਨਾਢ ਪੂੰਜੀਵਾਦੀ ਦੇਸ਼ਾਂ ਅਤੇ ਸਮਾਜਵਾਦੀ ਵਿਵਸਥਾ ਵਾਲੇ ਮੁਲਕਾਂ ਨੂੰ ਛੱਡ ਕੇ ਵਿਕਾਸਸ਼ੀਲ ਤੇ ਗਰੀਬੀ ਰੇਖਾ ਵਾਲੇ ਦੇਸ਼ਾਂ ਦੀਆਂ ਲੋਕਾਂ ਦੀਆਂ ਸਿਹਤ ਨਾਲ ਸਿਰੇ ਦਾ ਖਿਲਵਾੜ ਹੋ ਰਿਹਾ ਹੈ । ਘੋਰ ਗੁਰਬਤ,ਮੰਦੀਆਂ ਸਿਹਤ ਸਹੂਲਤਾਂ ,ਬੇਰੁਜਗਾਰੀ,ਵੱਧ ਰਹੀ ਅਬਾਦੀ,ਘੱਟ ਗਿਣਤੀਆਂ ਨਾਲ ਧੱਕਾ,ਅਨਪੜਤਾ,ਅਗਿਆਨਤਾ ਆਦਿ ਮੱਸਲੇ ਚਰਮ ਸੀਮਾ ਤੇ ਹਨ ।ਸਤਨਾਮ ਸਿੰਘ ਚੋਹਲਾ ਸਾਹਿਬ ਨੇ ਕਿਹਾ ਕਿ ਸਿਆਸਤਦਾਨਾਂ,ਪੂੰਜੀਪਤੀਆਂ,ਅਮੀਰਾਂ,ਧਨਾਢਾਂ ਤੋ ਰੁਜ਼ਗਾਰ ਪੈਦਾ ਕਰਨ ਦੇ ਬਹੁਤਾਤ ਚ ਸਾਧਨ ਹਨ ਜਦ ਕਿ ਮਿਡਲ ਤੇ ਗਰੀਬ ਵਰਗ ਉਨਾ ਚ ਕੰਮ ਤਾਂ ਕਰਦਾ ਹੈ ਪਰ ਮਿਹਨਤਾਨਾਂ ਉਸ ਨੂੰ ਕੰਮ ਦੇ ਹਿਸਾਬ ਨਾਲ ਨਹੀ ਮਿਲਦਾ ,ਜਿਸ ਦਾ ਨਤੀਜਾ ਇਹ ਹੈ ਕਿ ਗਰੀਬ-ਅਮੀਰ ਦਾ ਪਾੜਾ ਲਗਾਤਾਰ ਵਾਧਾ ਜਾ ਰਿਹਾ ਹੈ ।ਸਤਨਾਮ ਸਿੰਘ ਚੋਹਲਾ ਸਾਹਿਬ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਦੀ ਸਰਕਾਰ ਆਉਣ ਤੇ ਪੇਡੂ ਖੇਤਰਾਂ ਚ ਸਿਹਤ ਸਹੂਲਤਾਂ ਨੂੰ ਲੈਸ ਕੀਤਾ ਜਾਵੇਗਾ ਤਾਂ ਜੋ ਵੱਡੀ ਜਾਂ ਛੋਟੀ ਬਿਮਾਰੀ ਤੋ ਨਿਜ਼ਾਤ ਪਾਉਣ ਲਈ ਲੋਕਾਂ ਨੂੰ ਸ਼ਹਿਰਾਂ ਵੱਲ ਨੂੰ ਨਾ ਭੱਜਿਆ ਜਾਵੇ।
Comments (0)
Facebook Comments (0)