ਪਿੰਡ ਰੂੜੀਵਾਲਾ `ਚ ਬਾਹਰੀ ਵਿਆਕਤੀਆਂ ਦੇ ਆਉਣ ਤੇ ਰੋਕ

ਪਿੰਡ ਰੂੜੀਵਾਲਾ `ਚ ਬਾਹਰੀ ਵਿਆਕਤੀਆਂ ਦੇ ਆਉਣ ਤੇ ਰੋਕ

ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 4 ਅਪ੍ਰੈਲ 2020 


ਇਥੋਂ ਨਜ਼ਦੀਕ ਪਿੰਡ ਰੂੜੀਵਾਲਾ ਵਿਖੇ ਪਿੰਡ ਵਾਸੀਆਂ ਕਰੋਨਾ ਵਾਇਰਸ ਮਹਾਂਮਾਰੀ ਫੈਲਣ ਤੋਂ ਰੋਕਣ ਲਈ ਪਹਿਲ ਕਦਮੀਂ ਕਰਦਿਆਂ ਪੁਲਿਸ ਦੇ ਸਹਿਯੋਗ ਨਾਲ ਪਿੰਡ ਦੇ ਬਾਹਰਵਾਰ ਨਾਕਾਬੰਦੀ ਕਰ ਦਿੱਤੀ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਰਾਜਵਿੰਦਰ ਸਿੰਘ ਰਾਜੂ ਅਤੇ ਭਗਤ ਸਿੰਘ ਸੰਧੂ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦਿਨੋਂ ਦਿਨ ਆਪਣੇ ਪੈਰ ਪਸਾਰ ਰਹੀ ਹੈ ਜਿਸ ਕਾਰਨ ਪਿੰਡ ਵਾਸੀਆਂ ਵੱਲੋਂ ਪੁਲਿਸ ਥਾਣਾ ਚੋਹਲਾ ਸਾਹਿਬ ਦੇ ਐਸ.ਐਚ.ਓ.ਸੋਨਮਦੀਪ ਕੌਰ ਅਤੇ ਪੁਲਿਸ ਪਾਰਟੀ ਦੇ ਸਹਿਯੋਗ ਨਾਲ ਪਿੰਡ ਦੇ ਬਾਹਰਵਾਰ ਨਾਕਾਬੰਦੀ ਕਰ ਦਿੱਤੀ ਗਈ ਹੈ।ਉਹਨਾਂ ਕਿਹਾ ਕਿ ਜੇਕਰ ਪਿੰਡ ਵਿੱਚ ਬਾਹਰੋਂ ਕਿਸੇ ਵੀ ਵਿਆਕਤੀ ਨੇ ਐਂਟਰੀ ਕਰਨੀ ਹੈ ਜਾਂ ਕਿਸੇ ਵਿਆਕਤੀ ਨੇ ਪਿੰਡ ਵਿੱਚੋਂ ਬਾਹਰ ਕਿਸੇ ਜਰੂਰੀ ਕੰਮ ਲਈ ਜਾਣਾ ਹੈ ਤਾਂ ਉਸਦੀ ਚੰਗੀ ਤਰ੍ਹਾਂ ਪੁੱਛ ਪੜ੍ਹਤਾਲ ਕਰਨ ਤੋ਼ ਬਾਅਦ ਹੀ ਉਸਨੂੰ ਵਿੱਚ ਐਂਟਰੀ ਕਰਨ ਅਤੇ ਪਿੰਡ ਵਿਚੋਂ ਬਾਹਰ ਜਾਣ ਦੀ ਇਜਾਜਤ ਦਿੱਤੀ ਜਾਂਦੀ ਹੈ ਬਿਨਾਂ ਮੰਨਜੂਰੀ ਤੋ਼ ਕੋਈ ਵੀ ਬਾਹਰੀ ਵਿਆਕਤੀ ਪਿੰਡ ਵਿੱਚ ਦਾਖਲ ਨਹੀਂ ਹੋ ਸਕਦਾ ।ਉਹਨਾਂ ਕਿਹਾ ਕਿ ਕਰੋਨਾ ਵਾਇਰਸ ਦੇ ਚੱਲਦਿਆਂ ਮਹਾਂਮਾਰੀ ਤੋਂ ਪੂਰੇ ਪਿੰਡ ਨੂੰ ਬਚਾਉਣ ਲਈ ਇਹ ਪਹਿਲ ਕਦਮੀਂ ਕੀਤੀ ਗਈ ਹੈ।ਇਸ ਸਮੇਂ ਮੈਂਬਰ ਬਲਜੀਤ ਸਿੰਘ,ਰਵੀ ਸੰਧੂ,ਦਰਸ਼ਨ ਸਿੰਘ,ਜੱਸਾ ਸਿੰਘ ਫੌਜੀ,ਤਰਸੇਮ ਸਿੰਘ ਫੌਜੀ,ਮੰਗਲ ਸਿੰਘ ਜਥੇਦਾਰ,ਜੀ.ਓ.ਜੀ.ਜਸਵਿੰਦਰ ਸਿੰਘ,ਪੱਤਰਕਾਰ ਭਗਤ ਸਿੰਘ ਸੰਧੂ ਤੇ ਪੁਲਿਸ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਮੁਲਾਜ਼ਮ ਹਾਜ਼ਰ ਸਨ।