ਆਰ ਐਚ ਡੇਅਰਾ ਸਾਹਿਬ ਦੇ ਮੁਲਾਜ਼ਮਾਂ ਨੇ ਲਗਵਾਇਆ ਕੋਵਿਡ-19 ਟੀਕਾ : ਡਾ: ਗਿੱਲ

ਆਰ ਐਚ ਡੇਅਰਾ ਸਾਹਿਬ ਦੇ ਮੁਲਾਜ਼ਮਾਂ ਨੇ ਲਗਵਾਇਆ ਕੋਵਿਡ-19 ਟੀਕਾ : ਡਾ: ਗਿੱਲ

ਚੋਹਲਾ ਸਾਹਿਬ 25 ਜਨਵਰੀ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ) :  
ਭਾਰਤ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਿਵਲ ਸਰਜਨ ਤਰਨ ਤਾਰਨ ਡਾ: ਰੋਹਿਤ ਮਹਿਤਾ ਦੇ ਦਿਸ਼ਾ ਨਿਰਦੇਸ਼ਾ ਹੇਠ ਡਾ: ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਦੀ ਯੋਗ ਰਹਿਨੁਮਾਈ ਹੇਠ ਸੀਐੱਚਸੀ ਸਰਹਾਲੀ ਵਿੱਚ ਅੱਜ 19 ਮੁਲਾਜ਼ਮਾਂ ਨੇ ਕੋਵਿਡ-19 ਟੀਕਾ ਲਗਵਾਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਅੱਜ ਤੱਕ 180 ਮੁਲਾਜ਼ਮਾਂ ਵੱਲੋਂ ਕੋਰੋਨਾ ਵੈਕਸੀਨੇਸ਼ਨ ਕਰਵਾਈ ਜਾ ਚੁੱਕੀ ਹੈ। ਸੀਐੱਚਸੀ ਸਰਹਾਲੀ ਮੇਨ ਉੱਤੇ ਲਗਭਗ ਸਾਰੇ ਮੁਲਾਜ਼ਮਾਂ ਨੂੰ ਟੀਕੇ ਲਗਾ ਦਿੱਤੇ ਗਏ ਹਨ।ਉਹਨਾਂ ਕਿਹਾ ਕਿ ਸਿਵਲ ਸਰਜਨ ਤਰਨ ਤਾਰਨ ਡਾ ਰੋਹਿਤ ਮਹਿਤ ਦੇ ਹੁਕਮਾਂ ਉੱਤੇ ਅੱਜ ਸੀਐੱਚਸੀ ਸਰਹਾਲੀ ਵਿਖੇ ਕੋਵਿਡ ਵੈਕਸੀਨੇਸ਼ਨ ਸੈਸ਼ਨ ਲਗਾਇਆ ਗਿਆ , ਜਿਸ ਵਿੱਚ ਸਰਹਾਲੀ ਦੇ ਮੁਲਾਜ਼ਮਾਂ ਨੇ ਟੀਕਾਕਰਨ ਕਰਵਾਇਆ। ਇਸ ਸਮੇਂ ਸੁਖਦੀਪ ਸਿੰਘ ਔਲਖ,ਪ੍ਰਧਾਨ ਪਰਮਿੰਦਰ ਢਿਲੋਂ,ਪ੍ਰਧਾਨ ਅਵਤਾਰ ਸਿੰਘ ਵੇਈਂ ਪੂੰਈ.,ਸਟਾਫ ਨਰਸ ਗੁਰਪ੍ਰੀਤ ਕੌਰ,ਸਟਾਫ ਨਰਸ ਰਮਨਦੀਪ ਕੌਰ,ਜਗਮੋਹਨ ਸਿੰਘ ਡਰਾਇਵਰ,ਐਲ.ਟੀ.ਕਸ਼ਮੀਰ ਕੌਰ,ਹੈਲਥ ਇੰਸਪੈਕਟਰ ਬਰਿੰਦਰ ਸਿੰਘ ਖਾਲਸਾ ਦਰਜਾਚਾਰ ਰਾਜਵਿੰਦਰ ਸਿੰਘ ਆਦਿ ਨੇ ਟੀਕਾ ਲਗਵਾਇਆ।ਜਿ਼ਕਰਯੋਗ ਹੈ ਕਿ ਸੀਐੱਚਸੀ ਸਰਹਾਲੀ ਵਿੱਚ 19 ਜਨਵਰੀ ਨੂੰ ਪਹਿਲੇ ਦਿਨ 46 ਮੁਲਾਜ਼ਮਾਂ ਨੇ ਦੂਸਰੇ ਦਿਨ 22 ਮੁਲਾਜ਼ਮਾਂ ਨੇ ਤੀਸਰੇ ਦਿਨ 39 ਮੁਲਾਜ਼ਮਾਂ ਨੇ ਅਤੇ ਚੌਥੇ ਦਿਨ 54  ਅਤੇ ਅੱਜ 19 ਮੁਲਾਜ਼ਮਾਂ ਨੇ ਕੋਰੋਨਾ ਵੈਕਸੀਨੇਸ਼ਨ ਕਰਵਾਈ ਸੀ ਅਤੇ ਹੁਣ ਤਕ  180 ਮੁਲਾਜ਼ਮ ਟੀਕੇ ਲਗਵਾ ਚੁੱਕੇ ਹਨ।ਉਹਨਾਂ ਸਮੂਹ ਸਿਹਤ ਕਰਮੀਆਂ ਨੂੰ ਅਪੀਲ ਕੀਤੀ ਕਿ ਉਹ ਜਲਦੀ ਤੋਂ ਜਲਦੀ ਟੀਕਾ ਲਗਵਾਉਣ ਕਿਉਂਕਿ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਰੇਕ ਮੁਲਾਜ਼ਮ ਲਈ ਇੰਜੈਕਸ਼ਨ ਲਗਵਾਉਣਾ ਬਹੁਤ ਜਰੂਰੀ ਹੈ।ਇਸ ਸਮੇਂ ਬਲਾਕ ਐਜੂਕੇਟਰ ਹਰਦੀਪ ਸਿੰਘ ਸੰਧੂ,ਨੋਡਲ ਅਫਸਰ ਡਾ:ਜਗਜੀਤ ਸਿੰਘ,ਸਤਨਾਮ ਸਿੰਘ ਮੁੰਡਾ ਪਿੰਡ,ਹੈਲਥ ਇੰਸਪੈਕਟਰ ਬਿਹਾਰੀ ਲਾਲ,ਜਸਪਿੰਦਰ ਸਿੰਘ ਹਾਂਡਾ,ਸੁਖਦੀਪ ਸਿੰਘ ਔਲਖ,ਬਲਰਾਜ ਸਿੰਘ ਗਿੱਲ,ਰਜਿੰਦਰ ਸਿੰਘ ਫਤਿਹਗੜ੍ਹਚੂੜੀਆਂ,ਫਾਰਮੇਸੀ ਅਫਸਰ ਪ੍ਰਮਜੀਤ ਸਿੰਘ ਸੰਧੂ,ਚੀਫ ਫਾਰਮੇਸੀ ਅਫਸਰ ਮਨੋਜ਼ ਕੁਮਾਰ,ਪ੍ਰਧਾਨ ਅਵਤਾਰ ਸਿੰਘ ਐਲ.ਟੀ. ਆਦਿ ਹਾਜ਼ਰ ਸਨ।