
ਸਾਥੀ ਕੇਸ਼ੋ ਰਾਮ ਦੇ ਸ਼ਰਧਾਂਜਲੀ ਸਮਾਗਮ ਵਿੱਚ 9 ਫਰਵਰੀ ਪਿੰਡ ਰਾਮਪੁਰੇ ਪਹੁੰਚਣ ਲਈ ਜਮਹੂਰੀ ਅਧਿਕਾਰ ਸਭਾ ਵਲੋਂ ਅਪੀਲ।
Thu 6 Feb, 2020 0
ਸਾਥੀ ਕੇਸ਼ੋ ਰਾਮ (ਇਲਾਕਾ ਕਮੇਟੀ ਮੈਂਬਰ ਜਮਹੂਰੀ ਅਧਿਕਾਰ ਸਭਾ)ਨੇ ਬਹੁਤਾ ਸਮਾਂ ਸਿਵਲ ਸਰਜਨ ਦਫਤਰ ਬਠਿੰਡਾ ਤੇ ਸੰਗਰੂਰ ਵਿਖੇ ਜਿਲ੍ਹਾ ਮਾਸ ਮੀਡੀਆ ਅਫਸਰ ਵਜੋਂ ਡਿੳੁਟੀ ਨਿਭਾੲੀ। ਉਹ ਲੰਬੇ ਸਮੇਂ ਤੋਂ ਦਿਲ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਸੀ ਪਰ ਉਹਨਾਂ ਨੇ ਸਿਦਕਦਿਲੀ ਨਾਲ ਬਿਮਾਰੀ ਦਾ ਟਾਕਰਾ ਕਰਦਿਅਾਂ ਲੋਕ ਪੱਖ ਨੂੰ ਕਦੇ ਨਹੀਂ ਵਿਸਾਰਿਅਾ। ਡਿੳੁਟੀ ਪ੍ਰਤੀ ੲਿਮਾਨਦਾਰੀ ਨਾਲ ਫਰਜ ਅਦਾ ਕਰਦੇ ਹੋੲੇ,ੲਿਨਕਲਾਬੀ ਜਮਹੂਰੀ ਲਹਿਰ ਨੂੰ ਸਮਰਪਿਤ ਰਹੇ। ਕੇਸ਼ੋ ਰਾਮ ਲੋਕ ਸੰਗਰਾਮ ਮੰਚ ਵੀ ਦਿ੍ੜ ਇਰਾਦੇ ਨਾਲ ਅਾਖਰੀ ਦਮ ਤੱਕ ਕੰਮ ਕਰਦੇ ਰਹੇ। ਆਪਣੀ ਨੌਕਰੀ ਦੌਰਾਨ ਵੀ ਟਰੇਡ ਯੂਨੀਅਨ ਵਿੱਚ ਇੱਕ ਧੱੜਲੇ ਅਾਗੂ ਵਜੋਂ ਵਿਚਰਦੇ ਰਹੇ। ਇਸ ਤੋਂ ਇਲਾਵਾ ਉਨ੍ਹਾਂ ਨੇ ਜਮਹੂਰੀ ਅਧਿਕਾਰ ਸਭਾ, ਤਰਕਸ਼ੀਲ ਸੁਸਾਇਟੀ ਅਤੇ ਹੋਰ ਵੱਖ ਵੱਖ ਜਨਤਕ ਜਮਹੂਰੀ ਜੱਥੇਬੰਦੀਆਂ ਵਿੱਚ ਇੱਕ ਧੜੱਲੇਦਾਰ ਆਗੂ ਦੇ ਤੌਰ ਤੇ ਕੰਮ ਕੀਤਾ। ਰਾਮਪੁਰਾ ੲਿਲਾਕੇ ਵਿੱਚ ਕੇਸ਼ੋ ਰਾਮ ਵੱਲੋਂ ਕੀਤੇ ਕੰਮਾਂ ਨੂੰ ਸਦਾ ਯਾਦ ਕੀਤਾ ਜਾਂਦਾ ਰਹੇਗਾ। ਇਸ ਤੋਂ ਇਲਾਵਾ ਉਹ ਆਪਣੀ ਇਨਕਲਾਬੀ ਨੇਹਚਾ, ਦ੍ਰਿੜ ਇਰਾਦੇ, ਇਨਸਾਫ ਪਸੰਦੀ ਅਤੇ ਦਰਿਆ ਦਿਲੀ ਲਈ ਉਹ ਦੂਰ ਦੂਰ ਤੱਕ ਜਾਣੇ ਸਨ। ਉਹਨਾਂ ਦੇ ਸਦੀਵੀ ਨਾਲ ਵਿਛੋੜਾ ਨਾਲ ਜਮਹੂਰੀ ਲਹਿਰ ਨੂੰ ਵੱਡਾ ਘਾਟਾ ਪਿਆ ਹੈ ।
ਉਨ੍ਹਾਂ ਨਮਿਤ ਸ਼ਰਧਾਂਜਲੀ ਸਮਾਗਮ ਰਾਮਪੁਰਾ ਪਿੰਡ ਦੇ ਗੁਰਦੁਆਰੇ ਵਿੱਚ ਮਿਤੀ 9 ਫਰਵਰੀ ਨੂੰ ਹੋਵੇਗਾ।
ਜਮਹੂਰੀ ਅਧਿਕਾਰ ਸਭਾ ਦੇ ਸਾਰੇ ਮੈਂਬਰਾਂ,ਸਮੂਹ ਇਨਸਾਫ਼ਪਸੰਦ ਅਤੇ ਸੰਘਰਸ਼ੀ ਲੋਕਾਂ ਨੂੰ ਸਮਾਗਮ ਚ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ।
ਵਲੋਂ
ਜਿਲ੍ਹਾ ਕਾਰਜਕਾਰਨੀ AFDR
ਬੱਗਾ ਸਿੰਘ ਪ੍ਧਾਨ, ਪਿ੍ਤਪਾਲ ਸਿੰਘ ਜਨਰਲ ਸਕੱਤਰ
ਡਾ ਅਜੀਤਪਾਲ ਸਿੰਘ ਪੈ੍ਸ ਸਕੱਤਰ
Comments (0)
Facebook Comments (0)