
ਸਿਧਾਂਤਕ ਮੱਤਾਂ ਦੇਣ ਵਾਲੇ ਲੀਡਰਾਂ ਨੇ ਸਭ ਅਸੂਲ ਛਿੱਕੇ ਤੇ ਟੰਗੇ : ਰਵਿੰਦਰ ਸਿੰਘ ਬ੍ਰਹਮਪੁਰਾ
Sat 28 Aug, 2021 0
ਚੋਹਲਾ ਸਾਹਿਬ 28 ਅਗਸਤ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ )
ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਸ ਰਵਿੰਦਰ ਸਿੰਘ ਬ੍ਰਹਮਪੁਰਾ ਪਿੰਡ ਰਾਹਲ ਦੇ ਸੂਬੇਦਾਰ ਸ ਮਲਕੀਅਤ ਸਿੰਘ ਸਾਬਕਾ ਸਰਪੰਚ ਦੇ ਨਮਿਤ ਪਾਠ ਦੇ ਭੋਗ ਤੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਨ ਉਨਾ ਦੇ ਗ੍ਰਹਿ ਪਹੁੰਚੇ , ਜਿਥੇ ਉਨਾ ਨਾਲ ਸਤਨਾਮ ਸਿੰਘ ਚੋਹਲਾ ਸਾਹਿਬ ਬਲਾਕ ਸੰਮਤੀ ਮੈਬਰ ਤੇ ਸੂਬਾ ਸਕੱਤਰ,ਦਿਲਬਾਗ ਸਿੰਘ ਕਾਹਲਵਾ ਸਰਕਲ ਪ੍ਰਧਾਨ ਚੋਹਲਾ ਸਾਹਿਬ ਆਦਿ ਮੌਜੂਦ ਸਨ । ਰਵਿੰਦਰ ਸਿੰਘ ਬ੍ਰਹਮਪੁਰਾ ਨੇ ਸਰਪੰਚ ਸਾਹਿਬ ਦੇ ਬੇਟੇ ਸੁਖਦੇਵ ਸਿੰਘ ਅਤੇ ਸਰਵਨ ਸਿੰਘ ਅਤੇ ਪੋਤਰੇ ਗੁਰਸੇਵਕ ਸਿੰਘ ਅਤੇ ਹੋਰ ਪਰਿਵਾਰਕ ਮੈਬਰਾਂ ਨਾਲ ਦੁੱਖ ਸਾਂਝਾ ਕੀਤਾ । ਰਵਿੰਦਰ ਸਿੰਘ ਬ੍ਰਹਮਪੁਰਾ ਨੇ ਦੱਸਿਆ ਕਿ ਸ ਮਲਕੀਅਤ ਸਿੰਘ ਨੇ ਆਪਣੇ ਦੇਸ਼ ਦੀ ਫੌਜ ਵਿੱਚ ਸੇਵਾ ਕੀਤੀ ਅਤੇ ਉਸ ਤੋ ਬਾਅਦ ਪੰਜਾਬ ਪੁਲਿਸ ਵਿੱਚ ਕਾਫੀ ਸਮਾ ਡਿਉਟੀ ਕਰਨ ਉਪਰੰਤ ਪਿੰਡ ਚਾਹਲ ਦੇ ਲਗਾਤਾਰ 10 ਸਾਲ ਸਰਪੰਚ ਰਹੇ, ਉਨਾ ਨੇ ਆਪਣੇ ਕਾਰਜਕਾਲ ਵਿੱਚ ਆਪਣੇ ਪਿੰਡ ਚਾਹਲ ਦਾ ਬੜੀ ਹੀ ਇਮਾਨਦਾਰੀ ਨਾਲ ਵਿਕਾਸ ਕੀਤਾ। ਉਨਾ ਨੇ ਸ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਹਮੇਸ਼ਾ ਹੀ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ , ਉਨਾ ਦੇ ਜਾਣ ਨਾਲ ਜਿਥੇ ਪਰਿਵਾਰ ਨੂੰ ,ਰਿਸ਼ਤੇਦਾਰਾਂ ਨੂੰ ਪਿੰਡ,ਵਾਸੀਆਂ ਬਹੁਤ ਵੱਡਾ ਘਾਟਾ ਪਿਆ ਹੈ , ਉਥੇ ਹੀ ਨਿੱਜੀ ਤੌਰ ਤੇ ਬ੍ਰਹਮਪੁਰਾ ਪਰਿਵਾਰ ਨੂੰ ਨਾ ਪੂਰਾ ਹੋੋਣ ਵਾਲਾ ਘਾਟਾ ਪਿਆ ਹੈ ।ਸ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ( ਸੰਯੁਕਤ ) ਵੱਲੋ ਤੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਵੱਲੋ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਅਕੀਦਤ ਦੇ ਫੁੱਲ ਭੇਟ ਕੀਤੇ ਅਤੇ ਅਰਦਾਸ ਕੀਤੀ ਕਿ ਪ੍ਰਮਾਤਮਾ ਉਨਾ ਨੂੰ ਆਪਣੇ ਚਰਨੀ ਲਾਵੇ । ਇਸ ਮੌਕੇ ਸ ਬ੍ਰਹਮਪੁਰਾ ਨੇ ਮੌਜੂਦਾ ਰਾਜਸੀ ਹਲਾਤਾਂ ਤੇ ਚਰਚਾ ਕਰਦਿਆਂ ਕਿਹਾ ਕਿ ਸਿਧਾਂਤਕ ਮੱਤਾਂ ਦੇਣ ਵਾਲੇ ਲੀਡਰਾਂ ,ਸਭ ਅਸੂਲ ਛਿੱਕੇ ਤੇ ਟੰਗ ਦਿੱਤੇ ਹਨ ਤੇ ਸਿਆਸੀ ਭੁੱਖ ਮਿਟਾਉਣ ਅਤੇ ਸਤਾ ਹਾਸਲ ਕਰਨ ਲਈ ਹਰ ਹੀਲਾ ਵਸੀਲਾ ਵਰਤ ਰਹੇ ਹਨ ।
ਸ ਬ੍ਰਹਮਪੁਰਾ ਨੇ ਕਿਹਾ ਕਿ ਚੋਣਾਂ ਆਉਣ ਕਰਕੇ,ਪੰਜਾਬ ਵਿੱਚ ਇਸ ਵੇਲੇ ਰਾਜਸੀ ਘੜਮੱਸ ਮੱਚੀ ਹੈ ਤੇ ਪਾਰਟੀਆਂ ਬਦਲਣ ਦਾ ਦੌਰ ਸੁਰੂ ਹੋ ਚੁੱਕਾ ਹੈ । ਸਿਆਸਚ ਚ ਸਰਗਰਮ ਛੋਟੇ-ਵੱਡੇ ਨੇਤਾ ਮੌਕਾ ਪ੍ਰਸਤੀ ਚ ਮਘਨ ਹਨ । ਲੋਕਤੰਤਰੀ ਨੈਤਿਕ ਕਦਰਾਂ ਕੀਮਤਾਂ ਦਾ ਪਤਨ ਹੋ ਗਿਆ ਹੈ । ਸ ਬ੍ਰਹਮਪੁਰਾ ਨੇ ਹੈਰਾਨੀ ਪ੍ਰਗਟਾਈ ਕਿ ਕੁਰਬਾਨੀਆਂ ਦਾ ਦਾਅਵਾ ਕਰਨ ਵਾਲੇ ਪਰਿਵਾਰ ਵੀ ਟਿਕਟ ਪ੍ਰਾਪਤੀ ਵਾਸਤੇ ਅੱਡੀ-ਚੋਟੀ ਦਾ ਜੋਰ ਲਾ ਰਹੇ ਹਨ ,ਇਸ ਲਈ ਸਿਆਸਤ ਅੱਜ ਧੰਦਾ ਬਣ ਗਈ ਹੈ ਜੋ ਕਦੇ ਮਿਸ਼ਨ ਹੋਇਆ ਕਰਦੀ ਸੀ । ਇਸ ਮੌਕੇ ਤੇ ਗੁਰਮੇਜ ਸਿੰਘ,ਅਮਰੀਕ ਸਿੰਘ ਨੰਬਰਦਾਰ ,ਤਰਲੋਕ ਸਿੰਘ,ਨਿਰਵੈਲ ਸਿੰਘ,ਸੰਤੋਖ ਸਿੰਘ,ਦਰਸ਼ਨ ਸਿੰਘ,ਸੇਵਾ ਸਿੰਘ,ਕਰਮ ਸਿੰਘ ,ਭਜਨ ਸਿੰਘ,ਨੰਬਰਦਾਰ ਸੁਰਜੀਤ ਸਿੰਘ,ਅਮਰਜੀਤ ਸਿੰਘ ਆਦਿ ਵੀ ਅੰਤਿਮ ਅਰਦਾਸ ਚ ਸ਼ਾਮਲ ਸਨ।
Comments (0)
Facebook Comments (0)