ਲੋਕ ਸਭਾ ਹਲਕਾ-03 ਖਡੂਰ ਸਾਹਿਬ ਲਈ ਨਿਯੁਕਤ ਚੋਣ ਅਬਜ਼ਰਬਰ ਪੁੱਜੇ-ਜ਼ਿਲਾ ਚੋਣ ਅਫਸਰ

ਲੋਕ ਸਭਾ ਹਲਕਾ-03 ਖਡੂਰ ਸਾਹਿਬ ਲਈ ਨਿਯੁਕਤ ਚੋਣ ਅਬਜ਼ਰਬਰ ਪੁੱਜੇ-ਜ਼ਿਲਾ ਚੋਣ ਅਫਸਰ

ਸੀ.7

ਤਰਨ ਤਾਰਨ, 29 ਅਪ੍ਰੈਲ :

ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਲੋਕ ਸਭਾ ਚੋਣਾਂ-2019 ਦੇ ਮੱਦੇਨਜ਼ਰ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਹਲਕਾ-03 ਖਡੂਰ ਸਾਹਿਬ ਲਈ ਸ਼੍ਰੀ ਵਿਸ਼ਾਲ ਸੋਲੰਕੀ ਆਈ. ਏ. ਐੱਸ. ਨੂੰ ਜਨਰਲ ਅਬਜ਼ਰਬਰ ਅਤੇ ਸ੍ਰੀ ਰਾਜੀਵ ਜੈਨ ਆਈ. ਪੀ. ਐੱਸ. ਨੰੁ ਪੁਲਿਸ ਅਬਜ਼ਰਬਰ ਨਿਯੁਕਤ ਕੀਤਾ ਗਿਆ ਹੈ, ਜੋ ਕਿ ਤਰਨ ਤਾਰਨ ਪੁੱਜ ਚੁੱਕੇ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਅਧੀਨ ਚੋਣ ਜ਼ਾਬਤੇ ਸਬੰਧੀ ਕਿਸੇ ਤਰ੍ਹਾਂ ਦੀ ਸ਼ਿਕਾਇਤ ਜਾਂ ਸੁਝਾਅ ਲਈ ਜਨਰਲ ਅਬਜ਼ਰਬਰ ਦੇ ਮੋਬਾਈਲ ਫੋਨ ਨੰਬਰ 094355-45274 ਅਤੇ ਪੁਲਿਸ ਅਬਜ਼ਰਬਰ ਨਾਲ ਉਹਨਾਂ ਦੇ ਮੋਬਾਇਲ ਨੰਬਰ 077740-99945 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਜਰਨਲ ਅਬਜ਼ਰਬਰ ਨਾਲ ਤਾਇਨਾਤ ਲਾਈਜ਼ਨ ਅਫ਼ਸਰ ਸ੍ਰੀ ਨਰਿੰਦਰ ਸਿੰਘ ਐਕਸੀਅਨ ਪੇਂਡੂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨਾਲ ਮੋਬਾਈਲ ਨੰਬਰ 98765-34193 ਅਤੇ ਪੁਲਿਸ ਅਬਜ਼ਰਬਰ ਨਾਲ ਤਾਇਨਾਤ ਲਾਈਜ਼ਨ ਅਫ਼ਸਰ ਸ੍ਰੀ ਹਰਿੰਦਰਜੀਤ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਤਰਨ ਤਾਰਨ ਨਾਲ ਮੋਬਾਇਲ ਨੰਬਰ 98149-19069 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।