ਕਿਸਾਨ-ਮਜਦੂਰ ਸੰਘਰਸ਼ ਕਮੇਟੀ ਕਾਮਾਗਾਟਾਮਾਰੂ ਵੱਲੋਂ 6 ਦਿਨਾਂ ਤੋਂ ਪੁਲਿਸ ਥਾਣਾ ਸਰਹਾਲੀ ਕਲਾਂ ਅੱਗੇ ਲਗਾਇਆ ਧਰਨਾ

ਕਿਸਾਨ-ਮਜਦੂਰ ਸੰਘਰਸ਼ ਕਮੇਟੀ ਕਾਮਾਗਾਟਾਮਾਰੂ ਵੱਲੋਂ 6 ਦਿਨਾਂ ਤੋਂ ਪੁਲਿਸ ਥਾਣਾ ਸਰਹਾਲੀ ਕਲਾਂ ਅੱਗੇ ਲਗਾਇਆ ਧਰਨਾ

ਚੋਹਲਾ ਸਾਹਿਬ 10 ਅਪ੍ਰੈਲ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਪੁਲਿਸ ਥਾਣਾ ਸਰਹਾਲੀ ਕਲਾਂ ਅੱਗੇ ਕਿਸਾਨ-ਮਜਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਕਾਮਾਗਾਟਾਮਾਰੂ ਬਾਬਾ ਗੁਰਦਿੱਤ ਸਿੰਘ ਸਰਹਾਲੀ ਕਲਾਂ ਦੇ ਜਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ,ਪ੍ਰਧਾਨ ਅਜੀਤ ਸਿੰਘ ਚੰਬਾ,ਸੀਨੀਅਰ ਮੀਤ ਪ੍ਰਧਾਨ ਹਰਜਿੰਦਰ ਸਿੰਘ ਸ਼ਕਰੀ ਦੀ ਯੋਗ ਅਗਵਾਈ ਹੇਠ ਧਰਨਾ ਲਗਾਇਆ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਪ੍ਰਧਾਲ ਸੁਖਵਿੰਦਰ ਸਿੰਘ ਸਭਰਾ,ਪ੍ਰਧਾਨ ਅਜੀਤ ਸਿੰਘ ਚੰਬਾ,ਸੀਨੀਅਰ ਮੀਤ ਪ੍ਰਧਾਨ ਹਰਜਿੰਦਰ ਸਿੰਘ ਸ਼ਕਰੀ ਨੇ ਸਾਂਝੇ ਰੂਪ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਕੁਝ ਦਿਨ ਤੋਂ ਪੁਲਿਸ ਥਾਣਾ ਸਰਹਾਲੀ ਕਲਾਂ ਵੱਲੋਂ ਸ਼ਕਰੀ ਤੋਂ ਇੱਕ ਕਿਸਾਨ ਨੂੰ ਪੁਲਿਸ ਥਾਣੇ ਲਿਆਕੇ ਉਸਤੇ ਸ਼ਰਾਬ ਦਾ ਪਰਚਾ ਦਰਜ ਕਰ ਦਿੱਤਾ ਸੀ ਜਿਸਦੇ ਵਿਰੋਧ ਵਿੱਚ ਕਿਸਾਨ-ਮਜਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਕਾਮਾਗਾਟਾਮਾਾਰੂ ਬਾਬਾ ਗੁਰਦਿੱਤ ਸਿੰਘ ਸਰਹਾਲੀ ਕਲਾਂ ਵੱਲੋਂ ਰੋਸ਼ ਪ੍ਰਦਰਸ਼ਨ ਕਰਨ ਦੇ ਨਾਲ ਨਾਲ ਸ਼ਾਂਤਮਈ ਧਰਨਾ ਲਗਾਇਆ ਹੈ।ਉਹਨਾਂ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਉਹਨਾਂ ਨੂੰ ਵਿਸ਼ਵਾਸ਼ ਦਿਵਾਇਆ ਸੀ ਕਿ ਦੋ ਦਿਨਾਂ ਦੇ ਅੰਦਰ ਅੰਦਰ ਤੁਹਾਡਾ ਹੱਲ ਕੀਤਾ ਜਾਵੇਗਾ ਪਰ ਅੱਜ ਲਗਪਗ 6 ਦਿਨ ਹੋ ਚੁੱਕੇ ਹਨ ਉਹਨਾਂ ਨੂੰ ਇੰਨਸਾਫ ਨਹੀਂ ਮਿਲ ਰਿਹਾ ਹੈ।ਉਹਨਾਂ ਕਿਹਾ ਕਿ ਬੀਤੇ ਦਿਨੀਂ ਉਹਨਾਂ ਵੱਲੋਂ ਨੈਸ਼ਨਲ ਹਾਈਵੇ 54 ਬਠਿੰਡਾ ਤੋਂ ਅੰਮ੍ਰਿਤਸਰ ਜਾਂਦੇ ਨੂੰ ਜਾਮ ਵੀ ਕੀਤਾ ਗਿਆ ਸੀ ਪਰ ਉਸਦਾ ਵੀ ਕਿਸੇ ਅਧਿਕਾਰੀ/ਕਰਮਚਾਰੀ ਤੇ ਕੋਈ ਅਸਰ ਨਹੀਂ ਹੋਇਆ।ਉਹਨਾਂ ਕਿਹਾ ਕਿ ਜੇਕਰ ਪ੍ਰਸ਼ਾਸ਼ਨ ਨੇ ਸਾਡੀ ਮੰਗ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਦੀ ਰੂਪ ਰੇਖਾ ਬਦਲੀ ਜਾਵੇਗੀ ਅਤੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਜਿਸਦੀ ਜੁੰਮੇਵਾਰੀ ਪੁਲਿਸ ਪ੍ਰਸ਼ਾਸ਼ਨ ਦੀ ਹੋਵੇਗੀ।ਇਸ ਸਮੇਂ ਯੋਨ ਪ੍ਰਧਾਨ ਬਲਬੀਰ ਸਿੰਘ,ਸਤਨਾਮ ਸਿੰਘ ਖੋਜਕੀਪੁਰ,ਆਗੂਅਜੀਤ ਸਿੰਘ ਚੰਬਾ,ਸਰਵਣ ਸਿੰਘ ਘੜਕਾ,ਜਸਵੰਤ ਸਿੰਘ ਪੱਖਪੁਰ,ਬਲਵਿੰਦਰ ਸਿੰਘ ਚੋਹਲਾ ਸਾਹਿਬ,ਦਦੇਹਰ ਸਾਿਹਿਬ,ਗੁਰਦਵ ਸਿੰਘ,ਨਿਰਵੈਰ ੰਿਸੰਘ ਧੁੰਨ,ਅਮਰਜੀਤ ਸਿੰਘ ਉਸਮਾਂ ,ਹਰਜਿੰਦਰ ਸਿੰਘ ਚੰਬਾ,ਹਰਜਿੰਦਰ ਸਿੰਘ ਸ਼ਕਰੀ,ਗੁਰਮੀਤ ਸਿੰਘ ਸ਼ਕਰੀ ਆਦਿ ਸ਼ਾਮਿਲ ਸਨ।