
ਹਲਕਾ ਵਿਧਾਇਕ ਸਿੱਕੀ ਵੱਲੋਂ ਚੋਹਲਾ ਸਾਹਿਬ ਨੂੰ ਸੈਨੀਟੇਜ਼ਰ ਸਪ੍ਰੇਅ ਕਰਨ ਦਾ ਕੰਮ ਆਰੰਭ
Tue 31 Mar, 2020 0
ਹਲਕਾ ਨਿਵਾਸੀਆਂ ਦੀ ਸੇਵਾ ਵਿੱਚ ਹਰ ਸਮੇਂ ਹਾਜ਼ਰ ਹਾਂ : ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ
ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 31 ਮਾਰਚ 2020
ਹਲਕਾ ਖਡੂਰ ਸਾਹਿਬ ਵਿੱਖੇ ਸਥਿਤ ਇਤਿਹਾਸਕ ਨਗਰ ਚੋਹਲਾ ਸਾਹਿਬ ਵਿਖੇ ਅੱਜ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਵੱਲੋ਼ ਸੈਨੀਟੇਜ਼ ਸਪ੍ਰੇਅ ਕਰਨ ਦਾ ਕੰਮ ਆਰੰਭ ਕਰ ਦਿੱਤਾ ਗਿਆ ਹੈ।
ਇਸ ਸਮੇ ਪੱਤਰਕਾਰਾਂ ਨਾਲ ਗਲਬਾਤ ਦੋਰਾਨ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਕਿਹਾ ਕਿ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਸਾਰੇ ਪਿੰਡਾਂ ਨੰੁੂ ਸੈਨੀਟੇਜ਼ ਕੀਤਾ ਜਾ ਰਿਹਾ ਹੈ ਜਿਸਦੀ ਸ਼ੁਰੂਆਤ ਅੱਜ ਚੋਹਲਾ ਸਾਹਿਬ ਤੋਂ ਕੀਤੀ ਗਈ ਹੈ।ਉਹਨਾਂ ਕਿਹਾ ਕਿ ਹਲਕੇ ਅੰਦਰ ਵੱਖ ਵੱਖ ਪਿੰਡਾਂ ਵਿੱਚ ਗੁਰੂ ਘਰ ਕੇ ਲੰਗਰ ਵਰਤਾਏ ਜਾ ਰਹੇ ਹਨ ਉਹਨਾਂ ਕਿਹਾ ਕਿ ਚੋਹਲਾ ਸਾਹਿਬ ਵਿਖੇ ਸਥਿਤ ਗੁਰਦੁਆਰਾ ਬਾਬਾ ਭਾਈ ਅਦਲੀ ਸਾਹਿਬ ਵਿਖੇ ਹਰ ਰੋਜ਼ ਲੰਗਰ ਤਿਆਰ ਮਿਲਦਾ ਹੈ ਕੋਈ ਵੀ ਜਰੂਰਤਮੰਦ ਵਿਆਕਤੀ ਕਿਸੇ ਵੇਲੇ ਆਪਣੇ ਪਰਿਵਾਰ ਲਈ ਗੁਰੂ ਕਾ ਲੰਗਰ ਲਿਜਾ ਸਕਦਾ ਹੈ।ਉਹਨਾਂ ਕਿਹਾ ਕਿ ਇਹ ਲੰਗਰ ਕਰਿਊ ਖੁੱਲਣ ਤੱਕ ਚੱਲਦੇ ਰਹਿਣਗੇ ਅਤੇ ਕੋਈ ਵੀ ਪਰਿਵਾਰ ਭੁੱਖਾ ਨਹੀਂ ਸੌਂਵੇਗਾ।ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਜਰੂਰਤਮੰਦ ਵਿਆਕਤੀ ਨੂੰ ਦਵਾਈ ਬੂਟੀ ਦੀ ਜਰੂਰਤ ਹੈ ਤਾਂ ਉਹ ਪਿੰਡਾਂ ਦੇ ਸਰਪੰਚਾਂ ਜਾਂ ਮੈਂਬਰ ਪੰਚਾਇਤਾਂ ਨਾਲ ਸੰਪਰਕ ਕਰ ਸਕਦਾ ਹੈ ਉਹਨਾਂ ਲਈ ਦਵਾਈ ਦਾ ਪ੍ਰਬੰਧ ਕਰ ਦਿੱਤਾ ਜਾਵੇਗਾ।ਇਸ ਸਮੇਂ ਚੈਅ:ਰਵਿੰਦਰ ਸਿੰਘ ਸ਼ੈਟੀ,ਸੀਨੀਅਰ ਕਾਂਗਰਸੀ ਆਗੂ ਸ਼ੁਬੇਗ ਸਿੰਘ ਧੁੰਨ,ਸਰਪੰਚ ਲਖਬੀਰ ਸਿੰਘ ਲੱਖਾ,ਸਰਪੰਚ ਭਿੰਦਾ ਨਿੱਕਾ ਚੋਹਲਾ,ਗੁਰਪ੍ਰੀਤ ਸਿੰਘ ਕਾਹਲਵਾਂ ਸਰਪੰਚ,ਭੁਪਿੰਦਰ ਕੁਮਾਰ ਨਈਅਰ,ਬਲਵਿੰਦਰ ਸਿੰਘ ਮੈਂਬਰ,ਤਰਸੇਮ ਸਿੰਘ ਮੈਂਬਰ,ਗੁਰਜਿੰਦਰ ਸਿੰਘ ਮੈਂਬਰ,ਗੁਰਚਰਨ ਸਿੰਘ ਮਸਕਟ,ਜਰਮਨ ਕੰਗ ਪੀ.ਏ.ਹਲਕਾ ਵਿਧਾਇਕ,ਜੱਜ ਲਾਲਪੁਰਾ,ਜੱਜ ਮੈਂਬਰ,ਨੰਬਰਦਾਰ ਕਰਤਾਰ ਸਿੰਘ,ਕੁਲਵੰਤ ਸਿੰਘ ਲਹਿਰ,ਸਵਿੰਦਰ ਸਿੰਘ ਕਾਕਾ ਪ੍ਰਧਾਨ,ਸੁਖਦੇਵ ਸਿੰਘ,ਦਾਰਾ ਸਿੰਘ ਨੰਬਰਦਾਰ,ਰਘਬੀਰ ਸਿੰਘ ਬਾਠ,ਨਵਰੂਪ ਸਿੰਘ ਡਾਲੇਕੇ,ਜ਼ਸਵਿੰਦਰ ਸਿੰਘ ਪੀ.ਏ.,ਨਿਸ਼ਾਨ ਸਿੰਘ ਆਦਿ ਹਾਜ਼ਰ ਸਨ।
Comments (0)
Facebook Comments (0)