ਸ਼ਹੀਦ ਕਰਤਾਰ ਸਿੰਘ ਸਰਾਭੇ ਦਾ 124 ਵਾਂ ਜਨਮ ਦਿਹਾੜਾ ਗ਼ਦਰੀਆਂ ਦੇ ਪਿੰਡ ਦਦੇਹਰ ਸਾਹਿਬ ਵਿਖੇ ਮਨਾਇਆ
Sun 24 May, 2020 0ਚੋਹਲਾ ਸਾਹਿਬ 24 ਮਈ (ਰਾਕੇਸ਼ ਬਾਵਾ, ਪਰਮਿੰਦਰ ਸਿੰਘ ਚੋਹਲਾ)
ਸਰਬ ਭਾਰਤ ਨੌਜਵਾਨ ਸਭਾ ਅਤੇ ਪੰਜਾਬ ਕਿਸਾਨ ਸਭਾ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭੇ ਦਾ 124 ਵਾਂ ਜਨਮ ਦਿਹਾੜਾ ਗ਼ਦਰੀਆਂ ਦੇ ਪਿੰਡ ਦਦੇਹਰ ਸਾਹਿਬ ਵਿਖੇ ਮਨਾਇਆ ਗਿਆ ।ਇਸ ਮੌਕੇ ਤੇ ਬੋਲਦਿਆਂ ਸੀਪੀਆਈ ਦੇ ਨਸ਼ਹਿਰਾ- ਚੋਹਲਾ ਬਲਾਕ ਦੇ ਸਕੱਤਰ ਬਲਵਿੰਦਰ ਸਿੰਘ ਦਦੇਹਰ ਸਾਹਿਬ ਨੇ ਕਿਹਾ ਕਿ ਕਰਤਾਰ ਸਿੰਘ ਸਰਾਭਾ ਛੋਟੀ ਉਮਰ ਵਿੱਚ ਹੀ ਬਹੁਤ ਉੱਚ ਪਾਏ ਦੇ ਆਗੂ ਬਣ ਗਏ ਸਨ ।ਉਹ ਗ਼ਦਰ ਪਾਰਟੀ ਦੇ ਜਰਨੈਲ ਸਨ। ਉਨ੍ਹਾਂ ਨੇ ਅਮਰੀਕਾ ਦੇ ਵਿੱਚ ਗਦਰ ਪਾਰਟੀ ਬਣਾਉਣ ਵਿੱਚ ਅਹਿਮ ਰੋਲ ਅਦਾ ਕੀਤਾ। ਉਹ ਇੱਕ ਵਿਦਿਆਰਥੀ ਸਨ ਅਤੇ ਪੜ੍ਹਨ ਲਈ ਅਮਰੀਕਾ ਗਏ ਸੀ ਪਰ ਜਦੋਂ ਉਨ੍ਹਾਂ ਨੇ ਵੇਖਿਆ ਕਿ ਸਾਡਾ ਦੇਸ਼ ਗੁਲਾਮ ਹੈ। ਸਾਡੇ ਦੇਸ਼ ਦੇ ਲੋਕਾਂ ਦੀ ਬਾਹਰ ਇੱਜ਼ਤ ਨਹੀਂ ਹੈ। ਇਸ ਕਰਕੇ ਸਾਡੀ ਪੜ੍ਹਾਈ ਦਾ ਕੀ ਫਾਇਦਾ ਸਾਨੂੰ ਸਭ ਤੋਂ ਪਹਿਲਾਂ ਦੇਸ਼ ਆਜ਼ਾਦ ਕਰਵਾਉਣਾ ਚਾਹੀਦਾ ਹੈ।ਗ਼ਦਰ ਪਾਰਟੀ ਦੇ ਫ਼ੈਸਲੇ ਅਨੁਸਾਰ ਦੇਸ਼ ਦੀ ਆਜ਼ਾਦੀ ਦੀ ਜੰਗ ਲੜਨ ਵਾਸਤੇ ਉਹ ਹਿੰਦੁਸਤਾਨ ਆਏ। ਹਿੰਦੁਸਤਾਨ ਆ ਕੇ ਉਨ੍ਹਾਂ ਛਾਉਣੀਆਂ ਅਤੇ ਪਿੰਡਾਂ ਵਿੱਚ ਘੁੰਮ ਕੇ ਗ਼ਦਰੀਆਂ ਨੂੰ ਮੁੜ ਇਕੱਤਰ ਕੀਤਾ। ਗ਼ਦਰੀਆਂ ਦੀਆਂ ਡਿਊਟੀਆਂ ਲਾਈਆਂ ਅਤੇ ਮੀਆਂਮੀਰ ਛਾਉਣੀ ਲਾਹੌਰ ਅਤੇ ਫਿਰੋਜ਼ਪੁਰ ਛਾਉਣੀ ਵਿੱਚ ਗ਼ਦਰ ਨੂੰ ਇੰਜਾਮ ਦੇਣ ਦੀ ਕੋਸ਼ਿਸ਼ ਕੀਤੀ ਪਰ ਗ਼ਦਰ ਪਾਰਟੀ ਵਿੱਚ ਰਲੇ ਮੁਖ਼ਬਰਾਂ ਨੇ ਗਦਰ ਕਾਮਯਾਬ ਨਾ ਹੋਣ ਦਿੱਤਾ। ਅਖੀਰ ਇੱਕ ਮੁਕਬਰ ਨੇ ਇਸ ਮਹਾਨ ਸੂਰਬੀਰ ਨੂੰ ਫੜਵਾ ਦਿੱਤਾ ਅਤੇ ਅੰਗਰੇਜ਼ ਹਾਕਮਾਂ ਨੇ ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਦੇ ਕੇ ਅਮਰ ਕਰ ਦਿੱਤਾ। ਅੱਜ ਸਾਡੇ ਦੇਸ਼ ਦੇ ਹਾਕਮ ਗ਼ਦਰੀਆਂ ਦੇ ਕੁਰਬਾਨੀ ਦੇ ਕਿਸੇ ਤੇ ਗਾਉਂਦੇ ਹਨ ਪਰ ਉਨ੍ਹਾਂ ਦੇ ਵਿਚਾਰਾਂ ਦਾ ਭਾਰਤ ਬਣਾਉਣ ਵਾਲੇ ਪਾਸੇ ਨਹੀਂ ਤੁਰਦੇ। ਅੱਜ ਸਾਡੇ ਦੇਸ਼ ਵਿੱਚ ਅਮੀਰ ਗਰੀਬ ਦਾ ਬਹੁਤ ਵੱਡਾ ਪਾੜਾ ਹੈ। ਬੇਰੁਜ਼ਗਾਰੀ ਹੱਦਾਂ ਬੰਨੇ ਟੱਪ ਗਈ। ਲੋਕ ਇਲਾਜ ਦੇ ਪੱਖੋਂ ਮਰ ਰਹੇ ਹਨ। ਬੱਚੇ ਵਿੱਦਿਆ ਲੈਣ ਦੀ ਥਾਂ ਦੇ ਅਤੇ ਕਾਰਖਾਨਿਆਂ ਵਿੱਚ ਕੰਮ ਕਰ ਰਹੇ ਹਨ। ਗਰੀਬਾਂ ਨੂੰ ਕੋਈ ਰਾਹਤ ਨਹੀਂ ਮਿਲਦੀ ।ਕਰੋਨਾ ਮਹਾਂਮਾਰੀ ਦੇ ਚੱਲਦਿਆਂ ਜਿਹੜਾ ਵੱਡੇ ਉਦਯੋਗਪਤੀਆਂ ਦਾ ਕੁਝ ਨੁਕਸਾਨ ਹੋਇਆ ਹੈ ਉਹ ਕੇਂਦਰ ਦੀ ਸਰਕਾਰ ਪੂਰਾ ਕਰਨ ਵਾਲੇ ਪਾਸੇ ਤੁਰੀ ਹੈ। ਉਨ੍ਹਾਂ ਨੂੰ ਵਿਸ਼ੇਸ਼ ਰਾਹਤ ਪੈਕੇਜ ਦਿੱਤੇ ਜਾ ਰਹੇ ਹਨ ।ਉੱਤੋਂ 12 ਘੰਟੇ ਕੰਮ ਦਿਹਾੜੀ ਕਰਨ ਦੇ ਕਾਨੂੰਨ ਜਲਦੀ ਤੋਂ ਜਲਦੀ ਬਣਾ ਕੇ ਕਈ ਸੂਬਿਆਂ ਵਿੱਚ ਲਾਗੂ ਕਰ ਦਿੱਤੇ ਹਨ। ਪੰਜਾਬ ਦੀ ਸਰਕਾਰ ਵੀ ਇਹ ਕਾਨੂੰਨ ਲਾਗੂ ਕਰਨ ਲਈ ਤੱਤਪਰ ਹੈ। ਸਰਬ ਭਾਰਤ ਨੌਜਵਾਨ ਸਭਾ ਦੀ ਪੁਰਜ਼ੋਰ ਮੰਗ ਹੈ ਕਿ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਵਾਸਤੇ ਅਜੋਕੀ ਪ੍ਰਸਥਿਤੀ ਵਿੱਚ ਕੰਮ ਦਿਹਾੜੀ ਸਮਾਂ 12 ਘੰਟੇ ਕਰਨ ਦੀ ਥਾਂ ਤੇ 8ਘੰਟੇ ਤੋਂ ਵੀ ਘਟਾ ਕੇ 6 ਘੰਟੇ ਕੀਤਾ ਜਾਵੇ ਤਾਂ ਜੋ ਨਵੇਂ ਕਿਰਤੀਆਂ ਨੂੰ ਕੰਮ ਦੇ ਮੌਕੇ ਮਿਲਣ ਅਤੇ ਦੇਸ਼ ਦੀ ਤਰੱਕੀ ਦੇ ਵਿੱਚ ਉਹ ਨੌਜਵਾਨ ਹਿੱਸਾ ਪਾ ਸਕਣ । ਇਸ ਮੌਕੇ ਤੇ ਸੂਬੇਦਾਰ ਮੇਜਰ ਲੇਖ ਸਿੰਘ, ਨੀਰਜ ਸਿੰਘ ਸੈਕਟਰੀ, ਸੇਵਾ ਸਿੰਘ ਸਾਬਕਾ ਨੰਬਰਦਾਰ, ਹਰਦਿਆਲ ਸਿੰਘ ਮੈਂਬਰ, ਮਾਸਟਰ ਬੁੱਧ ਸਿੰਘ, ਅਮਰੀਕ ਸਿੰਘ, ਗੁਰਵਿੰਦਰ ਸਿੰਘ ਮੈਂਬਰ ਪੰਚਾਇਤ, ਮਾਸਟਰ ਪਰਮਜੀਤ ਸਿੰਘ ਸਾਬਕਾ ਸਰਪੰਚ ,ਪਵਿੱਤਰ ਸਿੰਘ, ਸਰਬਜੀਤ ਸਿੰਘ, ਦਲਬੀਰ ਸਿੰਘ, ਮੰਗਲ ਸਿੰਘ ਲਾਡੀ, ਕਾਮਰੇਡ ਦਰਬਾਰਾ ਸਿੰਘ, ਪਾਲ ਸਿੰਘ, ਦਲਬੀਰ ਸਿੰਘ ,ਸੇਵਾਦਾਰ ਜਸਬੀਰ ਸਿੰਘ ਫੌਜੀ, ਅਰਵਿੰਦਰ ਸਿੰਘ ਬਾਬਾ, ਮੁਖਤਾਰ ਸਿੰਘ ਬਾਬਾ, ਤਰਸੇਮ ਸਿੰਘ ਬਾਬਾ, ਵਰਿੰਦਰ ਸਿੰਘ ਬਾਬਾ, ਸਰਤਾਜ ਸਿੰਘ ਬਾਬਾ, ਹਰਪਾਲ ਸਿੰਘ ਬਾਬਾ, ਅਮਰਜੀਤ ਸਿੰਘ ਗੁਰ ਪ੍ਰਬੰਧਕ ਹਾਜ਼ਰ ਸਨ।।
Comments (0)
Facebook Comments (0)