ਗ੍ਰਾਂਮ ਪੰਚਾਇਤ ਚੰਬਾ ਕਲਾਂ ਵੱਲੋਂ ਪਿੰਡ ਦੇ ਆਲੇ-ਦੁਆਲੇ ਕੀਤੀ ਨਾਕਾਬੰਦੀ

ਗ੍ਰਾਂਮ ਪੰਚਾਇਤ ਚੰਬਾ ਕਲਾਂ ਵੱਲੋਂ ਪਿੰਡ ਦੇ ਆਲੇ-ਦੁਆਲੇ ਕੀਤੀ ਨਾਕਾਬੰਦੀ

ਰਾਕੇਸ਼ ਬਾਵਾ/ਪਰਮਿੰਦਰ ਚੋਹਲਾ
ਚੋਹਲਾ ਸਾਹਿਬ 5 ਅਪ੍ਰੈਲ 2020 

ਇਥੋਂ ਨਜ਼ਦੀਕ ਪਿੰਡ ਚੰਬਾ ਕਲਾਂ ਵਿਖੇ ਸਮੂਹ ਗ੍ਰਾਂਮ ਪੰਚਾਇਤ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਨਾਕਾਬੰਦੀ ਕਰ ਦਿੱਤੀ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਮਹਿੰਦਰ ਸਿੰਘ ਚੰਬਾ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਜਿਸ ਤਰ੍ਹਾਂ ਦਿਨੋਂ ਦਿਨ ਪੰਜਾਬ ਵਿੱਚ ਆਪਣੇ ਪੈਰ ਪਸਾਰ ਰਹੀ ਹੈ ਇਸਦੇ ਮੱਦੇਨਜ਼ਰ ਗ੍ਰਾਂਮ ਪੰਚਾਇਤ ਪਿੰਡ ਚੰਬਾ ਕਲਾਂ ਵੱਲੋਂ ਸਮੁੱਚੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਆਲੇ ਦੁਆਲੇ ਨਾਕਾਬੰਦੀ ਕਰ ਦਿੱਤੀ ਗਈ ਹੈ।ਉਹਨਾਂ ਕਿਹਾ ਕਿ ਜੇਕਰ ਕਿਸੇ ਨੇ ਪਿੰਡ ਵਿੱਚ ਐਂਟਰੀ ਕਰਨੀ ਹੈ ਜਾਂ ਪਿੰਡ ਵਿੱਚੋਂ ਬਾਹਰ ਕਿਸੇ ਜਰੂਰੀ ਕੰਮ ਜਾਣਾ ਹੈ ਤਾਂ ਉਸਦੀ ਚੰਗੀ ਤਰ੍ਹਾਂ ਪੁੱਛ ਪੜ੍ਹਤਾਲ ਕੀਤੀ ਜਾਂਦੀ ਹੈ ਫਿਰ ਹੀ ਉਸਨੂੰ ਪਿੰਡ ਦੇ ਅੰਦਰ ਐਂਟਰੀ ਕਰਨ ਅਤੇ ਪਿੰਡ ਵਿੱਚੋਂ ਬਾਹਰ ਜਾਣ ਦੀ ਇਜਾਜਤ ਦਿੱਤੀ ਜਾਂਦੀ ਹੈ।ਉਹਨਾਂ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ ਘਰਾਂ ਅੰਦਰ ਹੀ ਰਹਿਣ ਤਾਂ ਜ਼ੋ ਮਹਾਂਮਾਰੀ ਤੋਂ ਬਚਾਅ ਹੋ ਸਕੇ।ਇਸ ਸਮੇਂ ਪ੍ਰਧਾਨ ਮਨਜੀਤ ਸੰਧੂ ਪ੍ਰੈਸ ਕਲੱਬ,ਹਰਪ੍ਰੀਤ ਸਿੰਘ ਪ੍ਰਿੰਸੀਪਲ,ਗੁਰਸੇਵਕ ਸਿੰਘ ਮੈਂਬਰ,ਬੀਰ ਗਰਾਨਾ,ਹੀਰਾ ਸ਼ਾਹ,ਗੁਰਚੇਤਨ ਸਿੰਘ ਮੈਂਬਰ,ਮੈਂਬਰ ਹੀਰਾ,ਪ੍ਰਗਟ ਸਿੰਘ ਦੁਆਬੀਆ,ਜਿੰਦਰ ਦੁਆਬੀਆ,ਸੱਤਾ ਮੈਂਬਰ,ਖਜਾਨ ਸਿੰਘ ਪ੍ਰਧਾਨ ਆਦਿ ਹਾਜ਼ਰ ਸਨ।