ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ ਵਿਚ ਮਾਂ ਦਿਵਸ ਮਨਾਇਆ ਗਿਆ।

ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ ਵਿਚ ਮਾਂ ਦਿਵਸ ਮਨਾਇਆ ਗਿਆ।

ਚੋਹਲਾ ਸਾਹਿਬ 8 ਮਈ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਹੇਠ ਸੁਖਮਿੰਦਰ ਸਿੰਘ ਸਕੱਤਰ ਵਿਿਦਆ  ਦੀ ਯੋਗ ਅਗਵਾਈ ਵਿਚ ਚਲ ਰਹੇ ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ ਸਾਹਿਬ ਵਿਚ ਮਾਂ ਦਿਵਸ ਮਨਾਇਆ ਗਿਆ।  ਇਸ ਪ੍ਰੋਗਰਾਮ ਵਿਚ ਵਿਿਦਆਰਥੀਆਂ ਦੇ ਮਾਂ ਨੂੰ ਸਮਰਪਿਤ ਕਾਰਡ ਮੇਕਿੰਗ, ਅਤੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ ਜਿਸ ਵਿਚ ਵਿਿਦਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ।  ਇਸ ਮੌਕੇ ਕਾਲਜ  ਪ੍ਰਿੰਸੀਪਲ ਡਾ ਕੁਲਵਿੰਦਰ ਸਿੰਘ ਨੇ ਮਾਂ ਦਿਵਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਿਿਦਆਰਥੀਆਂ ਨੂੰ ਮਾਂ ਦਾ ਸਤਿਕਾਰ ਕਰਨ ਲਈ  ਪ੍ਰੇਰਿਆ।ਉਨ੍ਹਾਂ ਕਿਹਾ ਕਿ ਮਾਂ ਦਾ ਰਿਸ਼ਤਾ ਇਕ ਅਨੋਖਾ ਰਿਸ਼ਤਾ ਹੈ ਕਿਉਂਕਿ ਮਾਂ ਦੀ ਜਗ੍ਹਾ ਹੋਰ ਕੋਈ ਵੀ ਨਹੀਂ ਲੈ ਸਕਦਾ। ਆਖਿਰ ਵਿਚ ਮੁਕਾਬਲਿਆਂ  ਵਿੱਚ ਜੇਤੂ ਰਹਿਣ ਵਾਲੇ ਵਿਿਦਆਰਥੀਆਂ ਨੂੰ ਸਨਮਾਨ ਚਿੰਨ ਦਿੱਤੇ ਗਏ। ਮੁਕਾਬਲਿਆਂ ਦੀ ਜਜਮੈਟ ਪ੍ਰੋ ਰਵਿੰਦਰ ਕੌਰ ਅਤੇ ਪ੍ਰੋ ਅਮਨਦੀਪ ਕੌਰ  ਨੇ ਕੀਤੀ ਅਤੇ ਸਟੇਜ ਸਕੱਤਰ ਦੀ ਭੂਮਿਕਾ ਪ੍ਰੋ ਮਨਦੀਪ ਕੌਰ ਨੇ ਬਾਖੂਬੀ ਨਿਭਾਈ। ਇਸ ਮੌਕੇ ਪ੍ਰੋ ਜਤਿੰਦਰ ਕੌਰ, ਪ੍ਰੋ ਹਰਦੇਵ ਕੌਰ, ਪ੍ਰੋ ਸਾਹਿਬ ਸਿੰਘ ਅਤੇ ਮੈਡਮ ਰਮਨਦੀਪ ਕੌਰ ਸੁਪਰਡੈਂਟ ਹਾਜਰ ਸਨ।