ਜੀ.ਓ.ਜੀ.ਟੀਮ ਵੱਲੋਂ ਸਿਹਤ ਸਹੂਲਤਾਂ ਸਬੰਧੀ ਐਸ.ਐਮ.ਓ.ਡਾ: ਗਿੱਲ ਨਾਲ ਕੀਤੀ ਮੀਟਿੰਗ

ਜੀ.ਓ.ਜੀ.ਟੀਮ ਵੱਲੋਂ ਸਿਹਤ ਸਹੂਲਤਾਂ ਸਬੰਧੀ ਐਸ.ਐਮ.ਓ.ਡਾ: ਗਿੱਲ ਨਾਲ ਕੀਤੀ ਮੀਟਿੰਗ


ਤੀਸਰੀ ਵਾਰ ਮਿਲੇ ਸਨਮਾਨ ਤੇ ਡਾ: ਗਿੱਲ ਨੂੰ ਦਿੱਤੀ ਵਧਾਈ।
ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 7 ਫਰਵਰੀ 2020 

ਅੱਜ ਬਲਾਕ ਚੋਹਲਾ ਸਾਹਿਬ ਅਤੇ ਬਲਾਕ ਨੌਸ਼ਹਿਰਾ ਪੰਨੂਆਂ ਦੇ ਸਮੂਹ ਜੀ.ਓ.ਜੀ. ਮੈਂਬਰਾਂ ਅਤੇ ਅਹੁਦੇਦਾਰਾਂ ਵੱਲੋਂ ਸੀਨੀਅਰ ਮੈਡੀਕਲ ਅਫਸਰ ਡਾ: ਜਤਿੰਦਰ ਸਿੰਘ ਇੰ:ਸੀ.ਐਚ.ਸੀ.ਸਰਹਾਲੀ ਨਾਲ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਤਹਿਸੀਲ ਤਰਨ ਤਾਰਨ ਦੇ ਇੰਚਾਰਜ ਕੈਪਟਨ ਮੇਵਾ ਸਿੰਘ,ਕੈਪਟਨ ਪਰਤਾਪ ਸਿੰਘ,ਕੈਪਟਨ ਸੂਬੇਦਾਰ ਹਰਦੀਪ ਸਿੰਘ ਚੋਹਲਾ ਸਾਹਿਬ,ਸੂਬੇਦਾਰ ਕਸ਼ਮੀਰ ਸਿੰਘ ਰਾਣੀਵਲਾਹ,ਸੂਬੇਦਾਰ ਕੁਲਵੰਤ ਸਿੰਘ ਘੜਕਾ,ਹੋਲਦਾਰ ਅਮਰੀਕ ਸਿੰਘ ਚੋਹਲਾ ਖੁਰਦ,ਕੈਪਟਨ ਰਣਧੀਰ ਸਿੰਘ ਖਾਰਾ,ਕੈਪਟਨ ਨਿਰਵੈਲ ਸਿੰਘ ਗੰਡੀਵਿੰਡ,ਅਮਰਜੀਤ ਸਿੰਘ ਨੰਦਪੁਰ,ਹਰਦੀਪ ਸਿੰਘ ਸੰਧੂ ਬਲਾਕ ਐਜੂਕੇਟਰ,ਬਿਹਾਰੀ ਲਾਲ ਹੈਲਥ ਇੰਸਪੈਕਟਰ,ਬਰਿੰਦਰ ਸਿੰਘ ਖਾਲਸਾ ਹੈਲਥ ਇੰਸਪੈਕਟਰ,ਸੁਖਦੀਪ ਸਿੰਘ ਔਲਖ,ਜ਼ਸਪਿੰਦਰ ਸਿੰਘ ਹਾਂਡਾ,ਰਜਿੰਦਰ ਸਿੰਘ ਫਤਿਹਗੜ੍ਹ ਚੂੜੀਆ,ਬਲਰਾਜ ਸਿੰਘ ਗਿੱਲ,ਸਤਨਾਮ ਸਿੰਘ ਮੁੰਡਾ ਪਿੰਡ,ਸੁਪਰਵਾਇਜ਼ਰ ਵਿਸ਼ਾਲ ਕੁਮਾਰ,ਸੁਪਰਵਾਇਜ਼ਰ ਮਨਦੀਪ ਸਿੰਘ,ਪਰਮਜੀਤ ਸਿੰਘ ਫਾਰਮਾਸਿਸਟ ਅਫਸਰ,ਮਨੋਜ਼ ਕੁਮਾਰ ਫਾਰਮਾਸਿਸਟ ਆਦਿ ਨੇ ਹਿੱਸਾ ਲਿਆ।ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਕੈਪਟਨ ਮੇਵਾ ਸਿੰਘ ਨੇ ਦੱਸਿਆ ਕਿ ਉਨਾਂ ਦੀ ਟੀਮ ਵੱਲੋਂ ਡਾ: ਜਤਿੰਦਰ ਸਿੰਘ ਗਿੱਲ ਨੂੰ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਪ੍ਰਸ਼ਾਸ਼ਨਕ ਅਧਿਕਾਰੀਆਂ ਵੱਲੋਂ ਤੀਸਰੀ ਵਾਰ ਸਨਮਾਨਿਤ ਕੀਤਾ ਗਿਆ ਜਿਸਤੇ ਉਹ ਵਧਾਈ ਦਿੱਤੀ ਗਈ ਹੈ।ਕੈਪਟਨ ਮੇਵਾ ਸਿੰਘ ਨੇ ਕਿਹਾ ਕਿ ਡਾ: ਗਿੱਲ ਵੱਲੋਂ ਡੈਪੋ ਪ੍ਰੋਗਰਾਮ ਅਧੀਨ ਸਰਹਾਲੀ ਹਸਪਤਾਲ ਵਿਖੇ ਨਸ਼ਾ ਛੁਡਾਊ ਕੇਂਦਰ ਵਿੱਚ ਮਰੀਜ਼ਾਂ ਦਾ ਇਲਾਜ਼ ਕੀਤਾ ਜਾ ਰਿਹਾ ਹੈ ਜ਼ੋ ਸ਼ਲਾਘਾਯੋਗ ਕਦਮ ਹੈ।ਡਾ: ਜਤਿੰਦਰ ਸਿੰਘ ਗਿੱਲ ਨੇ ਸਮੂਹ ਜੀ.ਓ.ਜੀ.ਮੈਂਬਾਂ ਅਤੇ ਅਹੁਦੇਦਾਰਾਂ ਨੂੰ ਵਿਸ਼ਵਾਸ਼ ਦਵਾਇਆ ਕਿ ਉਹ ਇਲਾਕੇ ਵਿੱਚ ਇਸੇ ਤਰਾਂ ਤਨਦੇਹੀ ਨਾਲ ਸੇਵਾਵਾਂ ਨਿਭਾਉਂਦੇ ਰਹਿਣਗੇ।