ਸ਼ਿਪਸ ਇੰਸਟੀਟਿਊਟ ਰਾਣੀ ਵਾਲਾਹ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ

ਸ਼ਿਪਸ ਇੰਸਟੀਟਿਊਟ ਰਾਣੀ ਵਾਲਾਹ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ

ਚੋਹਲਾ ਸਾਹਿਬ 13 ਜਨਵਰੀ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਸ਼ਿਪਸ ਗਰੁੱਪ ਆਫ ਇੰਸਟੀਟਿਊਟ ਦੇ ਚੇਅਰਮੈਨ ਸਰਦਾਰ ਗੁਲਵਿੰਦਰ ਸਿੰਘ ਸੰਧੂ ਐਜੂਕੇਸ਼ਨ ਡਾਇਰੈਕਟਰ ਮੈਡਮ ਨਵਦੀਪ ਕੌਰ ਸੰਧੂ ਦੀ ਅਗਵਾਈ ਵਿੱਚ ਚੱਲ ਰਹੀ ਸੰਸਥਾ ਐੱਸ ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਰਾਣੀ ਵਾਲਾਹ ਵਿਖੇ  ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਸਕੂਲ ਦੇ ਪ੍ਰਿੰਸੀਪਲ , ਸਟਾਫ ਅਤੇ ਵਿਿਦਆਰਥੀਆਂ ਵਲੋਂ ਲੋਹੜੀ ਦੇ ਤਿਉਹਾਰ ਦੀ ਸ਼ੁਰੂਆਤ ਭੁੱਗਾ ਬਾਲ ਕੇ ਕੀਤੀ ਗਈ, ਅਤੇ ਸਾਰਿਆਂ ਦੇ ਘਰਾਂ ਵਿੱਚ ਖੁਸ਼ੀਆਂ ਖੇੜੇ,ਸੁੱਖ ਸ਼ਾਂਤੀ ਦੀ ਅਰਦਾਸ ਕੀਤੀ।ਪ੍ਰਿੰਸੀਪਲ ਸ ਨਿਰਭੈ ਸਿੰਘ ਸੰਧੂ ਤੇ  ਪ੍ਰਿੰਸੀਪਲ ਮੈਡਮ ਸੁਮਨ ਡਡਵਾਲ ਵਲੋਂ ਲੋਹੜੀ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਾਨੂੰ ਪੁੱਤਰਾ ਦੇ ਨਾਲ ਨਾਲ ਧੀਆਂ ਦੀ ਲੋਹੜੀ ਵੀ ਮਨਾਉਣੀ ਚਾਹੀਦੀ ਹੈ ਅਤੇ ਆਪਣੇ ਵਿਰਸੇ ਨਾਲ ਚੱਲਦਿਆਂ ਪੁਰਖਿਆਂ ਵਲੋਂ ਚਲਾਈ ਪਰੰਪਰਾ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇਸ ਤਿਉਹਾਰ ਨੂੰ ਮਨਾਉਂਦਿਆਂ ਜਿੱਥੇ ਬੱਚਿਆਂ ਵਲੋਂ ਲੋਹੜੀ ਦੀ ਪਰੰਪਰਾ ਨਾਲ ਸਬੰਧਿਤ ਲੋਕ ਗੀਤ, ਬੋਲੀਆਂ ਪੇਸ਼ ਕੀਤੇ ਉਥੇ ਸਕੂਲ ਦੇ ਅਧਿਆਪਕਾਂ ਵਲੋਂ ਵੀ ਲੋਹੜੀ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਹੋਏ ਗਿੱਧਾ,ਲੋਕ ਗੀਤ ਪੇਸ਼ ਕੀਤੇ।