ਗੁਰਦੁਆਰਾ ਸੰਗਤ ਟੋਲਾ ਪਾ: ਨੌਵੀਂ ਵਿਖੇ ਨਵੇਂ ਦਰਬਾਰ ਹਾਲ ਦਾ ਨੀਂਹ ਪੱਥਰ ਰੱਖਿਆ ਗਿਆ।

ਗੁਰਦੁਆਰਾ ਸੰਗਤ ਟੋਲਾ ਪਾ: ਨੌਵੀਂ ਵਿਖੇ ਨਵੇਂ ਦਰਬਾਰ ਹਾਲ ਦਾ ਨੀਂਹ ਪੱਥਰ ਰੱਖਿਆ ਗਿਆ।

ਚੋਹਲਾ ਸਾਹਿਬ 22 ਅਪ੍ਰੈਲ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ) 
ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਸਰਹਾਲੀ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਦੀ ਅਗਵਾਈ ਵਿਚ ਅੱਜ ਸਿੱਖ ਯਾਤਰੂਆਂ ਦਾ ਜਥਾ ਗੁਰਦੁਆਰਾ ਸੰਗਤ ਟੋਲਾ, ਬੰਗਲਾ ਬਜ਼ਾਰ ਢਾਕਾ ਪਹੁੰਚਿਆ, ਜਿਥੇ ਗੁਰਮਤਿ ਸਮਾਗਮ ਹੋਇਆ ਅਤੇ ਅਰਦਾਸ ਉਪਰੰਤ ਸੰਤ ਬਾਬਾ ਸੁੱਖਾ ਸਿੰਘ ਨੇ ਆਪਣੇ ਕਰ ਕਮਲਾਂ ਨਾਲ ਨਵੇਂ ਦਰਬਾਰ ਹਾਲ ਦਾ ਨੀਂਹ ਪੱਥਰ ਰੱਖਿਆ। ਸੰਤ ਬਾਬਾ ਸੁੱਖਾ ਸਿੰਘ ਨੇ ਸੰਗਤ ਨੂੰ ਇਸ ਅਸਥਾਨ ਦਾ ਇਤਿਹਾਸ ਦੱਸਿਆ, ਉਹਨਾਂ ਦੱਸਿਆ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਪੂਰਬ ਪ੍ਰਚਾਰ ਫੇਰੀ ਵੇਲੇ ਇਸ ਅਸਥਾਨ ੋਤੇ ਲਗਭਗ ਢਾਈ ਸਾਲ ਰਹੇ। ਆਪ ਜੀ ਨੂੰ ਬਾਲ ਗੋਬਿੰਦ ਰਾਇ (ਸ੍ਰੀ ਗੁਰੂ ਗੋਬਿੰਦ ਸਿੰਘ) ਜੀ ਦੇ ਪ੍ਰਕਾਸ਼ ਦੀ ਖ਼ਬਰ ਏਸੇ ਅਸਥਾਨ ੋਤੇ ਮਿਲੀ ਸੀ ਅਤੇ ਸੰਗਤਾਂ ਜਿਹੜੇ ਹੱਥਲਿਖਤ ਹੁਕਮਨਾਮਿਆਂ ਦੇ ਦਰਸ਼ਨ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਕਰਦੀਆਂ ਹਨ, ਉਹ ਹੁਕਮਨਾਮੇ ਵੀ ਏਸੇ ਪਵਿੱਤਰ ਅਸਥਾਨ ਤੋਂ  ਨੌਂਵੇ ਗੁਰੂ ਜੀ ਵਲੋਂ ਪਟਨੇ ਦੀ ਸੰਗਤ ਦੇ ਨਾਮ ਲਿਖੇ ਸਨ। ਜਦੋਂ ਸਾਲ 2004 ਵਿਚ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਦੀ ਜਿੰਮੇਵਾਰੀ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਨੂੰ ਮਿਲੀ ਤਾਂ ਪਤਾ ਚੱਲਿਆ ਕਿ ਗੁਰਦੁਆਰਾ ਸਾਹਿਬ ਦੀ ਜ਼ਮੀਨ ਸਥਾਨਕ ਲੋਕਾਂ ਦੇ ਕਬਜ਼ੇ ਹੇਠ ਹੈ। 1947 ਵਿਚ ਪਾਕਿਸਤਾਨ ਬਣਨ ਵੇਲੇ ਏਥੇ ਵੱਸਦੇ ਸਿੱਖ ਪਰਿਵਾਰਾਂ ਢਾਕਾ ਛੱਡ ਕੇ ਭਾਰਤ ਜਾਣਾ ਪਿਆ ਸੀ ਤੇ ਗੁਰਦੁਆਰਿਆਂ ਦੀ ਜ਼ਮੀਨਾਂ ਤੇ ਨਜ਼ਾਇਜ਼ ਘਰ ਉਸਰ ਗਏ। ਸੰਤ ਬਾਬਾ ਸੁੱਖਾ ਸਿੰਘ ਜੀ ਨੇ ਦਇਆ ਤੇ ਪ੍ਰੇਮ ਦਾ ਸਬੂਤ ਦੇਂਦਿਆਂ ਕਿਸੇ ਵੀ ਪਰਿਵਾਰ ਨੂੰ ਬੇਘਰ ਨਹੀਂ ਕੀਤਾ ਗਿਆ, ਸਗੋਂ ਬਣਦੀ ਕੀਮਤ ਦੇ ਕੇ ਮੁੜ ਵਸੇਬਾ ਕਰਵਾਇਆ ਅਤੇ ਗੁਰਦੁਆਰਾ ਸਾਹਿਬ ਦੀ ਜਗ੍ਹਾ ਖਾਲੀ ਕਰਵਾਈ ਗਈ। ਅੱਜ ਗੁ। ਸੰਗਤ ਟੋਲਾ ਪਾ: ਨੌਵੀਂ ਪੁਰਾਤਨ ਇਤਿਹਾਸਕ ਇਮਾਰਤ ਨੂੰ ਜਿਉ ਦਾ ਤਿਉਂ ਬਰਕਰਾਰ ਰੱਖਦੇ ਹੋਏ ਨਵੇਂ ਦਰਬਾਰ ਹਾਲ ਦਾ ਨੀਂਹ ਪੱਥਰ ਰੱਖਿਆ ਗਿਆ। ਸੰਤ ਬਾਬਾ ਸੁੱਖਾ ਸਿੰਘ ਜੀ ਨੇ ਅਰਦਾਸ ਉਪਰੰਤ ਆਪਣੇ ਕਰ ਕਮਲਾਂ ਨਾਲ ਟੱਕ ਲਗਾਇਆ ਅਤੇ ਸਮੂਹ ਸਿੱਖ ਯਾਤਰੀਆਂ ਤੋਂ ਆਪਣੇ ਹੱਥਾਂ ਨਾਲ ਇਕ ਇਕ ਇੱਟ ਰਖਵਾ ਕੇ ਪਵਿੱਤਰ ਅਸਥਾਨ ਦੀ ਨੀਂਹ ਰੱਖਣ ਵਿਚ ਯੋਗਦਾਨ ਪਵਾਇਆ। ਬਾਬਾ ਜੀ ਨੇ ਬੰਗਲਾਦੇਸ਼ ਦੇ ਗੁਰਧਾਮਾਂ ਦੀ ਯਾਤਰਾ ਲਈ ਪਹੁੰਚੀ ਸੰਗਤ ਦਾ ਸਵਾਗਤ ਕੀਤਾ ਅਤੇ ਦੁਨੀਆਂ ਭਰ ਵਿਚ ਵਸਦੀ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਇਸ ਇਤਿਹਾਸਕ ਅਸਥਾਨ ਦੀ ਸੇਵਾ ਸੰਭਾਲ ਵਿਚ ਆਪਣਾ ਯੋਗਦਾਨ ਪਾਉਣ ਦੀ ਪ੍ਰੇਰਨਾ ਕੀਤੀ। ਇਸ ਮੌਕੇ ਬੰਗਲਾਦੇਸ਼ ਗੁਰਦੁਆਰਾ ਪ੍ਰਬੰਧਕ ਕਮੇਟੀ ਢਾਕਾ ਦੇ ਅਹੁਦੇਦਾਰ ਸ੍ਰੀ ਅਮਰ ਚੰਦ (ਪ੍ਰਧਾਨ), ਤਪਸ ਲਾਲ ਚੌਧਰੀ ( ਜਨਰਲ ਸੇਕ੍ਰੇਟਰੀ), ਸ਼ਾਮ ਦਾਸ ( ਖਜਾਨਚੀ), ਸ਼ੁਭਾਸਿਸ਼ ਦਾਸ (ਮੈਂਬਰ), ਡਾ। ਐਮ। ਕੇ। ਰਾਏ (ਮੈਂਬਰ),  ਸੁਮੀਤ ਲਾਲ(ਮੈਂਬਰ), ਜਤਿਨ ਲਾਲ ਬੇਗੀ (ਮੈਂਬਰ), ਅਜੈਬ ਸਿੰਘ ( ਬੰਗਲਾਦੇਸ਼ ਗੁਰਦੁਆਰਾ ਮੈਨੇਜਮੈਂਟ ਬੋਰਡ ਕੋਲਕਾਤਾ), ਜਸਪਾਲ ਸਿੰਘ ਢਾਕਾ ਵਾਈਸ ਪ੍ਰਧਾਨ, ਹਰਭਜਨ ਸਿੰਘ ( ਸਕੱਤਰ ਸੰਪਰਦਾਇ), ਬਾਬਾ ਸੁਰ ਸਿੰਘ, ਭਗਵਾਨ ਸਿੰਘ ਕਨੇਡਾ ਅਤੇ ਹੋਰ ਕਈ ਸਤਿਕਾਰਤ ਸ਼ਖ਼ਸੀਅਤਾਂ ਹਾਜ਼ਰ ਸਨ।